ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ ਹੋਣ ’ਤੇ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਘੇਰਿਆ

11/26/2021 3:56:06 PM

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਦਾ ਇਕ ਦਿਨਾ ਵਿਸ਼ੇਸ਼ ਸੈਸ਼ਨ ਦਾ ਆਗਾਜ਼ ਹੰਗਾਮੇਦਾਰ ਰਿਹਾ। ਵਿਰੋਧੀ ਵਿਧਾਇਕਾਂ ਨੇ ਸਦਨ ਸ਼ੁਰੂ ਹੁੰਦੇ ਹੀ ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤੀ। ਇਸ ’ਤੇ ਵਿਧਾਨ ਸਭਾ ਸਪੀਕਰ ਰਾਮਵਿਲਾਸ ਗੋਇਲ ਨੇ ਨਾਰਾਜ਼ ਹੁੰਦੇ ਹੋਏ ਇਸ ਲਈ ਭਾਜਪਾ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਦਿੱਲੀ ’ਚ ਪਾਬੰਦੀ ਦੇ ਬਾਵਜੂਦ ਭਾਜਪਾ ਨੇ ਹੀ ਜ਼ਿਆਦਾ ਪਟਾਕੇ ਚਲਾਏ। ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਦਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਨੇ ਆਪਣੇ ਸੱਤਿਆਗ੍ਰਹਿ ਨਾਲ ਇਹ ਦਿਖਾ ਦਿੱਤਾ ਕਿ ਅਨਿਆਂ ਵਿਰੁੱਧ ਸੱਚਾਈ ਅਤੇ ਮਜ਼ਬੂਤ ਇਰਾਦਿਆਂ ਦੀ ਜਿੱਤ ਜ਼ਰੂਰ ਹੁੰਦੀ ਹੈ। 

 

ਕੇਜਰੀਵਾਲ ਨੇ ਕਿਹਾ ਕਿ ਹੰਕਾਰ ਨਾਲ ਇਹ ਕਾਲੇ ਕਾਨੂੰਨ ਪਾਸ ਕੀਤੇ ਗਏ ਸਨ। ਸਰਕਾਰ ਨੂੰ ਲੱਗਦਾ ਸੀ ਕਿ ਕਿਸਾਨ ਆਉਣਗੇ, ਥੋੜ੍ਹੇ ਦਿਨ ਅੰਦੋਲਨ ਕਰਨਗੇ, ਫਿਰ ਘਰ ਚੱਲੇ ਜਾਣਗੇ। ਇਹ ਅੰਦੋਲਨ ਪਿਛਲੇ ਸਾਲ ਸ਼ੁਰੂ ਹੋਇਆ ਸੀ, ਜਿਸ ਨੂੰ ਅੱਜ ਇਕ ਸਾਲ ਹੋ ਗਿਆ ਹੈ। ਉਨ੍ਹਾਂ ਦਾ ਅੰਦੋਲਨ ਸਫ਼ਲ ਰਿਹਾ ਹੈ। ਮੈਂ ਕਿਸਾਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਖ਼ਾਸ ਤੌਰ ’ਤੇ ਕੇਜਰੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ। ਸੈਂਕੜੇ ਟਰੈਕਟਰ ਉੱਥੋਂ ਆਏ। ਪਿਛਲੇ ਸਾਲ ਸਰਦੀਆਂ ’ਚ ਵੀ ਉਹ ਬੈਠੇ ਰਹੇ, ਗਰਮੀ, ਡੇਂਗੂ, ਕੋਰੋਨਾ ਹਰ ਚੀਜ਼ ਨੂੰ ਮਾਤ ਦਿੱਤੀ। ਮੈਨੂੰ ਲੱਗਦਾ ਹੈ ਕਿ ਇਨਸਾਨ ਦੇ ਇਤਿਹਾਸ ’ਚ ਹੁਣ ਤੱਕ ਸਭ ਤੋਂ ਲੰਬਾ ਅੰਦੋਲਨ ਚੱਲਿਆ। ਸਭ ਤੋਂ ਹਿੰਸਾਤਮਕ, ਸਬਰ ਵਾਲਾ ਅੰਦੋਲਨ ਰਿਹਾ। ਸੱਤਾ ਪੱਖ ਨੇ ਉਨ੍ਹਾਂ ਨੂੰ ਭੜਕਾਉਣ, ਕੁਚਲਣ, ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਸ਼ਾਂਤ ਰਿਹਾ। ਆਪਣੇ ਹੀ ਦੇਸ਼ ਦੀ ਸਰਕਾਰ ਵਿਰੁੱਧ ਅੰਦੋਲਨ ਕਰਦੇ ਹੋਏ 700 ਕਿਸਾਨ ਸ਼ਹੀਦ ਹੋ ਗਏ। ਉਨ੍ਹਾਂ ਸਾਰਿਆਂ ਨੂੰ ਮੈਂ ਨਮਨ ਕਰਦਾ ਹਾਂ। 

ਇਹ ਵੀ ਪੜ੍ਹੋ : ਅਫਰੀਕੀ ਦੇਸ਼ਾਂ ਤੋਂ ਕੋਰੋਨਾ ਦੇ ਨਵੇਂ ਰੂਪ ਦੇ ਖ਼ਤਰੇ ’ਤੇ ਬੈਠਕ ਕਰੇਗੀ ਦਿੱਲੀ ਸਰਕਾਰ : ਕੇਜਰੀਵਾਲ

ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਕਿੰਨੀਆਂ ਗਾਲ੍ਹਾਂ ਕੱਢੀਆਂ ਗਈਆਂ। ਇਨ੍ਹਾਂ ’ਤੇ ਵਾਟਰ ਕੈਨਨ ਨਾਲ ਪਾਣੀ ਸੁੱਟਿਆ ਗਿਆ ਪਰ ਇਨ੍ਹਾਂ ਦੀ ਹਿੰਮਤ ਅੱਗੇ ਕੈਨਨ ਦਾ ਪਾਣੀ ਸੁੱਕ ਗਿਆ। ਸੜਕ ’ਤੇ ਕਿੱਲ ਠੋਕੇ ਗਏ ਪਰ ਇਸ ਦੀ ਹਿੰਮਤ ਦੇ ਸਾਹਮਣੇ ਸਰਕਾਰ ਦੇ ਕਿੱਲ ਵੀ ਪਿਘਲ ਗਏ। ਬੈਰੀਅਰ ਲਗਾਇਆ ਗਿਆ ਸਭ ਕੀਤਾ ਗਿਆ ਪਰ ਇਨ੍ਹਾਂ ਦੀ ਹਿੰਮਤ ਨਹੀਂ ਤੋੜ ਸਕੀ ਸਰਕਾਰ। ਇਨ੍ਹਾਂ ਦੇ ਹੰਕਾਰ ਨੂੰ ਤੋੜ ਦਿੱਤਾ ਕਿਸਾਨਾਂ ਨੇ। ਮਾਸਟਰਸਟ੍ਰੋਕ ਨੂੰ ਲੈ ਕੇ ਚੁਟਕੀ ਲੈਂਦੇ ਹੋਏ ਕੇਜਰੀਵਾਲ ਨੇ ਕਿਹਾ,‘‘ਇਕ ਚੀਜ਼ ਮੈਂ ਦੇਖ ਰਿਹਾਂ ਬੇਸ਼ਰਮੀ ਦੀ ਹੱਦ ਹੁੰਦੀ ਹੈ। ਜਦੋਂ ਕਾਲੇ ਕਾਨੂੰਨ ਆਏ ਤਾਂ ਭਾਜਪਾ ਵਾਲੇ ਬੋਲੇ ਕਿ ਵਾਹ ਕੀ ਮਾਸਟਰਸਟ੍ਰੋਕ ਹੈ ਅਤੇ ਜਦੋਂ ਇਨ੍ਹਾਂ ਨੂੰ ਵਾਪਸ ਲੈ ਲਿਆ ਗਿਆ ਤਾਂ ਵੀ ਇਹ ਬੋਲੇ ਕਿ ਵਾਹ ਕੀ ਮਾਸਟਰਸਟ੍ਰੋਕ ਹੈ। ਮੈਨੂੰ ਬਹੁਤ ਤਰਸ ਆਉਂਦਾ ਹੈ ਇਨ੍ਹਾਂ ’ਤੇ, ਇਨ੍ਹਾਂ ਦੇ ਨੇਤਾਵਾਂ ਕਾਰਨ ਇਨ੍ਹਾਂ ਦਾ ਕੀ ਹਾਲ ਹੋ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News