ਗ੍ਰਨੇਡ ਧਮਾਕੇ ''ਚ ਗੁਆਏ ਹੱਥ, ਡਾਕਟਰਾਂ ਦੀ ਇਸ ਗਲਤੀ ਨਾਲ ਥੀਸਿਸ ਟਾਈਪ ''ਚ ਮਿਲੀ ਸਫਲਤਾ
Thursday, Feb 20, 2020 - 11:05 PM (IST)

ਨਵੀਂ ਦਿੱਲੀ — ਅੰਤਰਰਾਸ਼ਟਰੀ ਮੋਟੀਵੇਸ਼ਨਲ ਸਪੀਕਰ, ਡਿਸਐਬਿਲਿਟੀ ਐਕਟਿਵਿਸਟ ਅਤੇ ਵਰਲਡ ਇਕੋਨਾਮਿਕ ਫੋਰਮ ਦੀ ਗਲੋਬਲ ਸ਼ੇਪਰ ਮਾਲਵਿਕਾ ਅਈਅਰ ਸੰਯੁਕਤ ਰਾਸ਼ਟਰ (ਯੂ.ਐੱਨ.) 'ਚ ਭਾਸ਼ਣ ਦੇ ਚੁੱਕੀ ਹੈ। ਮੰਗਲਵਾਰ ਨੂੰ ਆਪਣੇ ਜਨਮ ਦਿਨ 'ਤੇ ਉਨ੍ਹਾਂ ਨੇ ਉਸ ਭਾਸ਼ਣ ਦੇ ਹਿੱਸੇ ਟਵੀਟਰ 'ਤੇ ਸ਼ੇਅਰ ਕਰ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਹਾਲਾ ਬਾਰੇ ਦੱਸਿਆ।
ਰਾਜਸਥਾਨ ਦੇ ਬੀਕਾਨੇਰ ਦੀ ਨਿਵਾਸੀ 30 ਸਾਲ ਦੀ ਮਾਲਵਿਕਾ ਨੇ ਲਿਖਿਆ, 'ਜਦੋਂ 13 ਸਾਲ ਦੀ ਸੀ, ਜਦੋਂ ਗ੍ਰਨੇਡ ਧਮਾਕੇ 'ਚ ਦੋਵੇਂ ਹੱਥਾਂ ਅਗਲਾ ਹਿੱਸਾ ਗੁਆ ਦਿੱਤਾ। ਡਾਕਟਰਾਂ ਨੇ ਸਰਜ਼ਰੀ ਕਰਦੇ ਸਮੇਂ ਭੁੱਲ ਕਰ ਦਿੱਤੀ ਅਤੇ ਸਟੀਚਿੰਗ ਕਰਦੇ ਸਮੇਂ ਇਕ ਹੱਥ ਦੀ ਹੱਡੀ ਬਾਹਰ ਹੀ ਨਿਕਲੀ ਰਹਿ ਗਈ। ਇਸ ਨਾਲ ਹੱਥ ਦਾ ਇਹ ਹਿੱਸਾ ਜੇਕਰ ਕੀਤੇ ਛੋਹ ਜਾਂਦਾ ਤਾਂ ਮੈਨੂੰ ਬਹੁਤ ਦਰਦ ਹੁੰਦਾ। ਇਸ ਦੇ ਬਾਵਜੂਦ ਉਨ੍ਹਾਂ ਨੇ ਜ਼ਿੰਦਗੀ 'ਚ ਸਕਾਰਾਤਮਕ ਪਹਿਲੂ ਨੂੰ ਦੇਖਿਆ ਅਤੇ ਇਸ ਹੱਡੀ ਨੂੰ ਉਂਗਲੀ ਵਾਂਗ ਕੰਮ ਲਈ ਇਸਤੇਮਾਲ ਕੀਤਾ। ਮੈਂ ਇਸੇ ਹੱਥ ਨਾਲ ਆਪਣੀ ਪੂਰੀ ਪੀ.ਐੱਚ.ਡੀ. ਥੀਸਿਸ ਟਾਇਪ ਕੀਤੀ।'
ਛੋਟੀ ਛੋਟੀ ਚੀਜਾਂ 'ਚ ਖੁਸ਼ੀ ਲੱਭੀ
ਹਿਊਮਨਸ ਆਫ ਬੰਬੇ 'ਚ ਵੀ ਆਪਣਾ ਸਫਰ ਬਤੀਤ ਕਰ ਚੁੱਕੀ ਮਾਲਵਿਕਾ ਕਹਿੰਦੀ ਹੈ, 'ਮੈਂ ਇੱਛਾਸ਼ਕਤੀ ਨਾਲ ਅਪਾਹਜ ਹੋਣ ਦੇ ਸਦਮੇ 'ਤੇ ਜਿੱਤ ਹਾਸਲ ਕੀਤੀ। ਛੋਟੀ-ਛੋਟੀ ਖੁਸ਼ੀ ਲੱਭਣਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਸ਼ਕਤੀ ਹੈ।' ਉਨ੍ਹਾਂ ਲਿਖਿਆ ਕਿ ਹਰ ਬਾਦਲ 'ਚ ਇਕ ਚਾਂਦਨੀ ਛੁਪੀ ਹੁੰਦੀ ਹੈ, ਮੈਂ ਇਸ ਤੋਂ ਪ੍ਰ੍ਰੇਰਣਾ ਹਾਸਲ ਕੀਤੀ। ਹੁਣ ਮੈਂ ਆਪਣੀ ਵੈੱਬਸਾਈਟ ਨੂੰ ਲੈ ਕੇ ਰੋਮਾਚਿੰਤ ਹਾਂ, ਜਿਸ ਨੂੰ ਮੈਂ ਆਪਣੀ ਬਹੁਤ ਹੀ ਅਸਾਧਾਰਣ ਉਂਗਲੀ ਨਾਲ ਬਣਾਇਆ ਹੈ। ਉਨ੍ਹਾਂ ਨੇ ਵੈੱਬਸਾਈਟ ਦਾ ਲਿੰਕ ਸ਼ੇਅਰ ਕੀਤਾ ਹੈ।