ਕਮਲ ਕੌਰ ਭਾਬੀ ਮਗਰੋਂ ਹੁਣ ਇਕ ਹੋਰ ਮਸ਼ਹੂਰ ਮਾਡਲ ਦੀ ਮਿਲੀ ਲਾਸ਼
Monday, Jun 16, 2025 - 01:39 PM (IST)

ਨੈਸ਼ਨਲ ਡੈਸਕ– ਸੋਨੀਪਤ ਦੇ ਖਰਖੋਦਾ ਖੇਤਰ ਵਿੱਚ ਇੱਕ ਨਹਿਰ ਵਿੱਚੋਂ ਇੱਕ ਨੌਜਵਾਨ ਔਰਤ ਦੀ ਲਾਸ਼ ਮਿਲੀ, ਜਿਸਦੀ ਪਛਾਣ ਹਰਿਆਣਾ ਦੀ ਮਸ਼ਹੂਰ ਮਾਡਲ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਸ਼ੀਤਲ ਉਰਫ ਸਿੰਮੀ ਵਜੋਂ ਹੋਈ ਹੈ। ਸਿੰਮੀ ਸੰਗੀਤ ਵੀਡੀਓ ਬਣਾਉਣ ਦਾ ਕੰਮ ਕਰਦੀ ਸੀ ਅਤੇ ਆਪਣੀ ਭੈਣ ਨਾਲ ਪਾਣੀਪਤ ਵਿੱਚ ਰਹਿੰਦੀ ਸੀ ਅਤੇ 14 ਜੂਨ ਨੂੰ ਸ਼ੂਟਿੰਗ ਲਈ ਘਰੋਂ ਨਿਕਲੀ ਸੀ। ਜਦੋਂ ਉਹ ਵਾਪਸ ਨਹੀਂ ਆਈ, ਤਾਂ ਉਸਦੇ ਪਰਿਵਾਰ ਨੇ ਪਾਣੀਪਤ ਪੁਲਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ: ਵਿਆਹ ਤੋਂ 10 ਦਿਨਾਂ ਬਾਅਦ ਦਿਖਿਆ ਹਿਨਾ ਖਾਨ ਦਾ ਬੇਬੀ ਬੰਪ! ਲੱਗਣ ਲੱਗੀਆਂ ਪ੍ਰੈਗਨੈਂਸੀ ਦੀਆਂ ਅਟਕਲਾਂ
ਸੋਨੀਪਤ ਦੇ ਖਰਖੋਦਾ ਦੇ ਏਸੀਪੀ ਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ, ਨੇੜੇ ਰਹਿੰਦੇ ਲੋਕਾਂ ਨੇ ਜਦੋਂ ਨਹਿਰ ਵਿਚ ਲਾਸ਼ ਦੇਖੀ, ਤਾਂ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਵਾਇਆ ਅਤੇ ਪਛਾਣ ਕਰਵਾਉਣ 'ਤੇ ਪਤਾ ਲੱਗਿਆ ਕਿ ਇਹ ਲਾਸ਼ ਮਸ਼ਹੂਰ ਮਾਡਲ ਸਿੰਮੀ ਦੀ ਹੈ। ਪਾਣੀਪਤ ਵਿੱਚ ਉਸ ਦੇ ਲਾਪਤਾ ਹੋਣ ਬਾਰੇ ਇੱਕ ਪੁਲਸ ਸ਼ਿਕਾਇਤ ਦਰਜ ਕੀਤੀ ਗਈ ਸੀ। ਪੋਸਟਮਾਰਟਮ ਕੀਤਾ ਜਾਵੇਗਾ ਅਤੇ ਹੋਰ ਜਾਂਚ ਜਾਰੀ ਹੈ। ਸੋਨੀਪਤ ਦੇ ਇੱਕ ਹੋਰ ਪੁਲਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸ਼ੀਤਲ ਦੀ ਲਾਸ਼ ਐਤਵਾਰ ਦੇਰ ਰਾਤ ਮਿਲੀ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਨਹਿਰ ਵਿੱਚੋਂ ਇੱਕ ਕਾਰ ਵੀ ਮਿਲੀ, ਜੋ ਕਥਿਤ ਤੌਰ 'ਤੇ ਪਾਣੀਪਤ ਦੇ ਇਸਤਾਨਾ ਦੇ ਇੱਕ ਵਿਅਕਤੀ ਦੀ ਸੀ, ਜੋ ਤੈਰ ਕੇ ਸੁਰੱਖਿਅਤ ਬਾਹਰ ਆ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਔਰਤ ਇਸ ਕਾਰ ਵਿੱਚ ਵਿਅਕਤੀ ਦੇ ਨਾਲ ਸੀ। ਅਸੀਂ ਕਤਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ। ਪਰਿਵਾਰ ਨੇ ਕੁਝ ਦੋਸ਼ ਵੀ ਲਗਾਏ ਹਨ। ਅਸੀਂ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ ਅਤੇ ਜਲਦੀ ਹੀ ਪੁੱਛਗਿੱਛ ਲਈ ਵਿਅਕਤੀ ਨੂੰ ਗ੍ਰਿਫ਼ਤਾਰ ਕਰਾਂਗੇ।
ਇਹ ਵੀ ਪੜ੍ਹੋ: ਅਗਲੇ 2-3 ਦਿਨ ਪਵੇਗਾ ਮੋਹਲੇਧਾਰ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8