ਡੇਂਗੂ ਅਤੇ ਚਿਕਨਗੁਨੀਆ ਤੋਂ ਬਾਅਦ ''ਬਰਡ ਫਲੂ'', ਜਾਣੋ ਇਸ ਦੇ ਲੱਛਣ!

Friday, Oct 21, 2016 - 03:00 PM (IST)

ਡੇਂਗੂ ਅਤੇ ਚਿਕਨਗੁਨੀਆ ਤੋਂ ਬਾਅਦ ''ਬਰਡ ਫਲੂ'', ਜਾਣੋ ਇਸ ਦੇ ਲੱਛਣ!

ਨਵੀਂ ਦਿੱਲੀ— ਬਰਡ ਫਲੂ ਮਤਲਬ ਚਿੜੀਆਂ ਨੂੰ ਹੋਣ ਵਾਲੀ ਉਹ ਬੀਮਾਰੀ ਜਿਸ ਦੇ ਵਾਇਰਸ ਮੁਰਗੀ ਰਾਹੀਂ ਇਨਸਾਨਾਂ ਤੱਕ ਵੀ ਪੁੱਜ ਸਕਦੇ ਹਨ। ਇਹ ਬੀਮਾਰੀ ਇੰਨੀ ਖਤਰਨਾਕ ਹੈ ਕਿ ਕਦੋਂ ਮਹਾਮਾਰੀ ਦਾ ਰੂਪ ਲੈ ਲਵੇ ਕੋਈ ਕਹਿ ਨਹੀਂ ਸਕਦਾ। ਦਿੱਲੀ ''ਚ ਬਰਡ ਫਲੂ ਨੇ ਡਰ ਫੈਲਾ ਰੱਖਿਆ ਹੈ। ਸ਼ੁੱਕਰਵਾਰ ਨੂੰ ਰਾਜਧਾਨੀ ਦੀ ਸਭ ਤੋਂ ਵੱਡੀ ਗਾਜੀਪੁਰ ਮੁਰਗਾ ਮੰਡੀ ''ਚ ਸਰਕਾਰੀ ਟੀਮ ਇਹ ਦੇਖਣ ਪੁੱਜੇਗੀ ਕਿ ਕੀ ਖਤਰਾ ਚਿਕਨ ਖਾਣ ਵਾਲਿਆਂ ਤੱਕ ਵੀ ਪੁੱਜ ਸਕਦਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਬਰਡ ਫਲੂ ਦਾ ਚਿਕਨ ਨਾਲ ਕੀ ਮਤਲਬ। 
ਬਰਡ ਫਲੂ ਤਿੰਨ ਤਰ੍ਹਾਂ ਦੇ ਵਾਇਰਸ ਨਾਲ ਹੁੰਦਾ ਹੈ
ਏਵੀਅਨ ਇੰਫਲੂਏਂਜਾ
ਐੱਚ5ਐੱਨ1
ਇੰਫਲੂਏਂਜਾ ਏ ਵਾਇਰਸ
ਇਸ ''ਚ ਐੱਚ5ਐੱਨ1 ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਐੱਚ5ਐੱਨ1 ਵਾਇਰਸ ਪੰਛੀਆਂ ''ਚ ਹੁੰਦਾ ਹੈ ਅਤੇ ਪੰਛੀਆਂ ਤੋਂ ਹੁੰਦੇ ਹੋਏ ਇਹ ਵਾਇਰਸ ਆਸਾਨੀ ਨਾਲ ਇਨਸਾਨ ਦੇ ਸਰੀਰ ''ਚ ਪ੍ਰਵੇਸ਼ ਕਰ ਸਕਦਾ ਹੈ। ਬਰਡ ਫਲੂ ਦਾ ਵਾਇਰਸ ਇਕ ਪੰਛੀ ਤੋਂ ਦੂਜੇ ਪੰਛੀ ''ਚ ਆਸਾਨੀ ਨਾਲ ਫੈਲ ਸਕਦਾ ਹੈ। ਪੰਛੀ ਰਾਹੀਂ ਇਹ ਵਾਇਰਸ ਮੁਰਗੀ ''ਚ ਪੁੱਜਦਾ ਹੈ ਅਤੇ ਫਿਰ ਮੁਰਗੀ ਰਾਹੀਂ ਇਨਸਾਨ ਦੇ ਸਰੀਰ ਤੱਕ। ਇਸ ਲਈ ਬਰਡ ਫਲੂ ਦਾ ਚਿਕਨ ਨਾਲ ਸਿੱਧਾ-ਸਿੱਧਾ ਰਿਸ਼ਤਾ ਹੈ।
ਬਰਡ ਫਲੂ ਦਾ ਸਭ ਤੋਂ ਵਧ ਖਤਰਾ ਉਨ੍ਹਾਂ ਲੋਕਾਂ ਨੂੰ ਹੈ ਜੋ ਪੰਛੀਆਂ ਦਾ ਕੰਮ ਕਰਦੇ ਹਨ ਜਾਂ ਫਿਰ ਪੋਲਟਰੀ ਫਾਰਮ ਹਾਊਸ ''ਚ ਰਹਿੰਦੇ ਹਨ। ਇਕ ਵਾਰ ਇਨਸਾਨ ''ਚ ਬਰਡ ਫਲੂ ਦਾ ਵਾਇਰਸ ਪ੍ਰਵੇਸ਼ ਕਰ ਗਿਆ ਤਾਂ ਫਿਰ ਤੇਜ਼ੀ ਨਾਲ ਬੀਮਾਰ ਕਰਦਾ ਹੈ। ਇਸ ਵਾਇਰਸ ਕਾਰਨ ਫੇਫੜਿਆਂ ''ਚ ਇਨਫੈਕਸ਼ਨ ਹੋ ਜਾਂਦਾ ਹੈ ਅਤੇ ਸਾਹ ਲੈਣ ''ਚ ਪਰੇਸ਼ਾਨੀ ਹੁੰਦੀ ਹੈ। ਬੁਖਾਰ ਆਉਣਾ, ਖਾਂਸੀ ਆਉਣਾ, ਗਲਾ ਖਰਾਬ ਹੋਣਾ, ਮਾਸਪੇਸ਼ੀਆਂ ''ਚ ਦਰਦ, ਅੱਖ ''ਚ ਕੰਜਕਟਿਵਾਇਟਿਸ ਇਸ ਦੇ ਮੁੱਖ ਲੱਛਣ ਹਨ।


author

Disha

News Editor

Related News