ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨਾਲ ਪੀੜਤ ਵਿਅਕਤੀ ਦੇ ਗੁਰਦੇ ਅਤੇ ਫੇਫੜੇ ਦੇ ਇਕ ਹਿੱਸੇ ਨੂੰ ਕੱਢਿਆ ਗਿਆ

Monday, Sep 20, 2021 - 05:12 PM (IST)

ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨਾਲ ਪੀੜਤ ਵਿਅਕਤੀ ਦੇ ਗੁਰਦੇ ਅਤੇ ਫੇਫੜੇ ਦੇ ਇਕ ਹਿੱਸੇ ਨੂੰ ਕੱਢਿਆ ਗਿਆ

ਨਵੀਂ ਦਿੱਲੀ- ਦਿੱਲੀ ਦੇ ਇਕ ਨਿੱਜੀ ਹਸਪਤਾਲ ਨੇ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਬਲੈਕ ਫੰਗਸ ਨਾਲ ਪੀੜਤ ਹੋਏ 34 ਸਾਲਾ ਸ਼ਖਸ ਦਾ ਇਕ ਗੁਰਦਾ ਅਤੇ ਇਕ ਫੇਫੜੇ ਦਾ ਹਿੱਸਾ ਕੱਢ ਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਸਰ ਗੰਗਾਰਾਮ ਹਸਪਤਾਲ ’ਚ ਇਹ ਜਟਿਲ ਸਰਜਰੀ ਕੀਤੀ ਗਈ ਸੀ। ਹਸਪਤਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਕੋਰੋਨਾ ਸੰਕਰਮਣ ਤੋਂ ਬਾਅਦ ਮਿਊਕੋਰਮਾਈਕੋਸਿਸ (ਬਲੈਕ ਫੰਗਸ) ਦਾ ਇਹ ਮਾਮਲਾ ਦੁਨੀਆ ’ਚ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ ਅਤੇ ਇਸ ਨੂੰ ਮੈਡੀਕਲ ਜਨਰਲ ’ਚ ਪ੍ਰਕਾਸ਼ਿਤ ਜਾ ਰਿਹਾ ਹੈ। ਇਸ ’ਚ ਗੁਰਦਾ, ਫੇਫੜਾ ਅਤੇ ਸਾਈਨਸ ਪ੍ਰਭਾਵਿਤ ਹੋਇਆ ਸੀ। ਹਸਪਤਾਲ ਨੇ ਇਕ ਬਿਆਨ ’ਚ ਦੱਸਿਆ ਕਿ ਗੁਆਂਢੀ ਗਾਜ਼ੀਆਬਾਦ ਦੇ ਰਹਿਣ ਵਾਲੇ ਮਰੀਜ਼ ਨੂੰ ਕੋਰੋਨਾ ਤੋਂ ਬਾਅਦ ਦੀ ਜਟਿਲਤਾ ਕਾਰਨ ਹਸਪਤਾਲ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ : ਅਨਿਲ ਵਿਜ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ’ਤੇ ਕੱਸਿਆ ਤੰਜ, ਆਖ਼ੀ ਇਹ ਗੱਲ

ਬਿਆਨ ਅਨੁਸਾਰ, ਮਰੀਜ਼ ਨੂੰ ਸਾਹ ਲੈਣ ’ਚ ਪਰੇਸ਼ਾਨੀ ਸੀ, ਤੇਜ਼ ਬੁਖ਼ਾਰ ਸੀ ਅਤੇ ਬਲਗਮ ’ਚ ਖੂਨ ਆ ਰਿਹਾ ਸੀ। ਉਸ ਨੇ ਦੱਸਿਆ ਕਿ ਮਿਊਕਰ (ਇਕ ਤਰ੍ਹਾਂ ਦਾ ਫੰਗਸ) ਨਾ ਸਿਰਫ਼ ਨੱਕ ਦੇ ਅੰਦਰ ਤੱਕ ਦਾਖ਼ਲ ਹੋ ਗਿਆ ਸੀ ਸਗੋਂ ਖੱਬੇ ਫੇਫੜੇ ਅਤੇ ਸੱਜੇ ਗੁਰਦੇ ਨੂੰ ਵੀ ਇਸ ਨੇ ਪ੍ਰਭਾਵਿਤ ਕੀਤਾ ਸੀ। ਬਿਆਨ ’ਚ ਦੱਸਿਆ ਗਿਆ ਕਿ ਫੇਫੜੇ ਦਾ ਇਕ ਹਿੱਸਾ ਅਤੇ ਗੁਰਦਾ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਮਿਊਕਰ ਦੇ ਹੋਰ ਫ਼ੈਲਣ ਦਾ ਖ਼ਦਸ਼ਾ ਸੀ, ਲਿਹਾਜਾ ਮਿਊਕਰ ਦਾ ਸੰਕ੍ਰਮਿਤ ਹਿੱਸਿਆਂ ਨੂੰ ਕੱਢਣ ਦੀ ਯੋਜਨਾ ਬਣਾਈ ਗਈ। ਦੱਸਣਯੋਗ ਹੈ ਕਿ ਮਿਊਕੋਰਮਾਈਕੋਸਿਸ ਜਾਂ ਬਲੈਕ ਫੰਗਸ ਉਨ੍ਹਾਂ ਲੋਕਾਂ ਨੂੰ ਹੋ ਜਾਂਦਾ ਹੈ, ਜਿਨ੍ਹਾਂ ਦੀ ਕੋਰੋਨਾ, ਸ਼ੂਗਰ, ਗੁਰਦੇ, ਜਿਗਰ ਅਤੇ ਦਿਲ ਨਾਲ ਸੰਬੰਧਤ ਬੀਮਾਰੀਆਂ ਕਾਰਨ ਰੋਗ ਰੋਕੂ ਸਮਰੱਥਾ ਘੱਟ ਹੈ। ਹਸਪਤਾਲ ਨੇ ਦੱਸਿਆ ਕਿ ਮਿਊਕਰ ਨਾਲ ਹੋਰ ਅੰਗਾਂ ਦੇ ਵੀ ਨੁਕਸਾਨੇ ਜਾਣ ਦਾ ਖ਼ਦਸ਼ਾ ਸੀ, ਇਸ ਲਈ ਤੁਰੰਤ ਖੱਬੇ ਫੇਫੜੇ ਦਾ ਇਕ ਹਿੱਸਾ, ਪੂਰਾ ਸੱਜਾ ਗੁਰਦਾ ਕੱਢ ਦਿੱਤਾ ਗਿਆ। ਉਸ ਨੇ ਦੱਸਿਆ ਕਿ ਸਰਜਰੀ ਜਟਿਲ ਸੀ ਅਤੇ 6 ਘੰਟੇ ਤੱਕ ਚੱਲੀ। ਉਸ ਨੇ ਦੱਸਿਆ ਕਿ ਫੰਗਸ ਕਾਰਨ ਮਾਈਨਸ ਦੀ ਵੀ ਸਰਜਰੀ  ਕੀਤੀ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ ਦੀ ਜਾਨ ਬਚ ਗਈ ਹੈ ਅਤੇ ਉਸ ਨੂੰ 45 ਦਿਨਾਂ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ’ਤੇ ਅਨਿਲ ਵਿਜ ਨੇ ਕਹੀ ਵੱਡੀ ਗੱਲ, ਨਵਜੋਤ ਸਿੱਧੂ ਨੂੰ ਦੱਸਿਆ ਇਸ ਦਾ ਜ਼ਿੰਮੇਵਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News