7 ਸਾਲ ਬਾਅਦ ਪ੍ਰੋਫੈਸ਼ਨਲ ਗੋਲਫ ਦੀ ਕਸ਼ਮੀਰ ਘਾਟੀ ''ਚ ਵਾਪਸੀ

Friday, Aug 27, 2021 - 01:28 AM (IST)

7 ਸਾਲ ਬਾਅਦ ਪ੍ਰੋਫੈਸ਼ਨਲ ਗੋਲਫ ਦੀ ਕਸ਼ਮੀਰ ਘਾਟੀ ''ਚ ਵਾਪਸੀ

ਨਵੀਂ ਦਿੱਲੀ- ਪ੍ਰੋਫੈਸ਼ਨਲ ਗੋਲਫ ਦੀ 7 ਸਾਲ ਦੇ ਲੰਬੇ ਸਮੇਂ ਬਾਅਦ ਕਸ਼ਮੀਰ ਘਾਟੀ ਵਿਚ ਵਾਪਸੀ ਹੋ ਰਹੀ ਹੈ। ਸ਼੍ਰੀਨਗਰ ਦੇ ਰਾਇਲ ਸਪ੍ਰਿੰਗਸ ਗੋਲਫ ਕੋਰਸ 'ਤੇ 15 ਤੋਂ 18 ਸਤੰਬਰ ਜੇ. ਐਂਡ ਕੇ. ਓਪਨ 2021 ਖੇਡਿਆ ਜਾਵੇਗਾ, ਜਿਸ ਵਿਚ ਕੁਲ 48 ਲੱਖ ਰੁਪਏ ਦੀ ਇਨਾਮੀ ਰਾਸ਼ੀ ਹੋਵੇਗੀ। ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀ. ਜੀ. ਟੀ. ਆਈ.) ਦੇ ਸੀ. ਈ. ਓ. ਉੱਤਮ ਸਿੰਘ ਮੰਡੀ ਨੇ ਵੀਰਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕ੍ਰਿਕਟ ਤੇ ਬੋਰਡ ਮੈਂਬਰ ਕਪਿਲ ਦੇਵ ਵੀ ਮੌਜੂਦ ਸਨ।

ਇਹ ਖ਼ਬਰ ਪੜ੍ਹੋ- ENG v IND : ਰੂਟ ਨੇ ਹਾਸਲ ਕੀਤੀ ਇਹ ਉਪਲੱਬਧੀ, ਤੋੜਿਆ ਇਸ ਖਿਡਾਰੀ ਦਾ ਰਿਕਾਰਡ

PunjabKesari
ਕਪਿਲ ਨੇ ਇਸ ਮੌਕੇ 'ਤੇ ਇਕ ਗੋਲਫ ਪੱਤ੍ਰਿਕਾ ਦੀ ਵੀ ਘੁੰਡ ਚੁਕਾਈ ਕੀਤੀ। ਮੰਡੀ ਨੇ ਇਸ ਮੌਕੇ 'ਤੇ ਦੱਸਿਆ ਕਿ ਅਮਰੀਕਨ ਐਕਸਪ੍ਰੈੱਸ ਅਤੇ ਅਮ੍ਰਿਤੰਜਨ ਹੈਲਥ ਕੇਅਰ ਲਿਮਿਟੇਡ ਟੂਰ ਪਾਰਟਨਰ ਦੇ ਰੂਪ ਵਿਚ ਪੀ. ਜੀ. ਟੀ. ਆਈ. ਨਾਲ ਜੁੜੇ ਹਨ। ਉੱਤਮ ਸਿੰਘ ਮੰਡੀ ਨੇ ਇਸ ਮੌਕੇ 'ਤੇ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਗੋਲਫ ਦਾ ਕੋਰੋਨਾ ਮਹਾਮਾਰੀ ਦੇ ਕਾਰਨ ਕੋਈ ਆਯੋਜਨ ਨਹੀਂ ਹੋ ਸਕਿਆ ਸੀ ਪਰ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੌਜੂਦਾ ਸੈਸ਼ਨ ਵਿਚ ਪੀ. ਜੀ. ਟੀ. ਆਈ. ਦੇ 10 ਟੂਰਨਾਮੈਂਟ ਖੇਡੇ ਜਾਣਗੇ, ਜਿਸ 'ਚ ਜੇ ਐਂਡ ਦੇ ਓਪਨ ਸ਼ਾਮਲ ਹਨ। 

ਇਹ ਖ਼ਬਰ ਪੜ੍ਹੋ- US OPEN 'ਚ ਦਰਸ਼ਕਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਨਹੀਂ, ਸਟੇਡੀਅਮ ਭਰੇ ਰਹਿਣ ਦੀ ਉਮੀਦ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News