ਵਿਆਹ ਦੇ 54 ਸਾਲ ਬਾਅਦ ਬਜ਼ੁਰਗ ਜੋੜੇ ਘਰ ਗੂੰਜੀ ਕਿਲਕਾਰੀ
Wednesday, Aug 10, 2022 - 11:10 AM (IST)
ਅਲਵਰ- ਰਾਜਸਥਾਨ ਦੇ ਅਲਵਰ 'ਚ 70 ਸਾਲਾ ਬਜ਼ੁਰਗ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਵਿਆਹ ਦੇ ਕਰੀਬ 54 ਸਾਲਾਂ ਬਾਅਦ ਬਜ਼ੁਰਗ ਜੋੜੇ ਨੂੰ ਸੰਤਾਨ ਪੈਦਾ ਹੋਣ ਨਾਲ ਖੁਸ਼ੀ ਦਾ ਮਾਹੌਲ ਹੈ। ਔਰਤ ਦੇ ਪਤੀ ਦੀ ਉਮਰ 75 ਸਾਲ ਹੈ। ਆਈ.ਵੀ.ਐੱਫ. ਤਕਨੀਕ ਰਾਹੀਂ ਬਜ਼ੁਰਗ ਮਾਤਾ-ਪਿਤਾ ਬਣੇ ਹਨ। ਡਾਕਟਰ ਦਾ ਦਾਅਵਾ ਹੈ ਕਿ ਇੰਨੀ ਉਮਰ 'ਚ ਬੱਚੇ ਨੂੰ ਜਨਮ ਦੇਣ ਦਾ ਰਾਜਸਥਾਨ ਦਾ ਇਹ ਇਕੱਲਾ ਮਾਮਲਾ ਹੈ। ਹਾਲਾਂਕਿ, ਆਈ.ਵੀ.ਐੱਫ. ਤਕਨੀਕ ਨਾਲ ਦੇਸ਼-ਦੁਨੀਆ ਵਿਚ ਪਹਿਲਾਂ ਵੀ ਕਈ ਬਜ਼ੁਰਗ ਜੋੜੇ 70-75 ਸਾਲ ਦੀ ਉਮਰ ਵਿਚ ਵੀ ਮਾਤਾ-ਪਿਤਾ ਬਣਦੇ ਹਨ। ਆਈ.ਵੀ.ਐੱਫ. ਪ੍ਰਕਿਰਿਆ ਟੈਸਟ ਟਿਊਬ ਬੇਬੀ ਦੀ ਮਦਦ ਨਾਲ ਔਰਤ ਨੇ ਬੇਟੇ ਨੂੰ ਜਨਮ ਦਿੱਤਾ ਹੈ। ਅਲਵਰ ਜ਼ਿਲ੍ਹੇ ਦੇ ਇਕਮਾਤਰ ਰਜਿਸਟਰਡ ਆਈ.ਵੀ.ਐੱਫ. ਸੈਂਟਰ ਇੰਡੋ ਆਈ.ਵੀ.ਐੱਫ. ਟੈਸਟ ਟਿਊਬ ਬੇਬੀ ਸੈਂਟਰ ਨੇ ਆਪਣੇ ਸਥਾਪਨਾ ਦੇ 10 ਸਾਲ ਬਾਅਦ ਇਹ ਚਮਤਕਾਰ ਕੀਤਾ ਹੈ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਅੱਤਵਾਦੀ ਹਥਿਆਰਾਂ ਸਣੇ ਗ੍ਰਿਫ਼ਤਾਰ
ਆਈ.ਵੀ.ਐੱਫ. ਮਾਹਿਰ ਡਾ. ਪੰਕਜ ਗੁਪਤਾ ਨੇ ਦੱਸਿਆ ਕਿ ਚੰਦਰਵਤੀ ਅਤੇ ਗੋਪੀ ਸਿੰਘ ਝੁੰਝੁਨੂੰ ਦੇ ਸਿੰਘਾਨਾ ਪਿੰਡ ਦੇ ਰਹਿਣ ਵਾਲੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਜਗ੍ਹਾ ਆਈ.ਵੀ.ਐੱਫ. ਤਕਨੀਕ ਨਾਲ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਨੇ ਕਰੀਬ 2 ਸਾਲ ਪਹਿਲੇ ਇਲਾਜ ਕਰਵਾਇਆ ਸੀ। 9 ਮਹੀਨੇ ਪਹਿਲੇ ਆਈ.ਵੀ.ਐੱਫ. ਪ੍ਰਕਿਰਿਆ ਨਾਲ ਗਰਭਵਤੀ ਹੋਈ ਸੀ। 50 ਸਾਲ ਤੋਂ ਉੱਪਰ ਦੀ ਔਰਤ ਆਈ.ਵੀ.ਐੱਫ. ਤਕਨੀਕ ਨਾਲ ਟੈਸਟ ਟਿਊਬ ਬੇਬੀ ਨਹੀਂ ਕਰ ਸਕਦੀ ਹੈ। ਸਰਕਾਰ ਨੇ ਟੈਸਟ ਟਿਊਬ ਬੇਬੀ ਨੂੰ ਲੈ ਕੇ ਅਸਿਸਟੇਡ ਰੀਪ੍ਰੋਡੈਕਟਿਵ ਤਕਨੀਕ ਕਾਨੂੰਨ ਬਣਾ ਦਿੱਤਾ ਹੈ। ਜੂਨ 2022 ਨੂੰ ਇਹ ਕਾਨੂੰਨ ਲਾਗੂ ਹੋ ਗਿਆ ਹੈ। ਗੋਪੀ ਸਿੰਘ ਰਿਟਾਇਰਡ ਫ਼ੌਜੀ ਹਨ। ਫ਼ੌਜ ਤੋਂ ਸੇਵਾਮੁਕਤ ਹੋਏ 40 ਸਾਲ ਹੋ ਚੁਕੇ ਹਨ। ਇਨ੍ਹਾਂ ਨੇ ਬੰਗਲਾਦੇਸ਼ ਦੇ ਯੁੱਧ 'ਚ ਗੋਲੀ ਵੀ ਖਾਧੀ ਸੀ। 1983 'ਚ ਫ਼ੌਜ ਤੋਂ ਸੇਵਾਮੁਕਤ ਹੋਏ ਅਤੇ 1968 ਤੋਂ ਬੱਚੇ ਦਾ ਇੰਤਜ਼ਾਰ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ