ਅਫ਼ਗਾਨਿਸਤਾਨ ਸੰਕਟ: ਕਾਬੁਲ ’ਚ ਫਸੇ 17 ਭਾਰਤੀ, ਸਰਕਾਰ ਨੂੰ ਲਾਈ ਸੁਰੱਖਿਅਤ ਵਾਪਸੀ ਦੀ ਗੁਹਾਰ

08/17/2021 4:11:28 PM

ਲਖਨਊ— ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਦੇ ਹਾਲਾਤ ਤੇਜ਼ੀ ਨਾਲ ਵਿਗੜਦੇ ਜਾ ਰਹੇ ਹਨ। ਰਾਜਧਾਨੀ ਕਾਬੁਲ ’ਤੇ ਵੀ ਤਾਲਿਬਾਨ ਦਾ ਕੰਟਰੋਲ ਹੋ ਗਿਆ। ਅੱਤਵਾਦ ਦੇ ਇਸ ਮਾਹੌਲ ਵਿਚ ਅਫ਼ਗਾਨਿਸਤਾਨ ਦੇ ਮੌਜੂਦਾ ਰਾਸ਼ਟਰਪਤੀ ਅਸ਼ਰਫ ਗਨੀ ਜਾਨ ਬਚਾਉਣ ਲਈ ਅਫ਼ਗਾਨਿਸਤਾਨ ਛੱਡ ਕੇ ਦੌੜ ਗਏ। ਇਸ ਅਫੜਾ-ਦਫੜੀ ਵਿਚ ਭਾਰਤ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਅਫ਼ਗਾਨਿਸਤਾਨ ’ਚ ਫਸੇ ਹੋਏ ਹਨ ਅਤੇ ਨਾਗਰਿਕਾਂ ਨੂੰ ਹਵਾਈ ਜਹਾਜ਼ਾਂ ਤੋਂ ਏਅਰਲਿਫਟ ਕਰ ਕੀਤਾ ਜਾ ਰਿਹਾ ਹੈ।ਅਜਿਹੇ ਵਿਚ ਕਈ ਭਾਰਤੀ ਅਫ਼ਗਾਨਿਸਤਾਨ ’ਚ ਫਸ ਗਏ ਹਨ, ਜਿਨ੍ਹਾਂ ਵਿਚੋਂ ਕਈ ਲੋਕਾਂ ਨੇ ਭਾਰਤ ਸਰਕਾਰ ਤੋਂ ਸੁਰੱਖਿਅਤ ਵਾਪਸੀ ਦੀ ਗੁਹਾਰ ਲਾਈ ਹੈ। ਕਾਬੁਲ ’ਚ ਇਸ ਸਮੇਂ ਉੱਤਰ ਪ੍ਰਦੇਸ਼ ਦੇ 17 ਲੋਕ ਫਸੇ ਹੋਏ ਹਨ, ਜੋ ਕਿ ਰੁਜ਼ਗਾਰ ਦੀ ਭਾਲ ’ਚ ਇੱਥੇ ਆਏ ਸਨ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਸੁਰੱਖਿਅਤ ਘਰ ਵਾਪਸੀ ਦੀ ਗੁਹਾਰ ਲਾਈ ਹੈ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਦਹਿਸ਼ਤ ’ਚ ਹਿੰਦੂ-ਸਿੱਖ ਲੋਕ, ਸਿਰਸਾ ਦੀ ਜੈਸ਼ੰਕਰ ਨੂੰ ਅਪੀਲ- ਭਾਰਤੀਆਂ ਦੀ ਮਦਦ ਕਰੋ

ਇਨ੍ਹਾਂ ਲੋਕਾਂ ਵਿਚ ਚੰਦੌਲੀ ਜ਼ਿਲ੍ਹੇ ਦੇ ਅਮੋਹਪੁਰ ਪਿੰਡ ਦੇ ਸੂਰਜ ਵੀ ਹਨ। ਸੂਰਜ ਕਾਬੁਲ ਦੇ ਇਕ ਕਾਰਖਾਨੇ ਵਿਚ ਵੈਲਡਿੰਗ ਦਾ ਕੰਮ ਕਰਨ ਲਈ ਅਫ਼ਗਾਨਿਸਤਾਨ ਪੁੱਜੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰਖਾਨੇ ਦੇ ਮਾਲਕ ਨੇ ਉਨ੍ਹਾਂ ਦਾ ਪਾਸਪੋਰਟ ਆਪਣੇ ਕੋਲ ਰੱਖ ਲਏ। ਹੁਣ ਉਨ੍ਹਾਂ ਕੋਲ ਵਾਪਸੀ ਲਈ ਪਾਸਪੋਰਟ ਵੀ ਨਹੀਂ ਹਨ। ਸੂਰਜ ਦੇ ਪਿਤਾ ਲਕਵਾ ਦੇ ਸ਼ਿਕਾਰ ਹਨ ਅਤੇ ਆਪਣੇ ਪੁੱਤਰ ਲਈ ਬੇਹੱਦ ਪਰੇਸ਼ਾਨ ਹਨ। ਸੂਰਜ ਦੀ ਪਤਨੀ ਰੇਖਾ ਵੀ ਅਫ਼ਗਾਨਿਸਤਾਨ ਦੇ ਹਾਲਾਤਾਂ ਬਾਰੇ ਜਾਣਨ ਮਗਰੋਂ ਕਾਫੀ ਡਰੀ ਹੋਈ ਹੈ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਹਾਲਾਤ ਬੇਹੱਦ ਖਰਾਬ; ਕਾਬੁਲ ਤੋਂ ਦਿੱਲੀ ਪੁੱਜੇ 129 ਯਾਤਰੀ, ਮਹਿਲਾ ਨੇ ਰੋਂਦੇ ਹੋਏ ਬਿਆਨ ਕੀਤਾ ਦਰਦ

ਸੂਰਜ ਦਾ 3 ਸਾਲ ਦਾ ਪੁੱਤਰ ਹੈ। ਸੂਰਜ ਦੀ ਪਤਨੀ ਰੇਖਾ ਨੇ ਕਿਹਾ ਕਿ ਪਤੀ ਨਾਲ ਰੋਜ਼ਾਨਾ ਗੱਲ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕਾਰਖਾਨੇ ਦੇ ਮਾਲਕ ਕੋਲ ਸੂਰਜ ਦਾ ਪਾਸਪੋਰਟ ਸੀ ਅਤੇ ਉਹ ਦੌੜ ਗਿਆ ਹੈ। ਸੂਰਜ ਅਤੇ ਉਸ ਦੇ ਸਾਥੀਆਂ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ’ਚ ਉਹ ਕਾਫੀ ਬੇਚੈਨ ਨਜ਼ਰ ਆ ਰਹੇ ਹਨ। ਅਫ਼ਗਾਨਿਸਤਾਨ ਦੇ ਹਾਲਾਤ ਨੂੰ ਵੇਖਦੇ ਹੋਏ ਉਹ ਛੇਤੀ ਤੋਂ ਛੇਤੀ ਭਾਰਤ ਪਰਤਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ: 'ਜ਼ਿੰਦਗੀ' ਲਈ ਹੱਥੀਂ ਸਹੇੜ ਲਈ ਮੌਤ, ਜਹਾਜ਼ ਦੇ ਟਾਇਰਾਂ ਨਾਲ ਲਟਕਦੇ ਹੇਠਾਂ ਡਿੱਗੇ 2 ਲੋਕ, ਵੇਖੋ ਵੀਡੀਓ


Tanu

Content Editor

Related News