Pok ’ਚ ਐਕਟਿਵ ਹਨ 3000 ਅਫ਼ਗਾਨੀ ਸਿਮ ਕਾਰਡ, ਜੈਸ਼ ਤੇ ਲਸ਼ਕਰ ਦੇ ਨਿਸ਼ਾਨੇ ’ਤੇ ਜੰਮੂ-ਕਸ਼ਮੀਰ

Saturday, Oct 16, 2021 - 09:58 AM (IST)

Pok ’ਚ ਐਕਟਿਵ ਹਨ 3000 ਅਫ਼ਗਾਨੀ ਸਿਮ ਕਾਰਡ, ਜੈਸ਼ ਤੇ ਲਸ਼ਕਰ ਦੇ ਨਿਸ਼ਾਨੇ ’ਤੇ ਜੰਮੂ-ਕਸ਼ਮੀਰ

ਇੰਟਰਨੈਸ਼ਨਲ ਡੈਸਕ : ਅਫ਼ਗਾਨਿਸਤਾਨ ’ਤੇ ਕਬਜ਼ਾ ਜਮਾਉਣ ਤੋਂ ਬਾਅਦ ਹੁਣ ਜੰਮੂ-ਕਸ਼ਮੀਰ ਤਾਲਿਬਾਨੀਆਂ ਦੇ ਨਿਸ਼ਾਨੇ ’ਤੇ ਹੈ। ਸੂਤਰਾਂ ਮੁਤਾਬਕ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਅਫ਼ਸਰ, ਸਾਈਬਰ ਪ੍ਰੋਪੇਗੰਡਾ ਯੂਨਿਟ, ਤਾਲਿਬਾਨ, ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ਦੇ ਅੱਤਵਾਦੀ ਅਫ਼ਗਾਨਿਸਤਾਨ ਦੇ ਸਿਮ ਕਾਰਡ ਦੀ ਵਰਤੋਂ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਅਜੇ ਪੀ. ਓ. ਕੇ. ਵਿਚ ਅਫ਼ਗਾਨਿਸਤਾਨ ਨੰਬਰ ਵਾਲੇ ਲਗਭਗ 3000 ਸਿਮ ਕਾਰਡ ਐਕਟਿਵ ਦਿਖ ਰਹੇ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਜਨਤਾ ਦਾ ਮਹਿੰਗਾਈ ਨੇ ਕੱਢਿਆ ਕਚੂੰਮਰ, 40 ਰੁਪਏ ’ਚ ਮਿਲ ਰਹੀ ਹੈ ਇਕ ਕੱਪ ਚਾਹ

ਕਸ਼ਮੀਰ ਵਾਦੀ ਵਿਚ ਹਿੰਸਾ ਫੈਲਾਉਣ ਦੀ ਕੋਸ਼ਿਸ਼
ਜਿਥੇ ਇਕ ਪਾਸੇ ਆਈ. ਐੱਸ. ਆਈ. ਦੀ ਸਾਈਬਰ ਪ੍ਰੋਪੇਗੰਡਾ ਯੂਨਿਟ ਦੇ ਲੋਕ ਵੱਡੇ ਪੈਮਾਨੇ ’ਤੇ ਅਫ਼ਵਾਹ ਰਾਹੀਂ ਕਸ਼ਮੀਰ ਵਾਦੀ ਵਿਚ ਹਿੰਸਾ ਫੈਲਾਉਣ ਅਤੇ ਨਵੇਂ ਅੱਤਵਾਦੀਆਂ ਦੀ ਬਹਾਲੀ ਦੀ ਕੋਸ਼ਿਸ਼ ਵਿਚ ਲੱਗੇ ਹਨ। ਉਥੇ ਬਰਫ਼ ਡਿੱਗਣ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿਚ ਵੱਡੇ ਹਮਲੇ ਲਈ ਇਨ੍ਹਾਂ ਅੱਤਵਾਦੀਆਂ ਦੀ ਵਰਤੋਂ ਕਰਨ ਦੀ ਤਿਆਰੀ ਹੈ। ਖੁਫ਼ੀਆ ਸੂਤਰਾਂ ਮੁਤਾਬਕ ਅਫ਼ਗਾਨਿਸਤਾਨ ਵਿਚ ਸੀਨੀਅਰ ਲਸ਼ਕਰ ਕਮਾਂਡਰ ਅੱਬੂ ਮੁਨਾਜਿਲ ਨੂੰ ਜੰਮੂ-ਕਸ਼ਮੀਰ ਦੇ ਬਾਰੀ ਬ੍ਰਹਿਮਣਾ ਅਤੇ ਸਾਂਬਾ ਸੈਕਟਰ ਵਿਚਾਲੇ ਮੌਜੂਦ ਕੁਝ ਸੰਵੇਦਨਸ਼ੀਲ ਟਿਕਾਣਿਆਂ ਨੂੰ ਆਈ. ਈ. ਡੀ. ਧਮਾਕੇ ਨਾਲ ਉਡਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਹ ਵੀ ਪੜ੍ਹੋ : 30 ਤੋਂ ਵੱਧ ਦੇਸ਼ਾਂ ਨੇ ਦਿੱਤੀ ਭਾਰਤ ਦੇ ਕੋਰੋਨਾ ਵੈਕਸੀਨ ਸਰਟੀਫਿਕੇਟ ਨੂੰ ਮਾਨਤਾ, ਇੱਥੇ ਚੈੱਕ ਕਰੋ ਸੂਚੀ

ਤਾਲਿਬਾਨ ਲਈ ਤਿਆਰ ਕੀਤੀ ਗਈ ਸੀ ਪ੍ਰੋਪੇਗੰਡਾ ਯੂਨਿਟ
ਪੀ. ਓ. ਕੇ. ਵਿਚ ਮੌਜੂਦ ਆਈ. ਐੱਸ. ਆਈ. ਦੀ ਸਾਈਬਰ ਪ੍ਰੋਪੇਗੰਡਾ ਯੂਨਿਟ ਖ਼ਾਸ ਤੌਰ ’ਤੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸਪੋਰਟ ਲਈ ਤਿਆਰ ਕੀਤੀ ਗਈ ਸੀ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ’ਤੇ ਕਾਬਿਜ਼ ਹੋਣ ਵਿਚ ਇਸਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਇਸ ਯੂਨਿਟ ਵਿਚ 200 ਲੋਕ ਹਨ, ਜੋ ਸੋਸ਼ਲ ਮੀਡੀਆ ਰਾਹੀਂ ਪ੍ਰੋਪੇਗੰਡਾ ਵਾਰ ਵਿਚ ਲੱਗੇ ਹੋਏ ਹਨ। ਇਸ ਯੂਨਿਟ ਨੇ ਵ੍ਹਟਸਐਪ ਗਰੁੱਪ ਬਣਾ ਰੱਖਿਆ ਹੈ, ਜਿਸਦੇ ਰਾਹੀਂ ਇਹ ਕਸ਼ਮੀਰ ਵਾਦੀ ਵਿਚ ਹਿੱਸਾ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵਿਚ ਲੱਗੇ ਹਨ।

ਇਹ ਵੀ ਪੜ੍ਹੋ : ਸਿੰਘੂ ਸਰਹੱਦ 'ਤੇ ਨੌਜਵਾਨ ਦਾ ਕਤਲ, ਹੱਥ-ਲੱਤ ਵੱਢ ਕੇ ਬੈਰੀਕੇਡ ਨਾਲ ਟੰਗੀ ਲਾਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News