10 ਲੱਖ ਤੋਂ ਘੱਟ ਵਾਲੀਆਂ ਕਾਰਾਂ ਦਾ ਬੋਲਬਾਲਾ, 78 ਫ਼ੀਸਦੀ ਖਰੀਦਦਾਰਾਂ ਦੀ ਪਹਿਲੀ ਪਸੰਦ ਬਣੀਆਂ ਬਜਟ ਕਾਰਾਂ

Friday, Nov 21, 2025 - 11:45 PM (IST)

10 ਲੱਖ ਤੋਂ ਘੱਟ ਵਾਲੀਆਂ ਕਾਰਾਂ ਦਾ ਬੋਲਬਾਲਾ, 78 ਫ਼ੀਸਦੀ ਖਰੀਦਦਾਰਾਂ ਦੀ ਪਹਿਲੀ ਪਸੰਦ ਬਣੀਆਂ ਬਜਟ ਕਾਰਾਂ

ਨਵੀਂ ਦਿੱਲੀ- 2025 ਦੇ ਤਿਉਹਾਰੀ ਸੀਜ਼ਨ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਕਿ ਭਾਰਤ ਦੀ ਕਾਰ ਖਰੀਦਣ ਦੀ ਪਸੰਦ ਕਿਸ ਦਿਸ਼ਾ ’ਚ ਜਾਂਦੀ ਹੈ। ਸਤੰਬਰ ਅਤੇ ਅਕਤੂਬਰ ਦੌਰਾਨ ਸਭ ਤੋਂ ਜ਼ਿਆਦਾ ਭੀੜ ਉਨ੍ਹਾਂ ਮਾਡਲਾਂ ’ਤੇ ਦਿਸੀ ਜਿਨ੍ਹਾਂ ਦੀ ਕੀਮਤ 10 ਲੱਖ ਰੁਪਏ ਤੋਂ ਘੱਟ ਹੈ। ਕੁੱਲ ਵਿਕਰੀ ’ਚ ਇਸ ਸੈਗਮੈਂਟ ਦੀ ਹਿੱਸੇਦਾਰੀ ਕਰੀਬ 78 ਫ਼ੀਸਦੀ ਰਹੀ। 5 ਤੋਂ 10 ਲੱਖ ਰੁਪਏ ਵਾਲਾ ਹਿੱਸਾ ਪੂਰੀ ਲਿਸਟ ’ਚ ਸਭ ਤੋਂ ਉੱਪਰ ਰਿਹਾ, ਜਦੋਂ ਕਿ 5 ਲੱਖ ਤੋਂ ਘੱਟ ਕੀਮਤ ਵਾਲੀਆਂ ਕਾਰਾਂ ਨੇ ਵੀ ਚੰਗਾ ਯੋਗਦਾਨ ਦਿੱਤਾ। ਇਹ ਬਜਟ ਕਾਰਾਂ ਖਰੀਦਦਾਰਾਂ ਦੀ ਪਹਿਲੀ ਪਸੰਦ ਬਣੀਆਂ।

ਇਸ ਸਾਲ ਸਭ ਤੋਂ ਵੱਡਾ ਬਦਲਾਅ ਜੀ. ਐੱਸ. ਟੀ. ਦਰਾਂ ਦੀ ਨਵੀਂ ਵਿਵਸਥਾ ਰਹੀ। ਛੋਟੇ ਵਾਹਨਾਂ ਅਤੇ ਕੰਪੈਕਟ ਐੱਸ. ਵੀ. ਯੂ. ’ਤੇ ਟੈਕਸ ਘੱਟ ਹੋਣ ਤੋਂ ਬਾਅਦ ਇਸ ਦਾ ਅਸਰ ਤੁਰੰਤ ਦਿਸਿਆ। ਕੀਮਤਾਂ ਥੋੜ੍ਹੀਆਂ ਹੋਰ ਹੇਠਾਂ ਆਈਆਂ, ਜਿਸ ਨਾਲ ਗਾਹਕਾਂ ਨੇ ਫਿਰ ਤੋਂ ਸ਼ੋਅਰੂਮ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ। ਨਵੀਂ 18 ਫੀਸਦੀ ਜੀ. ਐੱਸ. ਟੀ. ਸ਼੍ਰੇਣੀ ’ਚ ਆਉਣ ਵਾਲੇ ਮਾਡਲਾਂ ਦੀ ਬੁਕਿੰਗ ਅਚਾਨਕ ਲੱਗਭਗ 50 ਫ਼ੀਸਦੀ ਵਧ ਗਈ।

ਜੀ. ਐੱਸ. ਟੀ. ਦੀ ਇਸ ਕਟੌਤੀ ਨੇ ਸਾਬਤ ਕੀਤਾ ਕਿ ਇਹ ਸਿਰਫ ਇਕ ਸਰਕਾਰੀ ਫੈਸਲਾ ਨਹੀਂ ਸੀ, ਸਗੋਂ ਇਸ ਦਾ ਸਿੱਧਾ ਫਾਇਦਾ ਰਿਟੇਲ ਵਿਕਰੀ ’ਚ ਨਜ਼ਰ ਆਇਆ। ਨਰਾਤਿਆਂ ਤੋਂ ਲੈ ਕੇ ਦਿਵਾਲੀ ਤੱਕ ਡੀਲਰਸ਼ਿਪ ’ਤੇ ਭੀੜ ਇੰਨੀ ਸੀ ਕਿ ਕਈ ਥਾਵਾਂ ’ਤੇ ਸਟਾਫ ਲਈ ਗੱਡੀਆਂ ਦੀ ਡਲਿਵਰੀ ਦੀ ਫਾਈਲਿੰਗ ਵੀ ਚੁਣੌਤੀ ਬਣ ਗਈ। ਸਿਆਮ ਦੇ ਅੰਕੜੇ ਇਸ ਵਧਦੀ ਰਫਤਾਰ ਦੀ ਪੁਸ਼ਟੀ ਕਰਦੇ ਹਨ।

ਰਿਕਾਰਡ ਤੋੜ ਵਿਕਰੀ

ਸਤੰਬਰ ’ਚ ਸਬ-4-ਮੀਟਰ ਕਾਰ ਅਤੇ ਐੱਸ. ਵੀ. ਯੂ. ਦੀ ਵਿਕਰੀ ਲੱਗਭਗ 1.7 ਲੱਖ ਯੂਨਿਟ ਸੀ, ਜੋ ਅਕਤੂਬਰ ’ਚ ਵਧ ਕੇ 2.2 ਲੱਖ ਯੂਨਿਟ ਤੋਂ ਪਾਰ ਪਹੁੰਚ ਗਈ। ਇਹ ਪਿਛਲੇ ਸਾਲ ਦੇ ਮੁਕਾਬਲੇ ਕਿਤੇ ਬਿਹਤਰ ਅੰਕੜਾ ਹੈ। ਖਾਸ ਗੱਲ ਇਹ ਰਹੀ ਕਿ ਸ਼ਹਿਰ ਅਤੇ ਪੇਂਡੂ ਬਾਜ਼ਾਰ ਦੋਵਾਂ ਥਾਵਾਂ ’ਤੇ ਮੰਗ ਲੱਗਭਗ ਬਰਾਬਰ ਰੂਪ ’ਚ ਵਧੀ।

ਮਾਰੂਤੀ ਸੁਜ਼ੂਕੀ ਨੂੰ ਸਭ ਤੋਂ ਵੱਡਾ ਫਾਇਦਾ

ਇਸ ਉਤਸ਼ਾਹ ਦਾ ਸਭ ਤੋਂ ਜ਼ਿਆਦਾ ਫਾਇਦਾ ਮਾਰੂਤੀ ਸੁਜ਼ੂਕੀ ਨੂੰ ਮਿਲਿਆ। ਕੰਪਨੀ ਨੇ ਦੱਸਿਆ ਕਿ ਉਸ ਦੀ ਕੁੱਲ 5 ਲੱਖ ਤਿਉਹਾਰੀ ਬੁਕਿੰਗ ’ਚੋਂ ਅੱਧੀ ਸਿਰਫ ਛੋਟੇ ਕਾਰ ਸੈਗਮੈਂਟ ਦੀ ਸੀ। ਜੀ. ਐੱਸ. ਟੀ. ਕਟੌਤੀ ਤੋਂ ਪਹਿਲਾਂ ਇਨ੍ਹਾਂ ਮਾਡਲਾਂ ਦੀ ਹਿੱਸੇਦਾਰੀ 16.7 ਫ਼ੀਸਦੀ ਸੀ, ਜੋ ਵਧ ਕੇ 20.5 ਫ਼ੀਸਦੀ ਹੋ ਗਈ। ਸ਼ਹਿਰਾਂ ਅਤੇ ਪਿੰਡ ਦੋਵਾਂ ਥਾਵਾਂ ’ਤੇ ਮਾਰੂਤੀ ਦੀਆਂ ਐਂਟਰੀ-ਲੈਵਲ ਅਤੇ ਕੰਪੈਕਟ ਕਾਰਾਂ ਦੀ ਮੰਗ ’ਚ 35 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਹੋਇਆ।

ਮਿਡ ਅਤੇ ਪ੍ਰੀਮੀਅਮ ਸੈਗਮੈਂਟ ’ਚ ਵੀ ਉਤਸ਼ਾਹ

ਛੋਟੇ ਵਾਹਨ ਹੀ ਨਹੀਂ, ਵੱਡੇ ਸ਼ਹਿਰਾਂ ’ਚ 15 ਤੋਂ 20 ਲੱਖ ਰੁਪਏ ਵਾਲੇ ਸੈਗਮੈਂਟ ਦੀ ਵਿਕਰੀ ਵੀ ਲੱਗਭਗ 26 ਫ਼ੀਸਦੀ ਵਧੀ। ਸਭ ਤੋਂ ਹੈਰਾਨ ਕਰਨ ਵਾਲਾ ਅੰਕੜਾ 20 ਲੱਖ ਰੁਪਏ ਤੋਂ ਉੱਪਰ ਦੀਆਂ ਗੱਡੀਆਂ ਦਾ ਰਿਹਾ, ਜਿਨ੍ਹਾਂ ਦੀ ਵਿਕਰੀ 40 ਫ਼ੀਸਦੀ ਤੋਂ ਜ਼ਿਆਦਾ ਵਧੀ। ਇਹ ਦਰਸਾਉਂਦਾ ਹੈ ਕਿ ਪ੍ਰੀਮੀਅਮ ਸੈਗਮੈਂਟ ’ਚ ਵੀ ਗਾਹਕਾਂ ਦੀ ਰੁਚੀ ਲਗਾਤਾਰ ਵਧ ਰਹੀ ਹੈ, ਭਾਵੇਂ ਆਰਥਕ ਮਾਹੌਲ ਕਿੰਨਾ ਹੀ ਬੇਭਰੋਸਗੀ ਵਾਲਾ ਕਿਉਂ ਨਾ ਹੋਵੇ।

5 ਲੱਖ ਤੋਂ 20 ਲੱਖ ਰੁਪਏ ਵਾਲੀਆਂ ਕਾਰਾਂ ਨੂੰ ਭਾਰਤ ਦੇ ਆਟੋ ਸੈਕਟਰ ਦੀ ‘ਬੈਕਬੋਨ’ ਕਿਹਾ ਜਾਂਦਾ ਹੈ। ਇਸ ਪੂਰੇ ਸੈਗਮੈਂਟ ’ਚ ਸਾਲਾਨਾ ਆਧਾਰ ’ਤੇ 15-20 ਫ਼ੀਸਦੀ ਦਾ ਸਥਿਰ ਵਾਧਾ ਵੇਖਿਆ ਗਿਆ। ਭਾਵ ਬਾਜ਼ਾਰ ਦੇ ਹੇਠਲੇ ਅਤੇ ਦਰਮਿਆਨੇ ਦੋਵਾਂ ਹਿੱਸਿਆਂ ’ਚ ਤਿਉਹਾਰੀ ਸੀਜ਼ਨ ਨੇ ਇਸ ਵਾਰ ਭਰਪੂਰ ਰੌਣਕ ਲਿਆ ਦਿੱਤੀ।


author

Rakesh

Content Editor

Related News