ਏਸ਼ੀਆ ਦੇ ਸਭ ਤੋਂ ਵੱਡੇ ਏਅਰੋ ਸ਼ੋਅ ਦਾ ਆਗਾਜ਼, ਭਾਰਤ ਦਾ ਦਮ-ਖਮ ਵੇਖੇਗੀ ਦੁਨੀਆ
Monday, Feb 13, 2023 - 04:19 PM (IST)
ਨਵੀਂ ਦਿੱਲੀ- ਬੇਂਗਲੁਰੂ 'ਚ ਏਸ਼ੀਆ ਦੇ ਸਭ ਤੋਂ ਵੱਡੇ ਏਅਰ ਸ਼ੋਅ ਦੀ ਸ਼ੁਰੂਆਤ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਅਰ ਇੰਡੀਆ ਸ਼ੋਅ ਦਾ ਉਦਘਾਟਨ ਕੀਤਾ। 5 ਦਿਨਾਂ ਦੇ ਇਸ ਪ੍ਰੋਗਰਾਮ ਦੌਰਾਨ ਦੁਨੀਆ ਭਾਰਤ ਦੀ ਫ਼ੌਜੀ ਤਾਕਤ ਦਾ ਗਵਾਹ ਬਣੇਗੀ। ਇਸ ਏਅਰ ਸ਼ੋਅ ਵਿਚ ਕਈ ਦੇਸ਼ਾਂ ਦੇ ਰੱਖਿਆ ਮੰਤਰੀ ਅਤੇ ਕੰਪਨੀਆਂ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ।
ਇਹ ਵੀ ਪੜ੍ਹੋ- ਫੇਰਿਆਂ ਤੋਂ ਪਹਿਲਾਂ ਲਾੜੇ ਨੇ ਰੱਖੀ ਕਾਰ ਦੀ ਡਿਮਾਂਡ, ਲਾੜੀ ਪੱਖ ਨੂੰ ਕਿਹਾ- ਨਹੀਂ ਤਾਂ ਸਾਨੂੰ 15 ਲੱਖ ਦੇ ਦਿਓ
13 ਤੋਂ 17 ਫਰਵਰੀ ਤੱਕ ਹੋਵੇਗਾ ਪ੍ਰੋਗਰਾਮ
ਇਸ ਸ਼ੋਅ ਦਾ ਪ੍ਰੋਗਰਾਮ ਯੇਲਹੰਕਾ (Yelahanka) ਦੇ ਏਅਰ ਫੋਰਸ ਸਟੇਸ਼ਨ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਹੁਣ ਤੱਕ ਦਾ ਇਹ ਸਭ ਤੋਂ ਵੱਡਾ ਏਅਰੋ ਸ਼ੋਅ ਦੱਸਿਆ ਜਾ ਰਿਹਾ ਹੈ। ਪ੍ਰੋਗਰਾਮ 13 ਤੋਂ 17 ਫਰਵਰੀ ਤੱਕ ਜਾਰੀ ਰਹੇਗਾ। ਸ਼ੁਰੂਆਤੀ ਤਿੰਨ ਦਿਨ ਬਿਜ਼ਨੈੱਸ ਡੇਅ ਰੱਖਿਆ ਗਿਆ ਹੈ। ਆਖ਼ਰੀ ਦੋ ਦਿਨ ਯਾਨੀ ਕਿ 16 ਅਤੇ 17 ਫਰਵਰੀ ਨੂੰ ਦੇਸ਼ ਦੀ ਜਨਤਾ ਸਭ ਤੋਂ ਵੱਡੇ ਏਅਰੋ ਸ਼ੋਅ ਦੀ ਗਵਾਹ ਬਣੇਗੀ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜ, ਚੀਫ਼ ਜਸਟਿਸ ਚੰਦਰਚੂੜ ਨੇ ਚੁਕਾਈ ਸਹੁੰ
98 ਦੇਸ਼ ਹੋਣਗੇ ਸ਼ਾਮਲ
ਇਸ ਏਰੋ ਸ਼ੋਅ 'ਚ ਕੁੱਲ 98 ਦੇਸ਼ ਸ਼ਿਰਕਤ ਕਰਨਗੇ। 32 ਦੇਸ਼ਾਂ ਦੇ ਰੱਖਿਆ ਮੰਤਰੀ ਵੀ ਮੌਜੂਦ ਰਹਿਣਗੇ। ਇਸ ਏਅਰੋ ਸ਼ੋਅ 'ਚ 809 ਕੰਪਨੀਆਂ ਦੇਸ਼ ਦੀ ਏਅਰੋ ਸਪੇਸ ਅਤੇ ਰੱਖਿਆ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨਗੀਆਂ।
ਇਹ ਵੀ ਪੜ੍ਹੋ- ਸਬਰੀਮਾਲਾ ਮੰਦਰ 'ਚ ਸ਼ਰਧਾਲੂਆਂ ਨੇ ਖੁੱਲ੍ਹੇ ਦਿਲ ਨਾਲ ਕੀਤਾ ਦਾਨ, ਸਿੱਕੇ ਗਿਣਦੇ-ਗਿਣਦੇ ਥੱਕ ਗਏ ਕਾਮੇ
ਇਹ ਹੋਣਗੇ ਸਭ ਤੋਂ ਵੱਡੇ ਖਿੱਚ ਦੇ ਕੇਂਦਰ
ਮੰਤਰਾਲਾ ਮੁਤਾਬਕ ਪ੍ਰਦਰਸ਼ਨਾਂ ਵਿਚ ਏਅਰਬਸ, ਬੋਇੰਗ, ਡਸਾਲਟ, ਏਵੀਏਸ਼ਨ, ਲੌਕਹੀਡ ਮਾਰਟਿਨ, ਇਜ਼ਰਾਈਲ ਏਅਰੋਸਪੇਸ ਇੰਡਸਟਰੀ, ਬ੍ਰਾਹਮੋਸ ਏਅਰੋ ਸਪੇਸ, ਆਰਮੀ ਏਵੀਏਸ਼ਨ, ਭਾਰਤ ਫੋਰਸ ਲਿਮਟਿਡ, ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL), ਭਾਰਤ ਇਲੈਕਟ੍ਰਾਨਿਕਸ ਲਿਮਟਿਡ ਆਦਿ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- ਪਿਓ ਨੇ ਪੁੱਤ ਦੇ ਬਚਪਨ ਦਾ ਸੁਫ਼ਨਾ ਕੀਤਾ ਪੂਰਾ; ਹੈਲੀਕਾਪਟਰ 'ਚ ਵਿਆਹ ਕੇ ਲਿਆਇਆ ਲਾੜੀ, ਖੜ੍ਹ-ਖੜ੍ਹ ਤੱਕਦੇ ਰਹੇ ਲੋਕ
ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਵਿਚ ਲੱਗਭਗ 5 ਲੱਖ ਦਰਸ਼ਕ ਸ਼ਾਮਲ ਹੋ ਸਕਦੇ ਹਨ। ਨਾਲ ਹੀ ਨਾਲ ਲੱਖਾਂ ਲੋਕ ਟੈਲੀਵਿਜ਼ਨ ਅਤੇ ਇੰਟਰਨੈੱਟ ਜ਼ਰੀਏ ਵੀ ਜੁੜਨਗੇ।
ਇਹ ਵੀ ਪੜ੍ਹੋ- PM ਮੋਦੀ ਨੇ 'ਏਰੋ ਇੰਡੀਆ' ਦਾ ਕੀਤਾ ਉਦਘਾਟਨ, ਕਿਹਾ- ਅੱਜ ਭਾਰਤ ਤੇਜ਼ ਅਤੇ ਦੂਰ ਦੀ ਸੋਚਦਾ ਹੈ