4 ਸਾਲਾ ਬੱਚੇ ਨੇ 1 ਮਿੰਟ ’ਚ 14 ਵਾਰ ਕੀਤਾ ਮਹਾਮ੍ਰਿਤੁੰਜਯ ਮੰਤਰ ਦਾ ਜਾਪ, ਬਣਾਇਆ ਰਿਕਾਰਡ

Wednesday, Apr 20, 2022 - 12:46 PM (IST)

4 ਸਾਲਾ ਬੱਚੇ ਨੇ 1 ਮਿੰਟ ’ਚ 14 ਵਾਰ ਕੀਤਾ ਮਹਾਮ੍ਰਿਤੁੰਜਯ ਮੰਤਰ ਦਾ ਜਾਪ, ਬਣਾਇਆ ਰਿਕਾਰਡ

ਧਰਮਸ਼ਾਲਾ(ਸਚਿਨ)– ਧਰਮਸ਼ਾਲਾ ਦੇ 4 ਸਾਲਾ ਆਦਵਿਕ ਠਾਕੁਰ ਨੇ ਮਹਾਮ੍ਰਿਤੁੰਜਯ ਮੰਤਰ ਜਾਪ ’ਚ ਕੇਰਲ ਦੀ ਕੁੜੀ ਦੇ ਰਿਕਾਰਡ ਨੂੰ ਤੋੜ ਕੇ ਏਸ਼ੀਆ ਬੁੱਕ ਆਫ਼ ਰਿਕਾਰਡਜ਼ ’ਚ ਆਪਣਾ ਨਾਂ ਦਰਜ ਕਰਵਾਇਆ ਹੈ। ਕੇਰਲ ਦੀ ਕੁੜੀ ਨੇ ਇਕ ਮਿੰਟ ’ਚ 13 ਵਾਰ ਮਹਾਮ੍ਰਿਤੁੰਜਯ ਮੰਤਰ ਜਾਪ ਦਾ ਰਿਕਾਰਡ ਬਣਾਇਆ ਸੀ, ਜਿਸ ਨੂੰ ਆਦਵਿਕ ਠਾਕੁਰ ਨੇ 1 ਮਿੰਟ ’ਚ 14 ਵਾਰ ਮੰਤਰ ਜਾਪ ਕਰ ਕੇ ਇਸ ਰਿਕਾਰਡ ਨੂੰ ਆਪਣੇ ਨਾਂ ਕੀਤਾ ਹੈ। ਆਦਵਿਕ ਨੇ ਸਿਰਫ਼ 4 ਸਾਲ ਦੀ ਉਮਰ ’ਚ 3 ਦਿਨ ਦੇ ਅਭਿਆਸ ’ਚ ਇਹ ਉਪਲੱਬਧੀ ਹਾਸਲ ਕਰ ਲਈ ਹੈ। ਆਦਵਿਕ ਦੇ ਪਿਤਾ ਵਿਕਾਸ ਠਾਕੁਰ ਬਿਜਲੀ ਬੋਰਡ ਧਰਮਸ਼ਾਲਾ ’ਚ ਬਤੌਰ ਵਰਕਰ ਹਨ ਅਤੇ ਮਾਤਾ ਵਸੁਧਾ ਠਾਕੁਰ ਡਾਕਟਰ ਹੈ।

ਆਦਵਿਕ ਯੂ. ਕੇ. ਜੀ. ’ਚ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਮਹਾਮ੍ਰਿਤੁੰਜਯ ਮੰਤਰ ਮਾਂ ਨੇ ਸਿਖਾਇਆ ਹੈ। ਉਨ੍ਹਾਂ ਨੂੰ ਟੇਲੈਂਟ ਵਿਖਾਉਣ ਦਾ ਸ਼ੌਕ ਹੈ ਅਤੇ ਵੱਡਾ ਹੋ ਕੇ ਡਾਕਟਰ ਜਾਂ ਆਈ. ਏ. ਐੱਸ. ਅਧਿਕਾਰੀ ਬਣਨਾ ਚਾਹੁੰਦੇ ਹਨ। ਆਦਵਿਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੁੱਤਰ ਤੋਂ ਮੰਤਰ ਜਾਪ ਕਰਵਾਇਆ ਜਾਂਦਾ ਸੀ। ਆਨਲਾਈਨ ਸਰਚ ਕਰਨ ’ਤੇ ਉਨ੍ਹਾਂ ਨੂੰ ਏਸ਼ੀਆ ਬੁੱਕ ਆਫ਼ ਰਿਕਾਰਡ ਦਾ ਪਤਾ ਲੱਗਾ, ਜਿਸ ’ਤੇ ਬੇਨਤੀ ਕਰਨ ’ਤੇ ਜੋ ਫੋਰਮੈਲਿਸਟ ਦੱਸੀਆਂ ਗਈਆਂ, ਉਨ੍ਹਾਂ ਨੂੰ ਪੂਰਾ ਕੀਤਾ ਗਿਆ।  ਆਦਵਿਕ ਹਨੂੰਮਾਨ ਚਾਲੀਸਾ ਅਤੇ ਗਾਯਤਰੀ ਮੰਤਰ ਦਾ ਵੀ ਜਾਪ ਕਰਦਾ ਹੈ।


author

Tanu

Content Editor

Related News