ਪਿਨਾਕਾ ਰਾਕੇਟ ਦਾ ਐਡਵਾਂਸ ਵਰਜ਼ਨ ਲਾਂਚ, ਓਡਿਸ਼ਾ ''ਚ DRDO ਨੇ ਕੀਤਾ ਸਫਲ ਪ੍ਰੀਖਣ

Friday, Jun 25, 2021 - 11:33 PM (IST)

ਪਿਨਾਕਾ ਰਾਕੇਟ ਦਾ ਐਡਵਾਂਸ ਵਰਜ਼ਨ ਲਾਂਚ, ਓਡਿਸ਼ਾ ''ਚ DRDO ਨੇ ਕੀਤਾ ਸਫਲ ਪ੍ਰੀਖਣ

ਭੁਵਨੇਸ਼ਵਰ - ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਓਡਿਸ਼ਾ ਤੱਟ ਦੇ ਚਾਂਦੀਪੁਰ ਰੇਂਜ ਵਿੱਚ ਪਿਨਾਕਾ ਰਾਕੇਟ ਦੇ ਐਡਵਾਂਸ ਵਰਜ਼ਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਇਸ ਸਵਦੇਸ਼ੀ ਰਾਕੇਟ ਦਾ ਪ੍ਰੀਖਣ ਮਲਟੀ ਬੈਰਲ ਰਾਕੇਟ ਲਾਂਚਰ ਨਾਲ 24-25 ਜੂਨ ਨੂੰ ਕੀਤਾ ਗਿਆ। ਐਡਵਾਂਸ ਵਰਜ਼ਨ ਵਾਲੇ 25 ਪਿਨਾਕਾ ਰਾਕੇਟ ਨੂੰ ਟੀਚੇ 'ਤੇ ਲਗਾਤਾਰ ਛੱਡਿਆ ਗਿਆ। ਇਨ੍ਹਾਂ ਸਾਰੇ ਰਾਕੇਟਾਂ ਨੂੰ ਵੱਖ-ਵੱਖ ਰੇਂਜ ਤੋਂ ਛੱਡਿਆ ਗਿਆ ਸੀ। ਲਾਂਚਿੰਗ ਦੌਰਾਨ ਮਿਸ਼ਨ  ਦੇ ਸਾਰੇ ਉਦੇਸ਼ ਪੂਰੇ ਹੋਏ।

ਇਹ ਵੀ ਪੜ੍ਹੋ- ਜਾਣੋਂ ਕਿਹੜੇ-ਕਿਹੜੇ ਸੂਬਿਆਂ 'ਚ ਸਾਹਮਣੇ ਆਏ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ

ਪਿਨਾਕਾ ਰਾਕੇਟ ਦੇ ਇਸ ਐਡਵਾਂਸ ਵਰਜ਼ਨ ਦੀ ਖਾਸ ਗੱਲ ਇਹ ਹੈ ਕਿ 45 ਕਿਲੋਮੀਟਰ ਦੂਰ ਦੇ ਟਾਰਗੇਟ ਨੂੰ ਵੀ ਆਸਾਨੀ ਨਾਲ ਭੇਦ ਸਕਦਾ ਹੈ। ਇਸ ਰਾਕੇਟ ਸਿਸਟਮ ਨੂੰ ਪੁਣੇ ਸਥਿਤ ਹਥਿਆਰ ਖੋਜ ਅਤੇ ਵਿਕਾਸ ਸਥਾਪਨਾ (ARDE) ਅਤੇ ਉੱਚ ਊਰਜਾ ਸਾਮੱਗਰੀ ਖੋਜ ਪ੍ਰਯੋਗਸ਼ਾਲਾ (HEMRL) ਦੋਨਾਂ ਨੇ ਮਿਲ ਕੇ ਬਣਾਇਆ ਹੈ। ਇਸ ਵਿੱਚ ਉਸਾਰੀ ਨਾਲ ਜੁੜੀ ਮਦਦ ਇਕਾਨੋਮਿਕ ਐਕਸਪਲੋਸਿਵ ਲਿਮਟਿਡ, ਨਾਗਪੁਰ ਦੇ ਦੁਆਰਾ ਕੀਤੀ ਗਈ ਸੀ। ਇਸ ਦੇ ਐਡਵਾਂਸ ਵਰਜ਼ਨ ਬਣਾਉਣ ਦਾ ਮਕਸਦ ਇਸ ਦਾ ਪ੍ਰਯੋਗ ਲੰਬੀ ਦੂਰੀ ਤੱਕ ਦੇ ਟਾਰਗੇਟ ਤੱਕ ਲਈ ਕਰਣਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਿਨਾਕਾ ਰਾਕੇਟ ਦੇ ਐਡਵਾਂਸ ਵਰਜ਼ਨ ਦੇ ਸਫਲਤਾਪੂਰਵਕ ਪ੍ਰੀਖਣ ਨੂੰ ਲੈ ਕੇ DRDO ਅਤੇ ਇੰਡਸਟਰੀ ਨੂੰ ਵਧਾਈ ਦਿੱਤੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News