ਮਨਾਲੀ ''ਚ ਉਮੜੇ ਸੈਲਾਨੀ, ਟ੍ਰੈਫਿਕ ਨਾਲ ਨਿਪਟਣ ਲਈ ਪ੍ਰਸ਼ਾਸਨ ਨੇ ਬਣਾਇਆ ਖਾਸ ਪਲਾਨ

Thursday, Jun 13, 2019 - 05:59 PM (IST)

ਮਨਾਲੀ ''ਚ ਉਮੜੇ ਸੈਲਾਨੀ, ਟ੍ਰੈਫਿਕ ਨਾਲ ਨਿਪਟਣ ਲਈ ਪ੍ਰਸ਼ਾਸਨ ਨੇ ਬਣਾਇਆ ਖਾਸ ਪਲਾਨ

ਸ਼ਿਮਲਾ—ਅੱਤ ਦੀ ਗਰਮੀ ਤੋਂ ਬਚਣ ਲਈ ਸੈਲਾਨੀ ਜ਼ਿਆਦਾਤਰ ਹਿਮਾਚਲ ਪ੍ਰਦੇਸ਼ 'ਚ ਮਨਾਲੀ ਵੱਲ ਜਾ ਰਹੇ ਹਨ। ਇਨ੍ਹਾਂ ਦਿਨਾਂ 'ਚ ਸੈਲਾਨੀਆਂ ਦੀ ਭਾਰੀ ਭੀੜ ਉਮੜੀ ਹੋਈ ਹੈ। ਇਸ ਲਈ ਸਥਾਨਿਕ ਪ੍ਰਸ਼ਾਸਨ ਨੇ ਨਵਾਂ ਟ੍ਰੈਫਿਕ ਪਲਾਨ ਤਿਆਰ ਕੀਤਾ ਹੈ। ਮਨਾਲੀ ਦੇ ਐੱਸ. ਡੀ. ਐੱਮ. ਨੇ ਕਿਹਾ ਹੈ ਕਿ ਅਸੀਂ ਆਵਾਜਾਈ ਦੀ ਸਹੂਲਤ ਲਈ ਇੱਕ ਸਥਾਈ ਯੋਜਨਾ ਲਾਗੂ ਕਰਨ ਜਾ ਰਹੇ ਹਾਂ। ਇਸ ਤੋਂ ਹੁਣ ਜੋ ਸਮੱਸਿਆਵਾਂ ਹਨ, ਉਹ ਦੂਰ ਹੋ ਜਾਣਗੀਆਂ।

PunjabKesari

ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨੀ ਕੁੱਲੂ, ਮਨਾਲੀ 'ਚ ਸੈਲਾਨੀਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਦੇ ਨਾਲ ਹਾਈਵੇਅ 'ਤੇ ਵੀ ਜਾਮ ਲੱਗਣ ਲੱਗ ਗਿਆ ਹੈ। ਪਿਛਲੇ ਦੋ ਹਫਤਿਆਂ ਤੋਂ ਪਹਾੜਾਂ ਦੀ ਰਾਣੀ ਸ਼ਿਮਲਾ 'ਚ ਟ੍ਰੈਫਿਕ ਵਿਵਸਥਾ ਨੇ ਪ੍ਰਸ਼ਾਸਨ ਦੇ ਨਾਲ ਆਮ ਸੈਲਾਨੀਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। 

ਇਸ ਆਵਾਜਾਈ ਜਾਮ ਨੂੰ ਦੇਖਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਚੰਡੀਗੜ੍ਹ ਵੱਲੋਂ ਆਉਣ ਵਾਲੇ ਵਾਹਨ ਜਿਨ੍ਹਾਂ ਨੂੰ ਸ਼ਿਮਲਾ ਤੋਂ ਬਾਹਰ ਦੇ ਸਥਾਨਾਂ ਵੱਲ ਜਾਣਾ ਹੈ, ਉਹ ਸ਼ੌਘੀ ਤੋਂ ਢਲੀ ਵੱਲ ਮਹਿਲੀ ਬਾਈਪਾਸ 'ਤੇ ਡਾਇਵਰਟ ਹੋਣਗੇ। ਸਵੇਰੇ 7.45 ਵਜੇ ਤੋਂ ਲੈ ਕੇ 10 ਵਜੇ ਤੱਕ ਪਿਕਅਪ ਵਾਹਨ ਸ਼ਹਿਰ 'ਚ ਨਹੀਂ ਚੱਲਣਗੇ। ਇਸ ਦੇ ਨਾਲ ਹੀ ਜੂਨ ਦੇ ਮਹੀਨੇ 'ਚ ਸਕੂਲ ਦੇ ਖੁੱਲਣ ਦਾ ਵੀ ਸਮਾਂ ਬਦਲ ਦਿੱਤਾ ਗਿਆ ਹੈ। ਤਾਰਾਹਾਲ ਸਕੂਲ ਸ਼ੁੱਕਰਵਾਰ 14 ਜੂਨ ਤੋਂ ਸਵੇਰੇ ਹੁਣ 8 ਵਜੇ, ਜਦਕਿ ਆਕਲੈਂਡ ਸਕੂਲ 13 ਜੂਨ ਵੀਰਵਾਰ ਤੋਂ 8.30 ਵਜੇ ਖੁੱਲੇਗਾ। ਜਾਮ ਦੇ ਕਾਰਨ ਸਕੂਲੀ ਬੱਚਿਆਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਇਹ ਵਿਵਸਥਾ ਕੀਤੀ ਗਈ ਹੈ। ਪ੍ਰਭਾਵਿਤ ਖੇਤਰਾਂ 'ਚ ਹਫਤੇ 'ਚ ਐਤਵਾਰ ਤੋਂ ਇਲਾਵਾ ਸ਼ਨੀਵਾਰ ਨੂੰ ਵੀ ਛੁੱਟੀ ਰਹੇਗੀ।


author

Iqbalkaur

Content Editor

Related News