ਆਦਿਤਿਆ ਠਾਕਰੇ ਨੇ ਮੁੰਬਈ ਦੇ ਹਵਾ ਪ੍ਰਦੂਸ਼ਣ ਬਾਰੇ ਕੇਂਦਰ ਨੂੰ ਲਿਖੀ ਚਿੱਠੀ

03/18/2023 4:48:03 PM

ਮੁੰਬਈ- ਸ਼ਿਵ ਸੈਨਾ ਦੀ ਯੁਵਾ ਇਕਾਈ ਯੁਵਾ ਸੈਨਾ ਦੇ ਨੇਤਾ ਆਦਿਤਿਆ ਠਾਕਰੇ ਨੇ ਮੁੰਬਈ 'ਚ ਵਿਆਪਕ ਨਿਰਮਾਣ ਗਤੀਵਿਧੀਆਂ ਅਤੇ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਨਿਗਰਾਨੀ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਕੇਂਦਰ ਨੂੰ ਹਵਾ ਪ੍ਰਦੂਸ਼ਣ ਬਾਰੇ ਚਿੱਠੀ ਲਿਖੀ ਹੈ। ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਨੂੰ ਲਿਖੀ ਚਿੱਠੀ 'ਚ ਠਾਕਰੇ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ 'ਚ ਇਨ੍ਹਾਂ ਵਿਸ਼ਿਆਂ ਨੂੰ ਵੇਖਣ ਵਾਲਾ ਕੋਈ ਸੁਤੰਤਰ ਵਾਤਾਵਰਣ ਮੰਤਰੀ ਨਹੀਂ ਹੈ। 

ਠਾਕਰੇ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿਚ ਮੁੰਬਈ ਦੀ ਹਵਾ ਗੁਣਵੱਤਾ ਦੀ ਸਥਿਤੀ ਏਅਰ ਕੁਆਲਿਟੀ ਇੰਡੈਕਸ 'ਤੇ ਖਰਾਬ ਤੋਂ ਬਹੁਤ ਖਰਾਬ ਰਹੀ ਹੈ। ਮਹਾਰਾਸ਼ਟਰ ਦੇ ਹੋਰ ਸ਼ਹਿਰਾਂ ਵਿਚ ਵੀ ਚਿੰਤਾਜਨਕ ਹਵਾ ਗੁਣਵੱਤਾ ਹੈ। ਪੂਰਾ ਸ਼ਹਿਰ ਨਿਰਮਾਣ ਗਤੀਵਿਧੀਆਂ, ਉਸ ਤੋਂ ਫੈਲਣ ਧੂੜ ਕਣਾਂ ਅਤੇ ਮਲਬਿਆਂ ਦੀ ਲਪੇਟ 'ਚ ਹੈ ਅਤੇ ਉਨ੍ਹਾਂ ਦੇ ਕਾਫੀ ਹਿੱਸੇ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਹੈ।

ਮਹਾਰਾਸ਼ਟਰ ਦੇ ਸਾਬਕਾ ਵਾਤਾਵਰਣ ਮੰਤਰੀ ਆਦਿਤਿਆ ਠਾਕਰੇ ਨੇ ਕਿਹਾ ਕਿ ਮੁੰਬਈ 'ਚ ਨਿਰਮਾਣ ਗਤੀਵਿਧੀਆਂ ਵਿਆਪਕ ਰੂਪ ਨਾਲ ਚੱਲ ਰਹੀਆਂ ਹਨ ਅਤੇ ਉੱਥੇ ਨਿਗਰਾਨੀ ਤੰਤਰ ਦੀ ਘਾਟ ਹੈ। ਸ਼ਹਿਰ ਦੇ ਪੂਰਬੀ ਹਿੱਸੇ 'ਤੇ ਤੇਲ ਸੋਧਕ ਯੂਨਿਟ ਅਤੇ ਖਾਦ ਪਲਾਂਟ ਹਨ। ਉੱਥੇ 24 ਘੰਟੇ ਚਲ ਰਹੀਆਂ ਉਦਯੋਗਿਕ ਗਤੀਵਿਧੀਆਂ ਦਾ ਸ਼ਹਿਰ ਦੀ ਹਵਾ 'ਤੇ ਅਸਰ ਹੁੰਦਾ ਹੈ। ਕੇਂਦਰ ਇਨ੍ਹਾਂ ਪਲਾਂਟਾਂ ਦਾ ਮੁਲਾਂਕਣ ਕਰੇ ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਕਿਤੇ ਹੋਰ ਲਿਜਾਇਆ ਜਾਵੇ।


Tanu

Content Editor

Related News