ਸੈਕਸ ਰੈਕੇਟ ਚਲਾਉਣ ਦੇ ਦੋਸ਼ ਹੇਠ ਅਦਾਕਾਰਾ ਗ੍ਰਿਫਤਾਰ

Saturday, Sep 06, 2025 - 04:03 AM (IST)

ਸੈਕਸ ਰੈਕੇਟ ਚਲਾਉਣ ਦੇ ਦੋਸ਼ ਹੇਠ ਅਦਾਕਾਰਾ ਗ੍ਰਿਫਤਾਰ

ਠਾਣੇ (ਭਾਸ਼ਾ) - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਪੁਲਸ ਨੇ ਇਕ 41 ਸਾਲਾ ਅਦਾਕਾਰਾ ਨੂੰ ਸੈਕਸ ਰੈਕੇਟ ਚਲਾਉਣ ਅਤੇ ਅਭਿਨੈ ਵਿਚ ਦਿਲਚਸਪੀ ਰੱਖਣ ਵਾਲੀਆਂ ਔਰਤਾਂ ਨੂੰ ਵੇਸਵਾਗਮਨੀ ਵਿਚ ਧੱਕਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।  ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਅਧਿਕਾਰੀ ਨੇ ਦੱਸਿਆ ਕਿ ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਦੀ ਇਕ ਟੀਮ ਨੇ ਦੋ ਲੋਕਾਂ ਨੂੰ ਨਕਲੀ ਗਾਹਕ ਬਣਾਕੇ ਭੇਜਿਆ, ਜਿਨ੍ਹਾਂ ਨੇ ਅਨੁਸ਼ਕਾ ਮੋਨੀ ਮੋਹਨ ਦਾਸ ਨਾਂ ਦੀ ਮੁਲਜ਼ਮਾ ਨਾਲ ਸੰਪਰਕ ਕੀਤਾ। ਉਸਨੇ ਕਥਿਤ ਤੌਰ ’ਤੇ ਇਨ੍ਹਾਂ ਗਾਹਕਾਂ ਨੂੰ ਬੁੱਧਵਾਰ ਨੂੰ ਮੁੰਬਈ-ਅਹਿਮਦਾਬਾਦ ਰਾਜਮਾਰਗ ’ਤੇ ਕਾਸ਼ੀਮੀਰਾ ਸਥਿਤ ਇਕ ਮਾਲ ਵਿਚ ਮਿਲਣ ਲਈ ਸੱਦਿਆ।

ਮੀਰਾ-ਭਾਯੰਦਰ, ਵਸਈ-ਵਿਰਾਰ ਪੁਲਸ ਦੇ ਸਹਾਇਕ ਪੁਲਸ ਕਮਿਸ਼ਨਰ ਮਦਨ ਬੱਲਾਲ ਨੇ ਦੱਸਿਆ ਕਿ ਟੀਮ ਨੇ ਟਿਕਾਣੇ ’ਤੇ ਛਾਪਾ ਮਾਰਿਆ ਅਤੇ ਮੁਲਜ਼ਮਾ ਕੋਲ  ਨਕਲੀ ਗਾਹਕ ਬਣਾਕੇ ਭੇਜੇ ਗਏ ਲੋਕਾਂ ਤੋਂ ਪੈਸੇ ਲੈਂਦੇ ਰੰਗੇ ਹੱਥੀਂ ਫੜ ਲਿਆ।


author

Inder Prajapati

Content Editor

Related News