JSW Group ਦੇ MD ਸੱਜਣ ਜ਼ਿੰਦਲ 'ਤੇ ਅਦਾਕਾਰਾ ਨੇ ਲਗਾਇਆ ਬਲਾਤਕਾਰ ਦਾ ਦੋਸ਼, FIR ਦਰਜ

Sunday, Dec 17, 2023 - 07:30 PM (IST)

JSW Group ਦੇ MD ਸੱਜਣ ਜ਼ਿੰਦਲ 'ਤੇ ਅਦਾਕਾਰਾ ਨੇ ਲਗਾਇਆ ਬਲਾਤਕਾਰ ਦਾ ਦੋਸ਼, FIR ਦਰਜ

ਮੁੰਬਈ - JSW ਦੇ ਮੈਨੇਜਿੰਗ ਡਾਇਰੈਕਟਰ ਸੱਜਣ ਜਿੰਦਲ 'ਤੇ ਇੱਕ ਅਭਿਨੇਤਰੀ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਅਦਾਕਾਰਾ ਨੇ ਮੁੰਬਈ 'ਚ ਐੱਮ.ਡੀ. ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਰਿਪੋਰਟ ਮੁਤਾਬਕ ਇਹ ਘਟਨਾ 13 ਦਸੰਬਰ ਦੀ ਹੈ ਜਦੋਂ ਅਦਾਕਾਰਾ ਨੇ ਸੱਜਣ ਸਿੰਘ ਖ਼ਿਲਾਫ਼ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ। ਹਾਲਾਂਕਿ ਅਦਾਕਾਰਾ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ :   PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ

ਰਿਪੋਰਟਾਂ ਮੁਤਾਬਕ ਇਹ ਘਟਨਾ ਜਨਵਰੀ 2022 ਵਿੱਚ ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਕੰਪਨੀ ਦੇ ਮੁੱਖ ਦਫ਼ਤਰ ਵਿੱਚ ਵਾਪਰੀ ਸੀ। ਦੋਹਾਂ ਦੀ ਪਹਿਲੀ ਮੁਲਾਕਾਤ ਸਾਲ 2021 'ਚ ਦੁਬਈ 'ਚ ਹੋਈ ਸੀ। ਇਸ ਤੋਂ ਬਾਅਦ ਦੋਵੇਂ ਮੁੰਬਈ 'ਚ ਦੂਜੀ ਵਾਰ ਮਿਲੇ ਸਨ। ਅਭਿਨੇਤਰੀ ਨੇ ਜਾਇਦਾਦ ਖਰੀਦਣ ਦੇ ਮਾਮਲੇ 'ਚ ਸੱਜਣ ਜਿੰਦਲ ਦਾ ਨੰਬਰ ਲਿਆ ਸੀ।

ਇਹ ਵੀ ਪੜ੍ਹੋ :  ਕੈਨੇਡਾ ਨੇ ਦਿੱਤਾ ਇਕ ਹੋਰ ਝਟਕਾ, ਹੁਣ ਫੁਲ ਟਾਈਮ ਕੰਮ ਨਹੀਂ ਕਰ ਸਕਣਗੇ ਵਿਦਿਆਰਥੀ!

ਇਸ ਤੋਂ ਬਾਅਦ ਅਦਾਕਾਰਾ ਅਤੇ ਸੱਜਣ ਵਿਚਾਲੇ ਗੱਲਬਾਤ ਵਧ ਗਈ। ਉਸ ਨੇ ਆਪਣੇ ਵਿਆਹ ਨੂੰ ਲੈ ਕੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਇੰਨਾ ਹੀ ਨਹੀਂ, ਉਹ ਅਭਿਨੇਤਰੀ ਨੂੰ ਜਾਇਦਾਦ ਦੀ ਗੱਲ ਕਰਨ ਦੇ ਬਹਾਨੇ ਫੋਨ ਕਰਦਾ ਸੀ ਅਤੇ ਸੱਜਣ ਨੇ ਕਈ ਵਾਰ ਅਭਿਨੇਤਰੀ ਨੂੰ ਜ਼ਬਰਦਸਤੀ ਚੁੰਮਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸ ਨੇ ਅਭਿਨੇਤਰੀ ਨੂੰ ਆਪਣੇ ਪੈਂਟ ਹਾਊਸ 'ਤੇ ਮਿਲਣ ਲਈ ਬੁਲਾਇਆ ਜਿੱਥੇ ਉਸ ਨੇ ਅਭਿਨੇਤਰੀ 'ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਸਾਲ 2022 ਦੀ ਹੈ।

ਜਦੋਂ ਸੱਜਣ ਨੂੰ ਪਤਾ ਲੱਗਾ ਕਿ ਅਭਿਨੇਤਰੀ ਉਸ ਦੇ ਖਿਲਾਫ ਸਖਤ ਕਾਰਵਾਈ ਕਰ ਸਕਦੀ ਹੈ ਤਾਂ ਉਸ ਨੇ ਅਭਿਨੇਤਰੀ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬਾਅਦ ਵਿੱਚ, ਅਭਿਨੇਤਰੀ ਨੇ ਸਾਲ 2023 ਦੀ ਸ਼ੁਰੂਆਤ ਵਿੱਚ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਹਾਲਾਂਕਿ ਪੁਲਸ ਨੇ ਇਸ ਮਾਮਲੇ ਦੀ ਸੰਜੀਦਗੀ ਨਹੀਂ ਲਈ ਸੀ। ਜਿਸ ਕਾਰਨ ਹੁਣ ਉਸ ਨੂੰ ਅਦਾਲਤ ਦਾ ਰੁਖ ਕਰਨਾ ਪਿਆ ਹੈ।

ਇਹ ਵੀ ਪੜ੍ਹੋ :    ਅਮਰੀਕਾ 'ਚ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ ਦੇ ਦੋਸ਼ 'ਚ 10 ਸਾਲਾ ਬੱਚੇ ਨੂੰ ਜੇਲ੍ਹ ਦੀ ਸਜ਼ਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News