ਅਭਿਨੇਤਰੀ ਨਾਲ ਹੁੰਦੀ ਰਹੀ ਛੇੜਛਾੜ, ਬਚਾਉਣ ਦੀ ਥਾਂ ਵੀਡੀਓ ਬਣਾਉਂਦੇ ਰਹੇ ਲੋਕ

12/19/2019 12:33:59 AM

ਭੋਪਾਲ – ਮੱਧ ਪ੍ਰਦੇਸ਼ ਵਿਚ 22 ਸਾਲ ਦੀ ਇਕ ਅਭਿਨੇਤਰੀ ਨਾਲ ਸੈਕਸ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਭੋਪਾਲ ਵਿਚ ਅਭਿਨੇਤਰੀ ਅਤੇ ਉਸ ਦੀ ਇਕ ਸਹੇਲੀ ਨਾਲ ਲਗਭਗ 2 ਦਰਜਨ ਨੌਜਵਾਨਾਂ ਨੇ ਛੇੜਛਾੜ ਕੀਤੀ। ਇਸ ਦੌਰਾਨ ਕੋਲੋਂ ਲੰਘਣ ਵਾਲੇ ਲੋਕ ਤਮਾਸ਼ਬੀਨ ਬਣੇ ਰਹੇ। ਕਈਆਂ ਨੇ ਇਸ ਮੌਕੇ ਦੀ ਵੀਡੀਓ ਬਣਾਈ। ਲੱਗਭਗ ਅੱਧੇ ਘੰਟੇ ਬਾਅਦ ਭੀੜ ਵਿਚੋਂ ਕਿਸੇ ਨੇ 100 ਨੰਬਰ ’ਤੇ ਫੋਨ ਕਰ ਕੇ ਪੁਲਸ ਨੂੰ ਸੱਦਿਆ ਪਰ ਉਦੋਂ ਤੱਕ ਛੇੜਛਾੜ ਕਰਨ ਵਾਲੇ ਮੁਲਜ਼ਮ ਫਰਾਰ ਹੋ ਚੁੱਕੇ ਸਨ।

ਅਭਿਨੇਤਰੀ ਨੇ ਦੱਸਿਆ ਕਿ ਉਸ ਨੂੰ ਸਾਢੇ 4 ਘੰਟਿਆਂ ਤੱਕ ਪੁਲਸ ਥਾਣੇ ਵਿਚ ਬਿਠਾਈ ਰੱਖਿਆ। ਉਸ ਤੋਂ ਬਾਅਦ ਪੁਲਸ ਨੇ ਛੇੜਛਾੜ ਅਤੇ ਸੈਕਸ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ। ਅਭਿਨੇਤਰੀ ਨੇ ਕਿਹਾ ਕਿ ਉਹ ਇੰਦੌਰ ਦੀ ਰਹਿਣ ਵਾਲੀ ਹੈ। ਉਸ ਨੂੰ ਕਈ ਨੌਜਵਾਨਾਂ ਨੇ ਘੇਰ ਲਿਆ ਅਤੇ ਇਕ ਬੱਸ ਪਿੱਛੇ ਖਿੱਚ ਕੇ ਲੈ ਗਏ। ਉਥੇ ਉਸ ਦਾ ਸੈਕਸ ਸ਼ੋਸ਼ਣ ਕੀਤਾ ਗਿਆ। ਇਸ ਦੌਰਾਨ ਕਿਸੇ ਦੀ ਸੂਚਨਾ ’ਤੇ ਪੁਲਸ ਮੌਕੇ ’ਤੇ ਪੁੱਜੀ ਅਤੇ ਉਸ ਨੂੰ ਪੁਲਸ ਥਾਣੇ ਲਿਆਂਦਾ।


Inder Prajapati

Content Editor

Related News