DM ਰੰਧਾਵਾ ਦੇ ਮਾਮਲੇ ਦੀ NIA ਤੋਂ ਕਰਵਾਓ ਜਾਂਚ, ਲੋਕ ਸਭਾ 'ਚ ਗਰਜੇ MP ਔਜਲਾ (ਵੀਡੀਓ)
Monday, Mar 23, 2026 - 04:20 PM (IST)
ਨਵੀਂ ਦਿੱਲੀ: ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਗੰਭੀਰ ਸਥਿਤੀ ਅਤੇ ਇਮਾਨਦਾਰ ਅਫਸਰਾਂ 'ਤੇ ਹੋ ਰਹੇ ਕਥਿਤ ਜ਼ੁਲਮਾਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਹੈ। ਉਨ੍ਹਾਂ ਨੇ ਵੇਅਰਹਾਊਸ ਦੇ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ 'ਆਪ' ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਸ਼ਮੂਲੀਅਤ ਦੇ ਗੰਭੀਰ ਇਲਜ਼ਾਮ ਲਾਉਂਦਿਆਂ NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- 'ਭੁੱਲਰ ਦਾ ਅਸਤੀਫਾ ਅਜੇ ਤੱਕ ਗਵਰਨਰ ਤੱਕ ਨਹੀਂ ਪੁੱਜਾ', ਮਜੀਠੀਆ ਨੇ ਫਿਰ ਘੇਰੀ ਮਾਨ ਸਰਕਾਰ
ਔਜਲਾ ਨੇ ਦੱਸਿਆ ਕਿ ਵੇਅਰਹਾਊਸ ਦੇ ਡੀਐਮ ਗਗਨ, ਜੋ ਕਿ ਐਮ. ਬੀ. ਏ. ਗੋਲਡ ਮੈਡਲਿਸਟ ਤੇ ਪੀ. ਐੱਚ. ਡੀ. ਅਧਿਕਾਰੀ ਸੀ, ਨੂੰ ਮੰਤਰੀ ਵੱਲੋਂ ਬੁਲਾ ਕੇ ਕੁੱਟਿਆ-ਮਾਰਿਆ ਅਤੇ ਜ਼ਲੀਲ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਮੰਤਰੀ ਵੱਲੋਂ ਅਧਿਕਾਰੀ ਨੂੰ ਧਮਕੀ ਦਿੱਤੀ ਗਈ ਸੀ ਕਿ ਉਸ ਦੇ ਪਰਿਵਾਰ ਅਤੇ ਬੱਚਿਆਂ ਨੂੰ ਗੈਂਗਸਟਰਾਂ ਰਾਹੀਂ ਮਰਵਾ ਦਿੱਤਾ ਜਾਵੇਗਾ। ਇਸ ਮਾਨਸਿਕ ਦਬਾਅ ਅਤੇ ਜ਼ਲਾਲਤ ਕਾਰਨ ਅਧਿਕਾਰੀ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਔਜਲਾ ਨੇ ਕਿਹਾ ਗਗਨਦੀਪ ਦੇ ਬੱਚੇ ਰੋਂਦੇ ਨਹੀਂ ਦੇਖੇ ਜਾਂਦੇ।
ਇਹ ਵੀ ਪੜ੍ਹੋ- 'ਕੀ ਦੇਸ਼ 'ਚ ਦੋ ਸੰਵਿਧਾਨ ਹਨ...', DM ਰੰਧਾਵਾ ਦੀ ਧੀ ਦੇ ਵੱਡੇ ਸਵਾਲਾਂ ਨੇ ਘੇਰੀ 'ਆਪ' ਸਰਕਾਰ
ਔਜਲਾ ਨੇ ਸਦਨ ਵਿੱਚ ਕਿਹਾ ਕਿ ਅਧਿਕਾਰੀ ਦੀ ਮੌਤ ਤੋਂ ਬਾਅਦ ਵੀ 18 ਘੰਟੇ ਦੀ ਭਾਰੀ ਮਸ਼ੱਕਤ ਤੋਂ ਬਾਅਦ ਐਫਆਈਆਰ (FIR) ਦਰਜ ਹੋ ਸਕੀ। ਉਨ੍ਹਾਂ ਅਫਸੋਸ ਜਤਾਇਆ ਕਿ ਪੰਜਾਬ ਵਿੱਚ ਇਮਾਨਦਾਰ ਅਫਸਰ ਸੁਰੱਖਿਅਤ ਨਹੀਂ ਹਨ ਅਤੇ ਉਨ੍ਹਾਂ ਨੂੰ ਕੰਮ ਕਰਨ ਦੀ ਬਜਾਏ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰੀ ਟੈਂਡਰਾਂ ਨੂੰ ਲੈ ਕੇ ਗੈਂਗਸਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ । ਇਸ ਦੌਰਾਨ ਉਨ੍ਹਾਂ ਨੇ ਇੱਕ ਹੋਰ ਅਧਿਕਾਰੀ, ਐਸਡੀਐਮ ਬਬਨਜੀਤ ਸਿੰਘ ਵਾਲੀਆ ਦੇ ਨਾਮ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਵੀ ਹੁਣ ਧਮਕੀਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨ ਲਈ ਮੌਸਮ ਨੂੰ ਲੈ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
