ਜਿਸ ਕੈਂਸਰ ਨੇ ਲਈ ਅਦਾਕਾਰਾ ਪੂਨਮ ਪਾਂਡੇ ਦੀ ਜਾਨ, ਉਸ ’ਤੇ ਬਜਟ ’ਚ ਹੋਇਆ ਵੱਡਾ ਐਲਾਨ

Saturday, Feb 03, 2024 - 11:35 AM (IST)

ਜਿਸ ਕੈਂਸਰ ਨੇ ਲਈ ਅਦਾਕਾਰਾ ਪੂਨਮ ਪਾਂਡੇ ਦੀ ਜਾਨ, ਉਸ ’ਤੇ ਬਜਟ ’ਚ ਹੋਇਆ ਵੱਡਾ ਐਲਾਨ

ਐਂਟਰਟੇਨਮੈਂਟ ਡੈਸਕ - 2 ਫਰਵਰੀ, 2024 ਨੂੰ ਮਸ਼ੂਹਰ ਅਦਾਕਾਰਾ ਪੂਨਮ ਪਾਂਡੇ ਦੀ ਅਚਾਨਕ ਮੌਤ ਨੇ ਦੇਸ਼ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਪੂਨਮ ਪਾਂਡੇ ਦੀ ਇਸ ਹੈਰਾਨ ਕਰਨ ਵਾਲੀ ਖ਼ਬਰ 'ਤੇ ਕੋਈ ਵੀ ਯਕੀਨ ਕਰਨ ਲਈ ਤਿਆਰ ਨਹੀਂ। ਅਦਾਕਾਰਾ ਦੀ ਮੌਤ ਦੀ ਖ਼ਬਰ ਪੂਨਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ। ਪੂਨਮ ਪਾਂਡੇ ਦੀ ਅਚਾਨਕ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਕਿ ਪੂਨਾਮ ਪਾਂਡੇ ਦਾ ਨਾਂ ਅਕਸਰ ਹੀ ਵਿਵਾਦਾਂ 'ਚ ਰਹਿੰਦਾ ਸੀ। ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਬੇਬਾਕ ਬੋਲਣ ਵਾਲੀ ਇਹ ਅਦਾਕਾਰਾ ਇੰਝ ਅਚਾਨਕ ਦੁਨੀਆ ਤੋਂ ਰੁਖਸਤ ਹੋ ਜਾਵੇਗੀ। 

77, 000 ਤੋਂ ਵੱਧ ਮੌਤਾਂ ਹੁੰਦੀਆਂ ਹਨ ਸਰਵਾਈਕਲ ਕੈਂਸਰ ਨਾਲ
1,20,000 ਹਰ ਸਾਲ ਆਉਂਦੇ ਹਨ ਨਵੇਂ ਕੇਸ

18 ਮਾਮਲੇ ਸਾਹਮਣੇ ਆਉਂਦੇ ਹਨ ਇਸ ਕੈਂਸਰ ਦੇ
ਦੇਸ਼ ’ਚ ਸਰਵਾਈਕਲ ਕੈਂਸਰ ਦੀ ਜਾਂਚ ਸਿਰਫ਼ ਇਕ ਫ਼ੀਸਦੀ ਔਰਤਾਂ ਹੀ ਕਰਵਾਉਂਦੀਆਂ ਹਨ ਜਦਕਿ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਘੱਟੋ-ਘੱਟ 70 ਫ਼ੀਸਦੀ ਔਰਤਾਂ ਦੀ ਸਰਵਾਈਕਲ ਕੈਂਸਰ ਦੀ ਜਾਂਚ ਹੋਣੀ ਚਾਹੀਦੀ ਹੈ।

211 ਔਰਤਾਂ ਦੀ ਹਰ ਰੋਜ਼ ਹੁੰਦੀ ਇਸ ਕੈਂਸਰ ਨਾਲ ਮੌਤ
ਜਿਹੜੇ ਕੈਂਸਰ ਨੇ ਮਾਡਲ ਪੂਨਮ ਪਾਂਡੇ ਦੀ ਜਾਨ ਲਈ ਉਸ ਨਾਲ ਲੜਨ ਲਈ ਬੀਤੇ ਦਿਨ ਦੇਸ਼ ਦੇ ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਬਿਮਾਰੀ 'ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਬਿਮਾਰੀ ਨਾਲ ਲੜਨ ਲਈ 9 ਤੋਂ 14 ਸਾਲ ਦੀਆਂ ਲੜਕੀਆਂ ਦਾ ਟੀਕਾਕਰਨ ਕਰੇਗੀ। ਸਰਕਾਰ ਇਸ ਲਈ ਵਿਭਾਗ ਨੂੰ ਵੱਖਰਾ ਫੰਡ ਮੁਹੱਈਆ ਕਰਵਾਏਗੀ।

ਸਰਵਾਈਕਲ ਕੈਂਸਰ ਕੀ ਹੈ?
ਸਰੀਰ ਦੇ ਕਿਸੇ ਵੀ ਹਿੱਸੇ ’ਚ ਕੋਸ਼ਿਕਾਵਾਂ ਦਾ ਬੇਕਾਬੂ ਤੌਰ ’ਤੇ ਵਧਣਾ ਕੈਂਸਰ ਹੈ। ਜਦੋਂ ਇਹ ਕੋਸ਼ਿਕਾਵਾਂ ਸਰਵਿਕਸ ਖੇਤਰ ’ਚ ਵਧਣ ਲਗਦੀਆਂ ਹਨ ਤਾਂ ਸਰਵਾਈਕਲ ਦੀ ਸ਼ੁਰੂਆਤ ਹੁੰਦੀ ਹੈ। ਸਰਵਿਕਸ ਖੇਤਰ ਭਾਵ ਬੱਚੇਦਾਨੀ ਦਾ ਉੱਪਰਲਾ ਹਿੱਸਾ। ਇਸ ਨੂੰ ਬੱਚੇਦਾਨੀ ਗ੍ਰੀਵਾ ਵੀ ਕਹਿੰਦੇ ਹਨ। ਇਹ ਸਰੀਰ ਦਾ ਉਹ ਹਿੱਸਾ ਹੈ, ਜੋ ਯੋਨੀ ਨੂੰ ਬੱਚੇਦਾਨੀ ਨਾਲ ਜੋੜਨ ਦਾ ਕੰਮ ਕਰਦਾ ਹੈ।

ਕਈ ਲੋਕਾਂ ਨਾਲ ਸੈਕਸ ਸੰਬੰਧ ਬਨਾਉਣ ਨਾਲ ਵੱਧ ਜਾਂਦੈ ਸਰਵਾਈਕਲ ਕੈਂਸਰ ਦਾ ਖ਼ਤਰਾ
ਉਨ੍ਹਾਂ ਔਰਤਾਂ ਵਿਚ ਸਰਵਾਈਕਲ ਕੈਂਸਰ ਦਾ ਰਿਸਕ ਵੱਧ ਹੁੰਦਾ ਹੈ ਜੋ ਅਸੁਰੱਖਿਅਤ ਸੈਕਸ ਸੰਬੰਧ ਬਨਾਉਂਦੀਆਂ ਹਨ। ਇਹੀ ਨਹੀਂ ਜੇਕਰ ਕੋਈ ਔਰਤ ਕਈ ਲੋਕਾਂ ਨਾਲ ਸੈਕਸ ਸੰਬੰਧ ਬਣਾਉਂਦੀ ਹੈ ਭਾਵ ਉਸ ਦੇ ਸੈਕਸੁਅਲ ਸੰਪਰਕਾਂ ਦਾ ਘੇਰਾ ਜਿੰਨਾ ਵੱਡਾ ਹੁੰਦਾ ਹੈ ਉਸ ਦੇ ਐੱਚ.ਪੀ.ਵੀ ਵਾਇਰਸ ਦੇ ਸੰਪਰਕ ਵਿਚ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ । ਭਾਵ ਉਸ ਨੂੰ ਸਰਵਾਈਕਲ ਕੈਂਸਰ ਦਾ ਵੱਧ ਖ਼ਤਰਾ ਹੋਵੇਗਾ। ਇਸ ਤੋਂ ਇਲਾਵਾ ਕਮਜ਼ੋਰ ਇਮਿਊਨੀ ਸਿਸਟਮ ਅਤੇ ਸਿਗਰਟਨੋਸ਼ੀ ਨਾਲ ਵੀ ਇਹ ਬੀਮਾਰੀ ਹੋ ਸਕਦੀ ਹੈ।

ਸਰਵਾਈਕਲ ਕੈਂਸਰ ਦੇ ਕਾਰਨ
ਸਰਵਾਈਕਲ ਕੈਂਸਰ ਇਕ ਵਾਇਰਸ ਦੇ ਕਾਰਨ ਹੁੰਦਾ ਹੈ ਜਿਸ ਨੂੰ ਐੱਚ. ਪੀ. ਵੀ. ਕਹਿੰਦੇ ਹਨ। ਇਹ ਵਾਇਰਸ ਸੈਕਸ ਸੰਪਰਕ (ਯੋਨੀ, ਗੁਦਾ ਅਤੇ ਮੂੰਹ) ਰਾਹੀਂ ਫੈਲਦਾ ਹੈ ਅਤੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਸਰੀਰ ਵਿਚ ਦਾਖਲ ਹੋਣ ਤੋਂ ਲੈ ਕੇ ਕੈਂਸਰ ਪੈਦਾ ਕਰਨ ਤੱਕ ਇਹ ਵਾਇਰਸ ਲੰਮਾ ਸਮਾਂ ਲੈਂਦਾ ਹੈ। ਸਾਰੇ ਲੋਕ ਕਦੀ ਨਾ ਕਦੀ ਐੱਚ. ਪੀ. ਵੀ. ਵਾਇਰਸ ਦੇ ਸੰਪਰਕ ਵਿਚ ਆਉਂਦੇ ਹਨ ਪਰ ਸਾਡੀ ਬਾਡੀ ਉਸ ਨਾਲ ਲੜ ਕੇ ਉਸ ਨੂੰ ਖਤਮ ਕਰ ਦਿੰਦੀ ਹੈ। ਜੇਕਰ ਕਿਸੇ ਦੀ ਇਮਿਊਨਟੀ ਕਮਜ਼ੋਰ ਹੈ ਤਾਂ ਉਹ ਵਾਇਰਸ ਸਰਵਿਕਸ ਏਰੀਆ ਦੀਆਂ ਕੋਸ਼ਿਕਾਵਾਂ ਨੂੰ ਕੈਂਸਰ ਕੋਸ਼ਿਕਾਵਾਂ ਵਿਚ ਤਬਦੀਲ ਕਰ ਦਿੰਦਾ ਹੈ। ਇਹ ਅੱਗੇ ਜਾ ਕੇ ਸਰਵਾਈਕਲ ਕੈਂਸਰ ਬਣ ਜਾਂਦਾ ਹੈ।

ਟੀਕੇ ਲਈ 9-14 ਸਾਲ ਦੀ ਉਮਰ ਹੀ ਕਿਉਂ
ਸਰਵਾਈਕਲ ਕੈਂਸਰ ਦੀ ਵੈਕਸੀਨ ਤਾਂ ਹੀ ਕਾਰਗਰ ਹੁੰਦੀ ਹੈ, ਜਦੋਂ ਸੈਕਸੁਅਲੀ ਐਕਟਿਵ ਹੋਣ ਤੋਂ ਪਹਿਲਾਂ ਇਹ ਲਗਾਈ ਜਾਵੇ ਇਸ ਲਈ ਇਹ ਟੀਕਾ 9 ਤੋਂ 14 ਸਾਲ ਦੀਆਂ ਲੜਕੀਆਂ ਨੂੰ ਲਗਾਇਆ ਜਾਂਦਾ ਹੈ। ਸਰਵਾਈਕਲ ਕੈਂਸਰ ਤੋਂ ਬਚਾਅ ਦੇ ਲਈ ਐਚ. ਪੀ. ਵੀ . ਦਾ ਟੀਕਾ ਬੜਾ ਅਸਰਦਾਰ ਹੈ।

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News