ਕਾਂਗਰਸ ਨੇ ਲਖਨਊ ਤੋਂ ਅਚਾਰੀਆ ਪ੍ਰਮੋਦ ਨੂੰ ਦਿੱਤੀ ਟਿਕਟ

Thursday, Apr 18, 2019 - 06:01 PM (IST)

ਕਾਂਗਰਸ ਨੇ ਲਖਨਊ ਤੋਂ ਅਚਾਰੀਆ ਪ੍ਰਮੋਦ ਨੂੰ ਦਿੱਤੀ ਟਿਕਟ

ਲਖਨਊ-ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਤਿੰਨ ਹੋਰ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਇਸ ਲਿਸਟ 'ਚ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਤਿੰਨ ਸੀਟਾਂ 'ਤੇ ਉਮੀਦਵਾਰ ਐਲਾਨ ਕੀਤੇ ਗਏ ਹਨ। ਕਾਂਗਰਸ ਵੱਲੋਂ ਜਾਰੀ ਕੀਤੀ ਲਿਸਟ ਅਨੁਸਾਰ ਲਖਨਊ ਤੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਖਿਲਾਫ ਅਚਾਰੀਆ ਪ੍ਰਮੋਦ ਕ੍ਰਿਸ਼ਨਮ ਨੂੰ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਵਿਨੈ ਕੁਮਾਰ ਪਾਂਡੇ ਨੂੰ ਕੈਸਰਗੰਜ ਤੋਂ ਅਤੇ ਮੱਧ ਪ੍ਰਦੇਸ਼ ਦੀ ਇੰਦੌਰ ਸੀਟ ਤੋਂ ਪੰਕਜ ਸੰਘਵੀ ਨੂੰ ਟਿਕਟ ਦਿੱਤੀ ਗਈ ਹੈ। 

ਦੱਸ ਦੇਈਏ ਕਿ ਕਾਂਗਰਸ ਨੇ ਹੁਣ ਤੱਕ 407 ਉਮੀਦਵਾਰਾਂ ਐਲਾਨ ਕਰ ਚੁੱਕੀ ਹੈ, ਜਿਨ੍ਹਾਂ 'ਚ ਯੂ. ਪੀ. ਏ ਮੁਖੀ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਂ ਵੀ ਸ਼ਾਮਲ ਹਨ।


author

Iqbalkaur

Content Editor

Related News