ਪੁਲਸ ਅਧਿਕਾਰੀ ਦੇ ਪੁੱਤਰ ਦੇ ਕਤਲ ਦਾ ਦੋਸ਼ੀ ਦਿੱਲੀ ’ਚ ਗੋਲੀਬਾਰੀ ਤੋਂ ਬਾਅਦ ਗ੍ਰਿਫ਼ਤਾਰ

10/16/2021 12:49:46 PM

ਨਵੀਂ ਦਿੱਲੀ- ਦਿੱਲੀ ’ਚ ਕੁਝ ਦਿਨ ਪਹਿਲਾਂ ਇਕ ਸਹਾਇਕ ਸਬ ਇੰਸਪੈਕਟਰ ਅਧਿਕਾਰੀ ਦੇ ਪੁੱਤਰ ਦੇ ਕਤਲ ਹੋਇਆ ਸੀ। ਇਸ ਮਾਮਲੇ ਦੋ ਦੋਸ਼ੀ ਨੂੰ ਦਿੱਲੀ ਪੁਲਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ (ਦਵਾਰਕਾ) ਸ਼ੰਕਰ ਚੌਧਰੀ ਨੇ ਦੱਸਿਆ ਕਿ 15 ਅਕਤੂਬਰ ਦੀ ਰਾਤ ਦਵਾਰਕਾ ਸੈਕਟਰ-23 ਇਲਾਕੇ ’ਚ ਪੁਲਸ ਨੇ ਦੋਸ਼ੀ ਅਨਿਲ ਜੂਨ ਨੂੰ ਰੋਕਿਆ ਸੀ ਪਰ ਉਸ ਨੇ ਪੁਲਸ ’ਤੇ ਤਿੰਨ ਗੋਲੀਆਂ ਚਲਾਈਆਂ। ਆਤਮਰੱਖਿਆ ’ਚ ਪੁਲਸ ਨੇ ਵੀ ਤਿੰਨ ਰਾਊਂਡ ਗੋਲੀਆਂ ਚਲਾਈਆਂ, ਜੋ ਦੋਸ਼ੀ ਦੇ ਗੋਢੇ ’ਚ ਲੱਗੀ।

ਇਹ ਵੀ ਪੜ੍ਹੋ : ਸਿੰਘੂ ਸਰਹੱਦ ਕਤਲ ਮਾਮਲੇ ’ਤੇ ਰਾਕੇਸ਼ ਟਿਕੈਤ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ

ਅਨਿਲ ਜੂਨ ਨੂੰ ਇਸ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਦਿੱਲੀ ਪੁਲਸ ’ਚ ਸਹਾਇਕ ਸਬ ਇੰਸਪੈਕਟਰ ਦੇਵੇਂਦਰ ਦੇ ਪੁੱਤਰ ਤਾਕੇਸ਼ ਦਾ ਕਤਲ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਕਰ ਦਿੱਤਾ ਗਿਆ ਸੀ। ਇਸ ਸੰਬੰਧ ’ਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਕੇਸ਼ ਨੇ ਅਨੀਤਾ ਤੋਂ 2 ਹਜ਼ਾਰ ਰੁਪਏ ਉਧਾਰ ਲਏ ਸਨ। ਅਨਿਲ ਜੂਨ ਅਤੇ ਅਨੀਤਾ ਭਾਰੀ ਵਿਆਜ਼ ਨਾਲ ਰਾਸ਼ੀ ਵਾਪਸ ਕਰਨ ਲਈ ਉਸ ਨੂੰ ਪਰੇਸ਼ਾਨ ਕਰ ਰਹੇ ਸਨ। ਅਨੀਤਾ ਤਾਕੇਸ਼ ਨੂੰ ਅਨਿਲ ਦੇ ਘਰ ਲੈ ਗਈ, ਜਿਸ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ : ਛੱਤੀਸਗੜ੍ਹ ਦੇ ਰਾਏਪੁਰ ਰੇਲਵੇ ਸਟੇਸ਼ਨ ’ਤੇ ਟਰੇਨ ’ਚ ਧਮਾਕਾ, CRPF ਦੇ 6 ਜਵਾਨ ਜ਼ਖਮੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 


DIsha

Content Editor

Related News