ਕਤਲ ਦੇ ਮਾਮਲੇ ''ਚ 5 ਸਾਲਾਂ ਤੋਂ ਫਰਾਰ ਚੱਲ ਰਿਹਾ ਦੋਸ਼ੀ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ
Friday, Jun 11, 2021 - 05:02 PM (IST)
ਮੁੰਬਈ- ਮੁੰਬਈ ਪੁਲਸ ਨੇ ਕਤਲ ਮਾਮਲੇ 'ਚ 5 ਸਾਲਾਂ ਤੋਂ ਫਰਾਰ ਚੱਲ ਰਹੇ ਦੋਸ਼ੀ ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਦੀ ਇਕਾਈ-11 ਦੇ ਅਧਿਕਾਰੀਆਂ ਨੇ ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਰਹਿਣ ਵਾਲੇ ਪਿੰਟੂ ਰਵਿੰਦਰ ਸਰਦਾਰ ਨੂੰ ਹਾਲ ਹੀ 'ਚ ਫੜਿਆ ਸੀ।
ਪੁਲਸ ਅਨੁਸਾਰ, ਪਿੰਟੂ ਸੁਰੇਸ਼ ਹਰਿਜਨ ਦੇ ਕਤਲ ਮਾਮਲੇ 'ਚ ਸ਼ਾਮਲ ਸੀ। ਸੁਰੇਸ਼ ਦੀ ਅਕਤੂਬਰ 2016 'ਚ ਚਾਰ ਲੋਕਾਂ ਨਾਲ ਝੜਪ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਨਵਰਾਈ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਪਿੰਟੂ ਉਦੋਂ ਤੋਂ ਫਰਾਰ ਚੱਲ ਰਿਹਾ ਸੀ। ਅਪਰਾਧ ਸ਼ਾਖਾ ਦੀ ਇਕਾਈ-11 ਨੂੰ ਪਿੰਟੂ ਦੇ ਟਿਕਾਣੇ ਬਾਰੇ ਪੂਰੀ ਸੂਚਨਾ ਮਿਲੀ ਸੀ। ਦੋਸ਼ੀ ਨੂੰ ਮੁੰਬਈ ਲਿਆ ਕੇ ਵਨਰਾਈ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।