ਕੇਰਲ ਦੇ ਪਦਮਨਾਭ ਮੰਦਰ ’ਚ ਪੁਲਸ ਕਰਮਚਾਰੀ ਦੀ ਪਿਸਤੌਲ ’ਚੋਂ ਗਲਤੀ ਨਾਲ ਚੱਲੀ ਗੋਲੀ
Monday, Jul 14, 2025 - 11:19 PM (IST)

ਤਿਰੂਵਨੰਤਪੁਰਮ, (ਭਾਸ਼ਾ)– ਤਿਰੂਵਨੰਤਪੁਰਮ ਦੇ ਪ੍ਰਸਿੱਧ ਸ਼੍ਰੀ ਪਦਮਨਾਭ ਸਵਾਮੀ ਮੰਦਰ ਵਿਚ ਸੋਮਵਾਰ ਨੂੰ ਉਸ ਸਮੇਂ ਇਕ ਪੁਲਸ ਕਰਮਚਾਰੀ ਦੀ ਪਿਸਤੌਲ ’ਚੋਂ ਗਲਤੀ ਨਾਲ ਗੋਲੀ ਚੱਲ ਗਈ, ਜਦੋਂ ਉਹ ਉਸ ਦੀ ਸਫਾਈ ਕਰ ਰਿਹਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਸੂਤਰਾਂ ਮੁਤਾਬਕ ਇਹ ਘਟਨਾ ਉਸ ਕਮਰੇ ਵਿਚ ਵਾਪਰੀ, ਜਿਥੇ ਮੰਦਰ ਦੀ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀਆਂ ਦੇ ਹਥਿਆਰ ਰੱਖੇ ਹੋਏ ਸਨ।
ਸ਼ੱਕ ਹੈ ਕਿ ਗੋਲੀ ਉਸ ਸਮੇਂ ਚੱਲੀ ਜਦੋਂ ਪੁਲਸ ਕਰਮਚਾਰੀ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਡਿਊਟੀ ’ਤੇ ਤਾਇਨਾਤ ਦੂਜੇ ਵਿਅਕਤੀ ਨੂੰ ਸੌਂਪਣ ਲਈ ਆਪਣੀ ਪਿਸਤੌਲ ਸਾਫ ਕਰ ਰਿਹਾ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਗੋਲੀ ਚੱਲਣ ਦੀ ਘਟਨਾ ਦੀ ਜਾਂਚ ਕੀਤੀ ਜਾਵੇਗੀ।