ਪੁੱਤਰ ਨੇ ਮਾਂ ਨੂੰ ਦਿਖਾਈ ''ਦੇਸੀ ਪਿਸਤੌਲ'', ਅਚਾਨਕ ਚੱਲੀ ਗੋਲੀ ਨੇ ਲਈ ਜਾਨ; ਹੱਸਦਾ-ਵੱਸਦਾ ਪਰਿਵਾਰ ਹੋਇਆ ਤਬਾਹ

Tuesday, Feb 10, 2026 - 09:33 PM (IST)

ਪੁੱਤਰ ਨੇ ਮਾਂ ਨੂੰ ਦਿਖਾਈ ''ਦੇਸੀ ਪਿਸਤੌਲ'', ਅਚਾਨਕ ਚੱਲੀ ਗੋਲੀ ਨੇ ਲਈ ਜਾਨ; ਹੱਸਦਾ-ਵੱਸਦਾ ਪਰਿਵਾਰ ਹੋਇਆ ਤਬਾਹ

ਨੈਸ਼ਨਲ ਡੈਸਕ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਗਪੁਰਾ ਇਲਾਕੇ ਤੋਂ ਇੱਕ ਬੇਹੱਦ ਦਰਦਨਾਕ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 18 ਸਾਲਾ ਨੌਜਵਾਨ ਵੱਲੋਂ ਗਲਤੀ ਨਾਲ ਚਲਾਈ ਗਈ ਗੋਲੀ ਨੇ ਉਸ ਦੀ ਆਪਣੀ ਹੀ ਮਾਂ ਦੀ ਜਾਨ ਲੈ ਲਈ। ਇਸ ਹਾਦਸੇ ਕਾਰਨ ਇੱਕ ਹੱਸਦਾ-ਵੱਸਦਾ ਗਰੀਬ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਪੁਲਿਸ ਨੇ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਾਂ ਨੂੰ ਹਥਿਆਰ ਦਿਖਾਉਂਦੇ ਸਮੇਂ ਵਾਪਰਿਆ ਭਾਣਾ 
ਜਾਣਕਾਰੀ ਅਨੁਸਾਰ ਇਹ ਘਟਨਾ ਜੰਗਪੁਰਾ ਦੇ ਪੰਤ ਨਗਰ ਵਿੱਚ ਵਾਪਰੀ। ਦੋਸ਼ੀ ਪੁੱਤਰ, ਜਿਸ ਦੀ ਪਛਾਣ ਤਰੁਣ (18) ਵਜੋਂ ਹੋਈ ਹੈ, ਜਿਸਨੇ ਕਥਿਤ ਤੌਰ 'ਤੇ ਆਸ਼ਰਮ ਇਲਾਕੇ ਦੇ ਇੱਕ ਵਿਅਕਤੀ ਤੋਂ ਗੈਰ-ਕਾਨੂੰਨੀ ਦੇਸੀ ਪਿਸਤੌਲ ਖਰੀਦੀ ਸੀ। ਉਹ ਘਰ ਵਿੱਚ ਆਪਣੀ ਮਾਂ ਸੁਮਤੀ (37) ਨੂੰ ਇਹ ਹਥਿਆਰ ਦਿਖਾ ਰਿਹਾ ਸੀ ਕਿ ਅਚਾਨਕ ਪਿਸਤੌਲ ਵਿੱਚੋਂ ਫਾਇਰ ਹੋ ਗਿਆ। ਗੋਲੀ ਸਿੱਧੀ ਮਾਂ ਦੇ ਚਿਹਰੇ 'ਤੇ ਜਾ ਕੇ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਪਿਤਾ ਘਰ ਵਿੱਚ ਮੌਜੂਦ ਨਹੀਂ ਸੀ।

ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਦੀ ਸੀ ਮ੍ਰਿਤਕਾ
 ਮ੍ਰਿਤਕਾ ਸੁਮਤੀ ਆਸ-ਪਾਸ ਦੇ ਘਰਾਂ ਵਿੱਚ ਘਰੇਲੂ ਸਹਾਇਕ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਸੀ। ਉਸ ਦੇ ਪਰਿਵਾਰ ਵਿੱਚ ਉਸ ਦਾ ਪਤੀ ਛੋਟੂ, ਜੋ ਦਿਹਾੜੀਦਾਰ ਮਾਲੀ ਹੈ, ਅਤੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਇੱਕ 11 ਸਾਲ ਦੀ ਧੀ ਵੀ ਸ਼ਾਮਲ ਹੈ। ਇਸ ਖੌਫ਼ਨਾਕ ਮੰਜ਼ਰ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਪੁਲਸ ਵੱਲੋਂ ਦੋਸ਼ੀ ਗ੍ਰਿਫਤਾਰ, ਨਾਲੇ 'ਚੋਂ ਮਿਲਿਆ ਹਥਿਆਰ
 ਦਿੱਲੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਜਪਤ ਨਗਰ ਪੁਲਸ ਸਟੇਸ਼ਨ ਰਾਹੀਂ ਮੂਲਚੰਦ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇੱਕ ਔਰਤ ਨੂੰ ਗੋਲੀ ਲੱਗਣ ਕਾਰਨ ਮ੍ਰਿਤਕ ਪਾਇਆ ਗਿਆ ਹੈ। ਪੁਲਸ ਨੇ ਪਿੱਛਾ ਕਰਕੇ ਦੋਸ਼ੀ ਤਰੁਣ ਨੂੰ ਕਾਬੂ ਕਰ ਲਿਆ। ਤਰੁਣ ਨੇ ਵਾਰਦਾਤ ਤੋਂ ਬਾਅਦ ਹਥਿਆਰ ਨੂੰ ਨੇੜੇ ਦੇ ਇੱਕ ਨਾਲੇ ਵਿੱਚ ਸੁੱਟ ਦਿੱਤਾ ਸੀ, ਜਿਸ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ। ਪੁਲਸ ਨੇ ਬੀ.ਐਨ.ਐਸ. (BNS) ਦੀ ਧਾਰਾ 105 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਉਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੇ ਨੌਜਵਾਨ ਨੂੰ ਇਹ ਗੈਰ-ਕਾਨੂੰਨੀ ਪਿਸਤੌਲ ਵੇਚੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News