ਮਜੀਠਾ ’ਚ ਸ਼ਰਾਬ ਦੇ ਠੇਕਿਆਂ ’ਤੇ ਚੱਲੀ ‘ਸਿਆਸੀ ਧੱਕੇਸ਼ਾਹੀ’, ਸੱਤਾਧਾਰੀ ਨੇਤਾ ਦੇ ਇਸ਼ਾਰੇ ’ਤੇ ਠੇਕੇ ਬੰਦ
Tuesday, Feb 24, 2026 - 11:28 AM (IST)
ਅੰਮ੍ਰਿਤਸਰ (ਇੰਦਰਜੀਤ)- ਮਜੀਠਾ ਖੇਤਰ ਤਹਿਤ ਆਉਂਦੇ ਤਿੰਨ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ’ਤੇ ਸ਼ਰਾਬ ਦੇ ਠੇਕੇਦਾਰ ਨੇ ਭਾਰੀ ਇਤਰਾਜ਼ ਜਤਾਇਆ ਹੈ। ਠੇਕੇਦਾਰ ਦਾ ਕਹਿਣਾ ਹੈ ਕਿ ਉਸ ਕੋਲ ਪੰਜਾਬ ਸਰਕਾਰ ਵੱਲੋਂ ਨਿਲਾਮੀ ਦੌਰਾਨ ਅਲਾਟ ਕੀਤੇ ਗਏ ਮਜੀਠਾ ਗਰੁੱਪ ਦੇ ਅੰਤਰਗਤ ਆਉਂਦੇ 3 ਸਰਕਾਰੀ ਸ਼ਰਾਬ ਦੇ ਠੇਕਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਸ਼ਰਾਬ ਦੇ ਠੇਕਿਆਂ ਨੂੰ ਬਾਅਦ ਵਿਚ ਖੋਲ੍ਹ ਦਿੱਤਾ ਗਿਆ ਪਰ ਘਟਨਾਕ੍ਰਮ ਦਾ ਰਹੱਸ ਬਰਕਰਾਰ ਹੈ।
ਇਹ ਵੀ ਪੜ੍ਹੋ- 'ਤੁਸੀਂ 2 ਮਾਰੇ ਅਸੀਂ 10 ਨੂੰ...', ਪੁਲਸ ਮੁਲਾਜ਼ਮਾਂ ਦੇ ਕਤਲ ਪਿੱਛੋਂ ਲਾਰੈਂਸ ਦੀ ਸਿੱਧੀ ਧਮਕੀ
ਜਾਣਕਾਰੀ ਮੁਤਾਬਕ ਮਜੀਠਾ ਖੇਤਰ ਤਹਿਤ ਆਉਂਦੇ ਸ਼ਰਾਬ ਦੇ ਤਿੰਨ ਠੇਕਿਆਂ ਨੂੰ ਅਚਾਨਕ ਧੱਕੇਸ਼ਾਹੀ ਨਾਲ ਬੰਦ ਕਰ ਦਿੱਤਾ ਗਿਆ। ਸਰਕਾਰੀ ਨਿਲਾਮੀ ਦੌਰਾਨ ਉਕਤ ਠੇਕੇ ਰਿੰਪਲ ਗਰੁੱਪ ਨਾਲ ਸਬੰਧਿਤ ਹਨ ਜੋ ਨਿਰੰਤਰ 11 ਮਹੀਨਿਆਂ ਤੋਂ ਚੱਲ ਰਹੇ ਹਨ। ਠੇਕੇਦਾਰ ਨੇ ਠੇਕਿਆਂ ਨੂੰ ਬੰਦ ਕਰਵਾਉਣ ਲਈ ਇਕ ਸੱਤਾਧਾਰੀ ਨੇਤਾ ਦੀ ਸਾਜ਼ਿਸ਼ ਦੱਸਿਆ ਹੈ। ਠੇਕੇਦਾਰ ਰਣਵੀਰ ਸਿੰਘ ਰਿੰਪਲ ਦਾ ਕਹਿਣਾ ਹੈ ਕਿ ਮਜੀਠਾ ਖੇਤਰ ਦੇ ਗਰੁੱਪ ਦੇ ਸ਼ਰਾਬ ਦੇ ਠੇਕੇ 45 ਕਰੋੜ ਵਿਚ ਨਿਲਾਮ ਹੋਏ ਸਨ ਜਿਸ ਦੀ ਨਿਰੰਤਰ ਸਰਕਾਰ ਨੂੰ ਫੀਸ ਭਰੀ ਜਾ ਰਹੀ ਹੈ। ਉੱਥੇ ਹੀ ਇਸ ਸਮੇਂ ਅਚਾਨਕ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨਾ ਸਮਝ ਤੋਂ ਪਰੇ ਹੈ। ਰਿੰਪਲ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇ ਬੰਦ ਹੋ ਜਾਣ ਦੇ ਕਾਰਨ ਜਿੱਥੇ ਉਸ ਦਾ ਨਿੱਜੀ ਤੌਰ ’ਤੇ ਨੁਕਸਾਨ ਹੋਵੇਗਾ ਉੱਥੇ ਹੀ ਪੰਜਾਬ ਦਾ ਰੈਵੇਨਿਊ ਵੀ ਪ੍ਰਭਾਵਿਤ ਹੋਵੇਗਾ। ਇਸ ਦੇ ਉਲਟ ਦੂਜੇ ਪਾਸੇ ਦੋ-ਨੰਬਰੀ ਸ਼ਰਾਬ ਵੇਚਣ ਵਾਲੇ ਹੋਰ ਵੱਧ ਸਰਗਰਮ ਅਤੇ ਦਬੰਗ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸਰਕਾਰ ਦੇ ਹੀ ਨੁਮਾਇੰਦੇ ਇਸ ਨੂੰ ਬੰਦ ਕਰਨ ’ਤੇ ਤੁਲੇ ਹੋਏ ਹਨ।
ਇਹ ਵੀ ਪੜ੍ਹੋ- ਪੁਲਸ ਚੌਕੀ 'ਚ ਮੁਲਾਜ਼ਮਾਂ ਦੇ ਕਤਲ ਦੀ ਭੱਟੀ ਨੇ ਜਾਰੀ ਕਰ'ਤੀ ਵੀਡੀਓ
ਵਰਣਨਯੋਗ ਹੈ ਕਿ ਰਿੰਪਲ ਇਕ ਸ਼ਕਤੀਸ਼ਾਲੀ ਸ਼ਰਾਬ ਦਾ ਠੇਕੇਦਾਰ ਹੈ। ਅੰੰਮ੍ਰਿਤਸਰ ਜ਼ਿਲਾ ਦੇ ਸ਼ਰਾਬ ਦੇ 12 ਵਿੱਚੋਂ 8 ਰਿੰਪਲ ਗਰੁੱਪ ਦੇ ਹਨ। ਇਸੇ ਤਰ੍ਹਾਂ ਜ਼ਿਲਾ ਤਰਨਤਾਰਨ ਵਿਚ ਦੋਵੇਂ ਗਰੁੱਪ ਅਤੇ ਜ਼ਿਲਾ ਗੁਰਦਾਸਪੁਰ ਦੇ ਚਾਰੇ ਗਰੁੱਪ ਰਿੰਪਲ ਦੇ ਹੀ ਹਨ। ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਰਕਾਰ ਦੀ ਆਮਦਨੀ ਦੇ ਸਰੋਤ ਸ਼ਰਾਬ ਦੇ ਠੇਕਿਆਂ ਨੂੰ ਧੱਕੇਸ਼ਾਹੀ ਨਾਲ ਬੰਦ ਕਰਵਾਉਣਾ, ਕਾਨੂੰਨ ਦੀ ਸਿੱਧੀ-ਸਿੱਧੀ ਉਲੰਘਣਾ ਹੈ। ਉੱਧਰ ਸਰਕਾਰ ਨੂੰ ਰੈਵੇਨਿਊ ਪ੍ਰਦਾਨ ਕਰਨ ਵਾਲੇ ਸ਼ਰਾਬ ਦੇ ਸਮ੍ਰਿੱਧ ਠੇਕੇਦਾਰ ਦੀ ਕਾਰੋਬਾਰੀ ਪ੍ਰਤਿਸ਼ਠਾ ਨੂੰ ਵੀ ਖੁੱਲ੍ਹੀ ਚੁਣੌਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਮੁਲਾਜ਼ਮਾਂ ਦਾ ਕਤਲ ਬੇਹੱਦ ਚਿੰਤਾਜਨਕ, ਸੁਖਜਿੰਦਰ ਰੰਧਾਵਾ ਨੇ ਘੇਰੀ 'ਮਾਨ ਸਰਕਾਰ'
ਇਸ ਸਬੰਧ ਵਿਚ ਸਹਾਇਕ ਕਮਿਸ਼ਨਰ ਆਬਕਾਰੀ ਦਿਲਬਾਗ ਸਿੰਘ ਚੀਮਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਮਿਲੀ ਸੀ ਜਿਸ ਵਿਚ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਜ਼ਿਕਰ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪੂਰੀ ਜਾਂਚ ਕਰਕੇ ਇਸ ਦੀ ਰਿਪੋਰਟ ਉੱਚ-ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਰਿਪੋਰਟ ਤਿਆਰ ਕਰਨ ਉਪਰੰਤ ਇਸ ਦਾ ਸੰਗਿਆਨ ਸੂਬਾ ਪੱਧਰੀ ਉੱਚ-ਅਧਿਕਾਰੀ ਲੈਣਗੇ। ਇਸ ਸਬੰਧ ਵਿਚ ਮਜੀਠਾ ਪੁਲਸ ਦੇ ਇੰਚਾਰਜ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਪ੍ਰਸ਼ਨ ਸੁਣਦੇ ਹੀ ਫ਼ੋਨ ਦਾ ਸਵਿੱਚ ਬੰਦ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
