3 ਘੰਟੇ ਚੱਲੀ ਬੈਠਕ ਨੇਤਨਯਾਹੂ ਨਾਲ ਬੈਠਕ, ਟਰੰਪ ਬੋਲੇ- ਈਰਾਨ ਨਾਲ ਜਾਰੀ ਰਹੇਗੀ ਗੱਲਬਾਤ

Thursday, Feb 12, 2026 - 01:20 AM (IST)

3 ਘੰਟੇ ਚੱਲੀ ਬੈਠਕ ਨੇਤਨਯਾਹੂ ਨਾਲ ਬੈਠਕ, ਟਰੰਪ ਬੋਲੇ- ਈਰਾਨ ਨਾਲ ਜਾਰੀ ਰਹੇਗੀ ਗੱਲਬਾਤ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਵ੍ਹਾਈਟ ਹਾਊਸ ਵਿੱਚ ਇੱਕ ਬੇਹੱਦ ਅਹਿਮ ਮੁਲਾਕਾਤ ਹੋਈ। ਇਹ ਬੈਠਕ ਲਗਭਗ ਤਿੰਨ ਘੰਟੇ ਤੱਕ ਚੱਲੀ, ਜਿਸ ਵਿੱਚ ਈਰਾਨ ਦੇ ਪਰਮਾਣੂ ਸਮਝੌਤੇ ਸਮੇਤ ਕਈ ਹੋਰ ਗੰਭੀਰ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਈਰਾਨ ਨਾਲ ਗੱਲਬਾਤ ਦਾ ਸਿਲਸਿਲਾ ਰਹੇਗਾ ਜਾਰੀ 
ਬੈਠਕ ਖ਼ਤਮ ਹੋਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਈਰਾਨ ਨਾਲ ਪਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਹੋਈ ਇਹ ਮੁਲਾਕਾਤ ਕਾਫੀ ਵਧੀਆ ਰਹੀ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਫਿਲਹਾਲ ਕਿਸੇ ਵੀ ਮੁੱਦੇ 'ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ।

ਖਾਸ ਮੁੱਦਿਆਂ 'ਤੇ ਹੋਈ ਚਰਚਾ 
ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਖ਼ਾਸ ਤੌਰ 'ਤੇ ਈਰਾਨ ਦੇ ਮੁੱਦੇ ਅਤੇ ਹੋਰ ਖੇਤਰੀ ਸਥਿਤੀਆਂ 'ਤੇ ਚਰਚਾ ਕਰਨ ਲਈ ਵ੍ਹਾਈਟ ਹਾਊਸ ਪਹੁੰਚੇ ਸਨ। ਦੋਵਾਂ ਨੇਤਾਵਾਂ ਵਿਚਾਲੇ ਹੋਈ ਇਸ ਲੰਬੀ ਗੱਲਬਾਤ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਜਿੱਥੇ ਟਰੰਪ ਪ੍ਰਸ਼ਾਸਨ ਈਰਾਨ ਨਾਲ ਗੱਲਬਾਤ ਜਾਰੀ ਰੱਖਣ ਦੀ ਗੱਲ ਕਹਿ ਰਿਹਾ ਹੈ, ਉੱਥੇ ਹੀ ਪ੍ਰਸ਼ਾਸਨ ਵੱਲੋਂ ਓਬਾਮਾ ਦੀ ਕਲਾਈਮੇਟ ਪਾਲਿਸੀ (Climate Policy) ਨੂੰ ਰੱਦ ਕਰਨ ਵਰਗੇ ਹੋਰ ਵੀ ਕਈ ਵੱਡੇ ਫੈਸਲੇ ਲਏ ਜਾ ਰਹੇ ਹਨ।


author

Inder Prajapati

Content Editor

Related News