ਝਾਰਖੰਡ ’ਚ ਛਠ ਪੂਜਾ ਦੌਰਾਨ ਹਾਦਸਾ, 4 ਬੱਚੇ ਨਦੀ ’ਚ ਡੁੱਬੇ

Tuesday, Nov 09, 2021 - 05:05 PM (IST)

ਝਾਰਖੰਡ ’ਚ ਛਠ ਪੂਜਾ ਦੌਰਾਨ ਹਾਦਸਾ, 4 ਬੱਚੇ ਨਦੀ ’ਚ ਡੁੱਬੇ

ਗਿਰੀਡੀਹ (ਭਾਸ਼ਾ)- ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਦੇ ਮੁਫਸਿਲ ਥਾਣਾ ਖੇਤਰ ’ਚ ਮੰਗਰੋਡੀਹ ਪਿੰਡ ’ਚ ਮੰਗਲਵਾਰ ਨੂੰ ਛਠ ਪੂਜਾ ਦੌਰਾਨ ਉਸ ਦੀ ਨਦੀ ’ਚ 10 ਸਾਲ ਤੋਂ ਘੱਟ ਉਮਰ ਦੇ 4 ਬੱਚੇ ਪਾਣੀ ’ਚ ਡੁੱਬ ਗਏ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਅੱਜ ਯਾਨੀ ਮੰਗਲਵਾਰ ਛਠ ਤਿਉਹਾਰ ’ਤੇ ਸਵੇਰੇ ਇਸ਼ਨਾਨ ਕਰਨ ਜਨਾਨੀਆਂ ਨਾਲ ਬੱਚੇ ਨਦੀ ਕਿਨਾਰੇ ਗਏ ਸਨ, ਜਿੱਥੇ ਮਹੇਸ਼ ਸਿੰਘ ਦਾ ਪੁੱਤਰ ਮੁੰਨਾ ਸਿੰਘ, ਮਦਨ ਸਿੰਘ ਦੀ ਧੀ ਸੁਹਾਨਾ ਕੁਮਾਰੀ, ਟਿੰਕੂ ਸਿੰਘ ਦੀ ਧੀ ਸੋਨਾਕਸ਼ੀ ਕੁਮਾਰੀ ਅਤੇ ਬੋਕਾਰੋ ਦੇ ਅਜੇ ਸ਼ਰਮਾ ਦੀ ਧੀ ਦੀਕਸ਼ਾ ਕੁਮਾਰੀ ਨਦੀ ’ਚ ਡੂੰਘੇ ਪਾਣੀ ’ਚ ਚੱਲੇ ਜਾਣ ਕਾਰਨ ਡੁੱਬ ਗਏ। 

ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

ਉਨ੍ਹਾਂ ਦੱਸਿਆ ਕਿ ਇਸ ਨਾਲ ਇਨ੍ਹਾਂ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਜਲਦੀ ’ਚ ਨਦੀ ਤੋਂ ਬਾਹਰ ਕੱਢ ਕੇ ਗਿਰੀਡੀਹ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤਕ ਐਲਾਨ ਕਰ ਦਿੱਤਾ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਨਦੀ ’ਚ ਪਾਣੀ ਕਾਫ਼ੀ ਸੀ ਅਤੇ ਬੱਚਿਆਂ ਨੂੰ ਡੂੰਘਾਈ ਦਾ ਅੰਦਾਜਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਸਾਰੇ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਦੀਕਸ਼ਾ ਛਠ ਪੂਜਾ ਲਈ ਬੋਕਾਰੋ ਤੋਂ ਆਪਣੀ ਨਾਨੀ ਦੇ ਘਰ ਮੰਗਰੋਡੀਹ ਆਈ ਸੀ। ਇਸ ਘਟਨਾ ਨਾਲ ਪਿੰਡ ’ਚ ਮਾਤਮ ਛਾ ਗਿਆ ਹੈ। ਸਾਰੇ ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਇਸ ਘਟਨਾ ’ਤੇ ਦੁਖ ਜ਼ਾਹਰ ਕੀਤਾ ਹੈ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਦਾਅਵਾ, ਕਿਸਾਨ ਵਿਰੋਧੀ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਸਾਬਿਤ ਹੋਵੇਗੀ ਲਖਨਊ ਮਹਾਪੰਚਾਇਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News