ਰਾਜੋਰੀ ਨਜ਼ਦੀਕ ਹੋਏ ਦਰਦਨਾਕ ਹਾਦਸੇ 'ਚ 2 ਦੀ ਮੌਤ, 14 ਜ਼ਖਮੀ
Friday, Feb 02, 2018 - 05:08 PM (IST)

ਜੰਮੂ— ਰਾਜੋਰੀ ਦੇ ਬੁਧਾਲ ਇਲਾਕੇ 'ਚ ਮਿੰਨੀ ਬੱਸ ਪਲਟਨ ਨਾਲ 2 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਲੱਗਭਗ 14 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚ ਕਈਆਂ ਦੀ ਹਾਲਤ ਅਜੇ ਗੰਭੀਰ ਦੱਸੀ ਜਾ ਰਹੀ ਹੈ। ਜ਼ਿਲਾ ਪ੍ਰਸ਼ਾਸ਼ਨ ਅਧਿਕਾਰੀਆਂ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਗੰਭੀਰ ਲੋਕਾਂ ਨੂੰ ਹਸਪਤਾਲ ਪਹੁੰਚਣ ਲਈ ਹੈਲੀਕਾਪਟਰ ਸੇਵਾ ਦਾ ਸਹਾਰਾ ਵੀ ਲਿਆ ਗਿਆ।
ਬੁਧਾਲ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰਾਂ ਨੇ ਇਕ-ਇਕ ਲੱਖ ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਹੈ। ਨਾਲ ਹੀ ਜ਼ਖਮੀਆਂ ਨੂੰ ਵੀ 20-20 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਗਈ ਹੈ।