ਤੜਕਸਾਰ AC ''ਚ ਹੋ ਗਿਆ ਬਲਾਸਟ ! ਪਿਓ ਦੀ ਮੌਤ, ਪੁੱਤ ਦੀ ਹਾਲਤ ਗੰਭੀਰ

Thursday, Jun 25, 2026 - 11:29 AM (IST)

ਤੜਕਸਾਰ AC ''ਚ ਹੋ ਗਿਆ ਬਲਾਸਟ ! ਪਿਓ ਦੀ ਮੌਤ, ਪੁੱਤ ਦੀ ਹਾਲਤ ਗੰਭੀਰ

ਰਾਏਗੜ੍ਹ- ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਦੇ ਚੱਕਰਧਰਨਗਰ ਥਾਣਾ ਖੇਤਰ ਸਥਿਤ ਆਈਟੀਆਈ ਕਾਲੋਨੀ 'ਚ  ਵੀਰਵਾਰ ਤੜਕੇ ਲਗਭਗ 4 ਤੋਂ 5 ਵਜੇ ਵਿਚਾਲੇ ਏਅਰ ਕੰਡੀਸ਼ਨਰ (ਏਸੀ) ਦਾ ਕੰਪ੍ਰੈਸ਼ਰ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ 19 ਸਾਲਾ ਬੇਟਾ ਜ਼ਖਮੀ ਹੋ ਗਿਆ। ਧਮਾਕੇ ਤੋਂ ਬਾਅਦ ਘਰ 'ਚ ਅੱਗ ਲੱਗਣ ਨਾਲ 2 ਮੋਟਰਸਾਈਕਲ ਵੀ ਸੜ ਗਏ। ਪੁਲਸ ਅਨੁਸਾਰ, ਹਾਦਸੇ 'ਚ ਪੁਰਸ਼ੋਤਮ ਪਟੇਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ 19 ਸਾਲਾ ਬੇਟਾ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਚੱਕਰਧਰਨਗਰ ਥਾਣਾ ਪੁਲਸ ਅਤੇ ਫਾਇਰ ਬ੍ਰਿਗੇਡ ਦਲ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਲ) ਦੀ ਟੀਮ ਵੀ ਹਾਦਸੇ ਵਾਲੀ ਜਗ੍ਹਾ ਪਹੁੰਚ ਕੇ ਸਬੂਤ ਜਟਾ ਰਹੀ ਹੈ। ਪੁਲਸ ਨੇ ਦੱਸਿਆ ਕਿ ਪਹਿਲੀ ਨਜ਼ਰ ਏਸੀ ਦਾ ਕੰਪ੍ਰੈਸਰ ਫਟਣ ਤੋਂ ਬਾਅਦ ਅੱਗ ਲੱਗਣ ਦਾ ਖਦਸ਼ਾ ਹੈ। ਹਾਲਾਂਕਿ, ਵਿਸਫੋਟ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗ ਸਕੇਗਾ। ਮਾਮਲੇ 'ਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News