ਕਰੰਟ ਲੱਗਣ ਕਾਰਨ ਮਾਪਿਆਂ ਦੇ 17 ਸਾਲਾ ਇਕਲੌਤੇ ਪੁੱਤਰ ਦੀ ਮੌਤ

Thursday, Jun 18, 2026 - 04:44 PM (IST)

ਕਰੰਟ ਲੱਗਣ ਕਾਰਨ ਮਾਪਿਆਂ ਦੇ 17 ਸਾਲਾ ਇਕਲੌਤੇ ਪੁੱਤਰ ਦੀ ਮੌਤ

ਬਨੂੜ (ਗੁਰਪਾਲ) : ਬਨੂੜ ਡੇਰਾਬਸੀ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਸ਼ੇਖਪੁਰਾ ਦੇ ਇਕਲੌਤੇ ਪੁੱਤਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਹੈ। 17 ਸਾਲਾ ਰਾਜਬੀਰ ਸਿੰਘ ਚੰਡੀਗੜ੍ਹ ਸਥਿਤ ਸੇਂਟ ਜੈਵੀਅਰ ਸਕੂਲ ’ਚ 12ਵੀਂ ਜਮਾਤ ਦਾ ਵਿਦਿਆਰਥੀ ਸੀ। ਸਕੂਲ ’ਚ ਛੁੱਟੀਆਂ ਹੋਣ ਕਾਰਨ ਰਾਜਵੀਰ ਸਿੰਘ ਆਪਣੇ ਪਿਤਾ ਨਾਲ ਖੇਤੀ ਦੇ ਕੰਮਾਂ ’ਚ ਹੱਥ ਵਟਾਉਂਦਾ ਸੀ ਅਤੇ ਬੀਤੇ ਦਿਨੀਂ ਖੇਤਾਂ ’ਚ ਕੰਮ ਕਰਦਿਆਂ ਬਿਜਲੀ ਦੀਆਂ ਲੰਘ ਰਹੀਆਂ ਨੀਵੀਆਂ ਤਾਰਾਂ ਕਾਰਨ ਉਸ ਦਾ ਹੱਥ ਬਿਜਲੀ ਦੀ ਤਾਰ ਨੂੰ ਛੂਹ ਗਿਆ।

ਇਸ ਘਟਨਾ ਇੰਨੀ ਭਿਆਨਕ ਸੀ ਕਿ ਰਾਜਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਜਬੀਰ ਸਿੰਘ ਦੀ ਮੌਤ ਦੀ ਖਬਰ ਦਾ ਪਤਾ ਲੱਗਦਿਆਂ ਹੀ ਇਲਾਕੇ ’ਚ ਸੰਨਾਟਾ ਛਾ ਗਿਆ। ਮ੍ਰਿਤਕ ਨੌਜਵਾਨ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਸ਼ੇਖਪੁਰਾ ਵਿਖੇ ਕਰ ਦਿੱਤਾ ਗਿਆ।


author

Gurminder Singh

Content Editor

Related News