ਵਿਧਾਨਭਵਨ ''ਚ ਡਿਪਟੀ CM ਪਾਠਕ ਦੇ ਕਮਰੇ ''ਚ AC ''ਚ ਲੱਗੀ ਅੱਗ

Monday, Jun 15, 2026 - 05:35 PM (IST)

ਵਿਧਾਨਭਵਨ ''ਚ ਡਿਪਟੀ CM ਪਾਠਕ ਦੇ ਕਮਰੇ ''ਚ AC ''ਚ ਲੱਗੀ ਅੱਗ

ਵੈੱਬ ਡੈਸਕ : ਉੱਤਰ ਪ੍ਰਦੇਸ਼ ਵਿਧਾਨਭਵਨ ਦੇ ਪਹਿਲੇ ਫਲੋਰ 'ਤੇ ਸੋਮਵਾਰ ਨੂੰ ਏਅਰ ਕੰਡੀਸ਼ਨਰ (AC) ਦੀ ਯੁਨਿਟ ਵਿਚ ਸ਼ਾਰਟ ਸਰਕਿਟ ਦੇ ਕਾਰਨ ਅੱਗ ਲੱਗ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅੱਗ ਡਿਪਟੀ ਸੀਐੱਮ ਬ੍ਰਿਜੇਸ਼ ਪਾਠਕ ਦੇ ਕਮਰੇ ਵਿਚ ਲੱਗੇ ਏਸੀ ਯੁਨਿਟ ਵਿਚ ਲੱਗੀ।

ਧੂੰਆਂ ਉੱਠਦਾ ਦੇਖ ਵਿਧਾਨਭਵਨ ਦੇ ਕਰਮਚਾਰੀਆਂ ਤੇ ਸੁਰੱਖਿਆ ਕਰਮਚਾਰੀ ਮੌਕੇ ਉੱਤੇ ਪਹੁੰਚੇ। ਫਾਇਰਬ੍ਰਿਗੇਡ ਕਰਮਚਾਰੀਆਂ ਨੂੰ ਬੁਲਾਇਆ ਗਿਆ। ਸਮਾਂ ਰਹਿੰਦੇ ਅੱਗ ਬੁਝਾ ਦਿੱਤੇ ਜਾਣ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਸੂਚਨਾ ਹੈ। ਸ਼ੁਰੂਆਤੀ ਤੌਰ 'ਤੇ ਅੱਗ ਲੱਗਣ ਦਾ ਕਾਰਨ ਏਸੀ ਯੂਨਿਟ ਵਿਚ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News