ਮਮਤਾ ਦੇ ਭਤੀਜੇ ਦਾ ਅਮਿਤ ਸ਼ਾਹ ਨੂੰ ਨੋਟਿਸ, ਕਿਹਾ-72 ਘੰਟੇ ਦੇ ਅੰਦਰ ਮੁਆਫੀ ਮੰਗਣ

08/14/2018 5:54:41 PM

ਕੋਲਕਾਤਾ—ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਟੀ.ਐੱਮ.ਸੀ. ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਨੋਟਿਸ ਭੇਜਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਅਮਿਤ ਸ਼ਾਹ ਨੇ ਮਮਤਾ ਅਤੇ ਅਭਿਸ਼ੇਕ ਬੈਨਰਜੀ 'ਤੇ ਸ਼ਾਰਦਾ ਘੁਟਾਲੇ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ, ਜੋ ਗਲਤ ਹੈ, ਇਸ ਲਈ ਸ਼ਾਹ 72 ਘੰਟੇ ਦੇ ਅੰਦਰ ਆਪਣੇ ਸਟੇਟਮੈਂਟ 'ਤੇ ਮੁਆਫੀ ਮੰਗਣ, ਨਹੀਂ ਤਾਂ ਉਨ੍ਹਾਂ ਦੇ ਖਿਲਾਫ ਸਿਵਲ ਅਤੇ ਕ੍ਰਿਮਿਨਲ ਕੇਸ ਦਰਜ ਕੀਤਾ ਜਾਵੇਗਾ। ਇਸ ਬਾਰੇ 'ਚ ਅਭਿਸ਼ੇਕ ਬੈਨਰਜੀ ਦੇ ਵਕੀਲ ਸੰਜੈ ਬਾਸੂ ਨੇ ਦੱਸਿਆ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੋਲਕਾਤਾ ਦੀ ਰੈਲੀ 'ਚ ਕਿਹਾ ਸੀ ਕਿ ਕੇਂਦਰ ਸਰਕਾਰ ਨੇ 3 ਲੱਖ 59 ਹਜ਼ਾਰ ਕਰੋੜ ਪੱਛਮੀ ਬੰਗਾਲ ਸਰਕਾਰ ਨੂੰ ਭੇਜੇ ਸਨ ਪਰ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਨੇ ਉਨ੍ਹਾਂ ਪੈਸਿਆਂ 'ਚ ਘੱਪਲਾ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਮਿਤ ਸ਼ਾਹ ਦੀ ਸਟੇਟਮੈਂਟ ਪੂਰੀ ਤਰ੍ਹਾਂ ਨਾਲ ਗਲਤ ਹੈ। ਜੇਕਰ ਸ਼ਾਹ ਮੁਆਫੀ ਨਹੀਂ ਮੰਗਣਗੇ ਤਾਂ ਮਾਨਹਾਣੀ ਦਾ ਮੁਕੱਦਮਾ ਦਰਜ ਕਰਾਂਗੇ। ਮੰਤਰੀ ਸੋਵਨਦੇਬ ਚੈਟਰਜੀ ਨੇ ਕਿਹਾ ਕਿ ਅਮਿਤ ਸ਼ਾਹ ਕੋਲਕਾਤਾ ਆਏ ਅਤੇ ਉਨ੍ਹਾਂ ਦੇ ਮਨ 'ਚ ਜੋ ਆਇਆ ਉਹ ਬੋਲਦੇ ਗਏ। ਉਨ੍ਹਾਂ ਨੇ ਮਮਤਾ ਅਤੇ ਅਭਿਸ਼ੇਕ 'ਤੇ ਦੋਸ਼ ਲਗਾਏ।


Related News