ਪੰਜਾਬ ''ਚ ਅਮਿਤ ਸ਼ਾਹ ਦੀ ਰੈਲੀ, ਬੋਲੇ- ਬਿੱਟੂ ਮੇਰਾ ਦੋਸਤ ਹੈ, ਦਾਦੇ ਦੇ ਕਾਤਲਾਂ ਨੂੰ ਅਸੀਂ ਮੁਆਫ਼ ਨਹੀਂ ਕਰਾਂਗੇ
Sunday, May 26, 2024 - 06:42 PM (IST)
ਲੁਧਿਆਣਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ ਹਨ। ਉਨ੍ਹਾਂ ਨੇ ਲੁਧਿਆਣਾ 'ਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਸਮਰਥਨ 'ਚ ਅਨਾਜ ਮੰਡੀ 'ਚ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਨੂੰ ਲੈ ਕੇ ਸ਼ਹਿਰ 'ਚ 2 ਹਜ਼ਾਰ ਪੁਲਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ,''ਸਭ ਤੋਂ ਪਹਿਲਾਂ ਇਹ ਵੀਰ ਭੂਮੀ ਪੰਜਾਬ 'ਤੇ ਆ ਕੇ ਮਹਾਨ ਸਿੱਖ ਗੁਰੂਆਂ ਦੀ ਪਰੰਪਰਾ ਨੂੰ ਹੱਥ ਜੋੜ ਕੇ ਪ੍ਰਣਾਮ ਕਰਨਾ ਚਾਹੁਦਾ ਹਾਂ। ਮੈਂ ਇੱਥੇ ਆਇਆ ਹਾਂ, ਮਹਾਰਾਜ ਰਣਜੀਤ ਸਿੰਘ, ਲਾਲਾ ਲਾਜਪਤ ਰਾਏ, ਦੇਸ਼ ਦੀ ਸੁਰੱਖਿਆ ਲਈ ਜਾਨ ਦੇਣ ਵਾਲੇ ਸਾਰਿਆਂ ਨੂੰ ਯਾਦ ਕਰ ਕੇ ਆਪਣੀ ਗੱਲ ਦੀ ਸ਼ੁਰੂਆਤ ਕਰਨਾ ਚਾਹੁੰਦਾ ਹਾਂ।
ਉਨ੍ਹਾਂ ਕਿਹਾ,''ਮੇਰੇ ਗੁਰੂਦੇਵ ਮੈਨੂੰ ਪੜ੍ਹਾਉਂਦੇ ਹੋਏ ਪੰਜਾਬ ਬਾਰੇ 2 ਗੱਲਾਂ ਕਹਿੰਦੇ ਸਨ। ਇਕ ਪੰਜਾਬ ਨਾ ਹੋਇਆ ਤਾਂ ਦੇਸ਼ ਸੁਰੱਖਿਅਤ ਨਹੀਂ ਰਹੇਗਾ। ਦੂਜਾ ਕਹਿੰਦੇ ਸਨ ਕਿ ਪੰਜਾਬ ਨਾ ਹੋਵੇ ਤਾਂ ਦੇਸ਼ ਦਾ ਢਿੱਡ ਨਹੀਂ ਭਰ ਸਕਦਾ। ਇਹ ਦੋਵੇਂ ਕੰਮ ਪੰਜਾਬ ਹੀ ਕਰ ਸਕਦਾ ਹੈ। ਹਮਲਾ ਭਾਵੇਂ ਬਾਬਰ ਦਾ ਹੋਵੇ, ਔਰੰਗਜ਼ੇਬ ਦਾ ਹੋਵੇ ਜਾਂ ਪਾਕਿਸਤਾਨ ਦਾ, ਹਮੇਸ਼ਾ ਰੱਖਿਆ ਕਰਨ ਦਾ ਕੰਮ ਮੇਰੇ ਪੰਜਾਬ ਤੋਂ ਨਿਕਲੇ ਜਵਾਨਾਂ ਨੇ ਕੀਤਾ ਹੈ।'' ਸ਼ਾਹ ਨੇ ਕਿਹਾ,''ਅੱਜ ਮੈਂ ਗੁਰੂ ਤੇਗ ਬਹਾਦਰ ਜੀ ਨੂੰ ਵੀ ਬਹੁਤ ਸ਼ਰਧਾ ਨਾਲ ਨਮਨ ਕਰਨਾ ਚਾਹੁੰਦਾ ਹਾਂ। ਗੁਰੂ ਜੀ ਨੇ ਕਸ਼ਮੀਰ ਤੋਂ ਆਏ ਹੋਏ ਹਿੰਦੂ ਪੰਡਿਤਾਂ ਦੀ ਗੱਲ ਨੂੰ ਰੱਖਦੇ ਹੋਏ ਹਿੰਦੂਆਂ ਦੀ ਰੱਖਿਆ ਲਈ ਦਿੱਲੀ ਦੇ ਦਰਬਾਰ 'ਚ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਜੇਕਰ ਬਚੇ ਹਾਂ ਤਾਂ ਨੌਵੇਂ ਗੁਰੂ ਦੇ ਬਲੀਦਾਨ ਕਰ ਕੇ ਬਚੇ ਹਾਂ।'' ਉਨ੍ਹਾਂ ਕਿਹਾ ਕਿ ਇਸ ਵਾਰ 5 ਪੜਾਅ ਤੋਂ ਬਾਅਦ ਮੋਦੀ ਜੀ 310 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਉਣ ਦਾ ਕੰਮ ਕਰ ਰਹੇ ਹਨ। 4 ਤਾਰੀਖ਼ ਨੂੰ 400 ਤੋਂ ਜ਼ਿਆਦਾ ਸੀਟਾਂ ਨਾਲ ਭਾਜਪਾ ਦੀ ਸਰਕਾਰ ਬਣਨ ਵਾਲੀ ਹੈ। ਮੈਂ ਅੱਜ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹਾਂ, ਭਾਜਪਾ ਦੀ ਸਰਕਾਰ ਤਾਂ ਬਣ ਰਹੀ ਹੈ। ਜੇਕਰ ਪੰਜਾਬ ਦੀ ਮਾਲਾ 'ਚੋਂ ਕੁਝ ਕਮਲ ਪੰਜਾਬ ਤੋਂ ਵੀ ਭੇਜ ਦਿਓ ਤਾਂ ਕਿ ਮੋਦੀ ਜੀ ਪੰਜਾਬ ਨੂੰ ਕੁਝ ਖੁਸ਼ਹਾਲ ਬਣਾਉਣ। ਬਿੱਟੂ ਮੇਰਾ 5 ਸਾਲਾਂ ਤੋਂ ਦੋਸਤ ਬਣਿਆ ਹੈ। ਜਦੋਂ ਇਹ ਕਾਂਗਰਸ 'ਚ ਸਨ, ਉਦੋਂ ਵੀ ਮੈਂ ਜਨਤਕ ਤੌਰ 'ਤੇ ਕਿਹਾ ਸੀ ਕਿ ਰਵਨੀਤ ਮੇਰਾ ਦੋਸਤ ਹੈ। ਜਿਨ੍ਹਾਂ ਨੇ ਵੀ ਇਨ੍ਹਾਂ ਦੇ ਦਾਦੇ ਦਾ ਕਤਲ ਕੀਤਾ ਹੈ, ਉਨ੍ਹਾਂ ਨੂੰ ਅਸੀਂ ਮੁਆਫ਼ ਨਹੀਂ ਕਰ ਸਕਦੇ।
ਅਮਿਤ ਸ਼ਾਹ ਨੇ ਕਿਹਾ,''ਮੈਂ ਅਪੀਲ ਕਰਨ ਆਇਆ ਹਾਂ ਕਿ ਲੁਧਿਆਣਾ ਤੋਂ ਸੰਸਦ ਭੇਜੋ, ਇਸ ਨੂੰ ਵੱਡਾ ਬਣਾਉਣ ਦਾ ਕੰਮ ਮੈਂ ਕਰਾਂਗਾ। ਇਕ ਜੂਨ ਨੂੰ ਕੇਜਰੀਵਾਲ ਨੂੰ ਜੇਲ੍ਹ ਜਾਣਾ ਹੈ ਅਤੇ 6 ਜੂਨ ਨੂੰ ਰਾਹੁਲ ਬਾਬਾ ਛੁੱਟੀ 'ਤੇ ਬੈਂਕਾਕ ਜਾ ਰਹੇ ਹਨ। ਇਹ ਮੁਕਾਬਲਾ ਇਕ ਪਾਸੇ ਥੋੜ੍ਹੀ ਗਰਮੀ ਵਧਦੇ ਹੀ ਵਿਦੇਸ਼ 'ਚ ਛੁੱਟੀਆਂ ਮਨਾਉਣ ਲਈ ਚਲੇ ਜਾਣ ਵਾਲੇ ਰਾਹੁਲ ਗਾਂਧੀ ਅਤੇ ਦੂਜੇ ਪਾਸੇ 23-23 ਸਾਲ ਤੱਕ ਦੀਵਾਲੀ ਦੀ ਛੁੱਟੀ ਲਏ ਬਿਨਾਂ ਸਰਹੱਦ ਦੀ ਸੁਰੱਖਿਆ 'ਚ ਤਾਇਨਾਤ ਜਵਾਨਾਂ ਨਾਲ ਮਠਿਆਈ ਖਾਣ ਵਾਲੇ ਨਰਿੰਦਰ ਵਿਚਾਲੇ ਹੈ।'' ਇਕ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਜੋ ਦੇਸ਼ ਭਰ 'ਚ ਗਲ਼ੇ ਮਿਲ ਕੇ ਤੁਰਦੇ ਹਨ, ਜਿਵੇਂ ਹੀ ਕਾਂਗਰਸ ਬਾਰਡਰ 'ਤੇ ਪਹੁੰਚਦੇ ਹਨ, ਜਾਣੀ-ਦੁਸ਼ਮਣ ਹੋ ਜਾਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8