ਖੜਗੇ ''ਤੇ ਅਮਿਤ ਸ਼ਾਹ ਦਾ ਤੰਜ਼, ਕਿਹਾ- ਜਾਣ ਵਾਲੀ ਹੈ ਕਾਂਗਰਸ ਪ੍ਰਧਾਨ ਦੀ ਨੌਕਰੀ

Monday, May 27, 2024 - 03:08 PM (IST)

ਕੁਸ਼ੀਨਗਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਕਾਂਗਰਸ ਦੀ ਹਾਰ ਦਾ ਠੀਕਰਾ ਪਾਰਟੀ ਨੇਤਾਵਾਂ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ 'ਤੇ ਨਹੀਂ ਸਗੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ 'ਤੇ ਫੁਟੇਗਾ ਅਤੇ ਉਨ੍ਹਾਂ ਦੀ ਨੌਕਰੀ ਜਾਣ ਵਾਲੀ ਹੈ। ਸ਼ਾਹ ਨੇ ਕੁਸ਼ੀਨਗਰ ਵਿਚ ਭਾਜਪਾ ਉਮੀਦਵਾਰ ਦੇ ਸਮਰਥਨ 'ਚ ਆਯੋਜਿਤ ਇਕ ਚੋਣ ਰੈਲੀ 'ਚ ਦਾਅਵਾ ਕੀਤਾ ਇਕ ਇਸ ਲੋਕ ਸਭਾ ਚੋਣਾਂ ਮਗਰੋਂ ਨਰਿੰਦਰ ਮੋਦੀ ਹੀ ਪ੍ਰਧਾਨ ਮੰਤਰੀ ਬਣਨਗੇ ਅਤੇ ਕਾਂਗਰਸ ਦੇ ਲੋਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਨੂੰ ਦੋਸ਼ ਦੇਣਗੇ। 

ਇਹ ਵੀ ਪੜ੍ਹੋ- ਗੇਮਿੰਗ ਜ਼ੋਨ ਅਗਨੀਕਾਂਡ: ਸੱਤ ਜਨਮਾਂ ਦਾ ਰਿਸ਼ਤਾ ਮਿੰਟਾਂ 'ਚ ਹੋਇਆ ਤਬਾਹ, ਹਾਦਸੇ 'ਚ ਪਤੀ-ਪਤਨੀ ਦੀ ਗਈ ਜਾਨ

ਸ਼ਾਹ ਨੇ ਅੱਗੇ ਕਿਹਾ ਕਿ 4 ਜੂਨ ਨੂੰ ਮੋਦੀ ਜੀ ਦੀ ਭਾਜਪਾ ਦੀ ਜਿੱਤ ਯਕੀਨੀ ਹੈ। 4 ਤਾਰੀਖ਼ ਦੀ ਦੁਪਹਿਰ ਨੂੰ ਤੁਸੀਂ ਵੇਖਣਾ, ਰਾਹੁਲ ਬਾਬਾ ਦੇ ਲੋਕ ਪ੍ਰੈੱਸ ਕਾਨਫਰੰਸ ਕਰਨਗੇ ਕਿ ਅਸੀਂ EVM ਕਾਰਨ ਹਾਰ ਗਏ। ਹਾਰ ਦੀ ਠੀਕਰਾ ਭਰਾ-ਭੈਣ 'ਤੇ ਨਹੀਂ ਫੁਟੇਗਾ। ਇਹ ਠੀਕਰਾ ਖੜਗੇ ਸਾਬ੍ਹ 'ਤੇ ਫੁਟੇਗਾ ਅਤੇ ਉਨ੍ਹਾਂ ਦੀ ਨੌਕਰੀ ਜਾਣ ਵਾਲੀ ਹੈ। ਸ਼ਾਹ ਨੇ ਦਾਅਵਾ ਕੀਤਾ ਕਿ 6 ਪੜਾਅ ਦੀਆਂ ਚੋਣਾਂ ਖ਼ਤਮ ਹੋ ਗਈਆਂ ਹਨ। ਮੇਰੇ ਕੋਲ 5 ਪੜਾਵਾਂ ਦਾ ਅੰਕੜਾ ਹੈ। 5 ਪੜਾਵ ਵਿਚ ਮੋਦੀ ਜੀ 310 ਸੀਟਾਂ ਜਿੱਤ ਚੁੱਕੇ ਹਨ। 6ਵਾਂ ਪੜਾਅ ਹੋ ਗਿਆ ਹੈ, ਹੁਣ 7ਵਾਂ ਹੋਣ ਵਾਲਾ ਹੈ। ਤੁਸੀਂ ਲੋਕਾਂ ਨੂੰ 400 ਪਾਰ ਕਰਾਉਣਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੈਂ 4 ਤਾਰੀਖ਼ ਦਾ ਨਤੀਜਾ ਦੱਸਦਾ ਹਾਂ। ਰਾਹੁਲ ਬਾਬਾ ਤੁਹਾਡੀ ਪਾਰਟੀ ਨੂੰ 40 ਸੀਟਾਂ ਵੀ ਨਹੀਂ ਮਿਲਣਗੀਆਂ ਅਤੇ ਅਖਿਲੇਸ਼ ਬਾਬੂ (ਸਮਾਜਵਾਦੀ ਪਾਰਟੀ ਪ੍ਰਧਾਨ) ਤੁਹਾਡੇ ਪ੍ਰਤੀ ਹਮਦਰਦੀ ਨਾਲ ਮੈਂ ਗੱਲ ਕਰਾਂ ਤਾਂ ਤੁਹਾਨੂੰ 4 ਸੀਟਾਂ ਵੀ ਨਹੀਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ- IMD ਨੇ ਜਾਰੀ ਕੀਤਾ ਅਲਰਟ, ਕਿਹਾ- ਦੁਪਹਿਰ 12 ਤੋਂ 3 ਵਜੇ ਦਰਮਿਆਨ ਘਰੋਂ ਨਾ ਨਿਕਲੋ ਬਾਹਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News