ਇਸ ਸ਼ਖਸ ਨੇ ਬਣਾਈ ਅਨੋਖੀ ਮਸ਼ੀਨ, ਬੋਰਵੈੱਲ ''ਚ ਡਿੱਗੇ ਬੱਚਿਆਂ ਨੂੰ ਇੰਝ ਕੱਢੇਗੀ ਬਾਹਰ

11/08/2019 4:49:50 PM

ਮਦੁਰੈ—ਦੇਸ਼ ਭਰ 'ਚ ਬੋਰਵੈੱਲ 'ਚ ਡਿੱਗ ਰਹੇ ਮਾਸੂਮ ਬੱਚਿਆਂ ਦੇ ਮਾਮਲੇ ਦਿਨੋ-ਦਿਨ ਵੱਧ ਰਹੇ ਹਨ। ਇਸ ਸਮੱਸਿਆ ਤੋਂ ਬਾਅਦ ਬੱਚਿਆਂ ਨੂੰ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ।ਅਜਿਹੇ ਹਾਦਸਿਆਂ ਨੂੰ ਦੇਖਦੇ ਹੋਏ ਤਾਮਿਲਨਾਡੂ 'ਚ ਮਦੁਰੈ ਜ਼ਿਲੇ ਦੇ ਰਹਿਣ ਵਾਲੇ ਅਬਦੁਲ ਰਜ਼ਾਕ ਨੇ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਹੈ, ਜਿਸ ਦੀ ਵਰਤੋਂ ਬੋਰਵੈੱਲ 'ਚ ਡਿੱਗੇ ਬੱਚਿਆਂ ਨੂੰ ਬਾਹਰ ਕੱਢਣ ਲਈ ਕੀਤੀ ਜਾਵੇਗੀ।

PunjabKesari
ਅਬਦੁਲ ਰਜ਼ਾਕ ਨੇ ਦੱਸਿਆ ਹੈ ਕਿ ਤ੍ਰਿਚੀ 'ਚ ਹਾਲ ਹੀ ਦੌਰਾਨ ਵਾਪਰੀ ਬੋਰਵੈੱਲ ਦੇ ਹਾਦਸੇ ਤੋਂ ਬਾਅਦ ਮੈਂ ਇਹ ਮਸ਼ੀਨ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਮਸ਼ੀਨ 'ਚ ਬੱਚਿਆਂ ਨੂੰ ਬੋਰਵੈੱਲ 'ਚ ਚੁੱਕਣ ਲਈ ਇੱਕ ਛੱਤਰੀ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। 

PunjabKesari

ਜ਼ਿਕਰਯੋਗ ਹੈ ਕਿ ਪੰਜਾਬ ਦੇ ਸੰਗਰੂਰ ਜ਼ਿਲੇ 'ਚ ਮਾਸੂਮ ਫਤਿਹਵੀਰ ਬੋਰਵੈੱਲ 'ਚ ਡਿੱਗ ਪਿਆ ਸੀ ਅਤੇ 5 ਦਿਨਾਂ ਦੇ ਰੈਸਕਿਊ ਆਪਰੇਸ਼ਨ ਤੋਂ ਵੀ ਬਚਾਇਆ ਨਹੀਂ ਜਾ ਸਕਿਆ ਸੀ। ਇਸ ਤੋਂ ਇਲਾਵਾ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਦੇ ਇੱਕ ਪਿੰਡ 'ਚ 25 ਅਕਤੂਬਰ ਨੂੰ ਖੇਡਦੇ ਸਮੇਂ ਸੁਜੀਤ ਵਿਲਸਨ ਨਾਂ ਦਾ ਮਾਸੂਮ ਬੋਰਵੈੱਲ 'ਚ ਡਿੱਗ ਗਿਆ ਸੀ, ਜਿਸ ਨੂੰ 80 ਘੰਟਿਆ ਬਾਅਦ ਬੋਰਵੈੱਲ 'ਚ ਮ੍ਰਿਤਕ ਕੱਢਿਆ ਗਿਆ ਸੀ। ਹਰਿਆਣਾ ਦੇ ਕਰਨਾਲ ਜ਼ਿਲੇ 'ਚ 5 ਸਾਲਾਂ ਮਾਸੂਮ ਬੱਚੀ ਸ਼ਿਵਾਨੀ 50 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਈ ਸੀ, ਜਿਸ ਨੂੰ ਵੀ 18 ਘੰਟਿਆਂ ਦੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਬਚਾਇਆ ਨਹੀਂ ਜਾ ਸਕਿਆ ਸੀ।

PunjabKesari


Iqbalkaur

Content Editor

Related News