ਅਬਦੁੱਲ ਕਲਾਮ ਜੀ ਦੇ ਜਨਮ ਦਿਨ 'ਤੇ ਵਿਸ਼ੇਸ਼ : ਆਓ ਜਾਣਦੇ ਹਾਂ ਮਿਜ਼ਾਈਲਮੈਨ ਦੇ 10 ਪ੍ਰੇਰਨਾਦਾਇਕ ਵਿਚਾਰ

Saturday, Oct 15, 2022 - 11:23 AM (IST)

ਨਵੀਂ ਦਿੱਲੀ- ਭਾਰਤ ਦੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਦਾ ਅੱਜ ਯਾਨੀ 15 ਅਕਤੂਬਰ ਨੂੰ ਜਨਮ ਦਿਨ ਹੈ। ਅਬਦੁੱਲ ਕਲਾਮ ਇਕ ਵਿਗਿਆਨੀ ਵੀ ਸਨ। ਉਨ੍ਹਾਂ ਨੇ ਪੁਲਾੜ ਅਤੇ ਰੱਖਿਆ ਦੇ ਖੇਤਰ 'ਚ ਖਾਸ ਯੋਗਦਾਨ ਦਿੱਤਾ। ਭਾਰਤ ਨੂੰ ਬੈਲੇਸਟਿਕ ਮਿਜ਼ਾਈਲ ਅਤੇ ਲਾਂਚਿੰਗ ਟੈਕਨਾਲੋਜੀ 'ਚ ਆਤਮਨਿਰਭਰ ਬਣਾਉਣ ਕਾਰਨ ਏ.ਪੀ.ਜੇ. ਅਬਦੁੱਲ ਕਲਾਮ ਦਾ ਨਾਂ ਮਿਜ਼ਾਈਲ ਮੈਨ ਪਿਆ। ਦੇਸ਼ ਦੀ ਪਹਿਲੀ ਮਿਜ਼ਾਈਲ ਕਲਾਮ ਦੀ ਦੇਖ-ਰੇਖ 'ਚ ਹੀ ਬਣੀ ਸੀ। ਕਲਾਮ ਵਿਗਿਆਨੀ ਜ਼ਰੂਰ ਸਨ ਪਰ ਉਹ ਸਾਹਿਤ 'ਚ ਖਾਸ ਰੂਚੀ ਰੱਖਦੇ ਸਨ। ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਸਨ। ਇਕ ਮੱਧਮ ਵਰਗ ਪਰਿਵਾਰ ਤੋਂ ਆਉਣ ਵਾਲੇ ਕਲਾਮ ਨੇ ਆਪਣੀ ਸਿੱਖਿਆ ਲਈ ਅਖਬਾਰ ਤੱਕ ਵੇਚੇ ਸਨ। ਕਲਾਮ ਦੇ ਸੰਘਰਸ਼ ਭਰੇ ਜੀਵਨ 'ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਦੇ ਵਿਚਾਰ ਅੱਜ ਵੀ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਕਲਾਮ ਦੇ ਵਿਚਾਰਾਂ ਨੂੰ ਅਪਣਾ ਕੇ ਤੁਸੀਂ ਵੀ ਆਪਣੇ ਜੀਵਨ ਨੂੰ ਬਦਲ ਸਕਦੇ ਹਨ। 

ਆਓ ਜਾਣਦੇ ਹਾਂ ਅਬਦੁੱਲ ਕਲਾਮ ਦੇ 10 ਪ੍ਰੇਰਨਾਦਾਇਕ ਵਿਚਾਰ:-

1- ਸੁਫ਼ਨੇ ਉਹ ਨਹੀਂ ਹੁੰਦੇ, ਜੋ ਤੁਸੀਂ ਸੌਂਣ ਤੋਂ ਬਾਅਦ ਦੇਖਦੇ ਹੋ, ਸੁਫ਼ਨੇ ਉਹ ਹੁੰਦੇ ਹਨ, ਜੋ ਤੁਹਾਨੂੰ ਸੌਂਣ ਨਹੀਂ ਦਿੰਦੇ।
2- ਚੱਲੋ ਆਪਣਾ ਅੱਜ ਕੁਰਬਾਨ ਕਰੋ ਤਾਂ ਕਿ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਬਿਹਤਰ ਕੱਲ ਮਿਲ ਸਕੇ।
3- ਵਿਦਿਆਰਥੀਆਂ ਨੂੰ ਪ੍ਰਸ਼ਨ ਜ਼ਰੂਰ ਪੁੱਛਣਾ ਚਾਹੀਦਾ, ਇਹ ਵਿਦਿਆਰਥੀ ਦਾ ਸਰਵਉੱਤਮ ਗੁਣ ਹੈ।
4- ਦੇਸ਼ ਦਾ ਸਭ ਤੋਂ ਚੰਗਾ ਦਿਮਾਗ਼ ਕਲਾਸ ਰੂਮ ਦੇ ਆਖਰੀ ਬੈਂਚਾਂ 'ਤੇ ਮਿਲ ਸਕਦਾ ਹੈ।
5- ਇੰਤਜ਼ਾਰ ਕਰਨ ਵਾਲਿਆਂ ਨੂੰ ਸਿਰਫ਼ ਓਨਾ ਹੀ ਮਿਲਦਾ ਹੈ, ਜਿੰਨਾ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਹਨ।
6- ਜੀਵਨ 'ਚ ਸੁੱਖ ਦਾ ਅਨੁਭਵ ਉਦੋਂ ਪ੍ਰਾਪਤ ਹੁੰਦਾ ਹੈ, ਜਦੋਂ ਇਨ੍ਹਾਂ ਸੁੱਖਾਂ ਨੂੰ ਕਠਿਨਾਈਆਂ ਨਾਲ ਪ੍ਰਾਪਤ ਕੀਤਾ ਜਾਂਦਾ ਹੈ।
7- ਸਿਖਰ ਤੱਕ ਪਹੁੰਚਣ ਲਈ ਤਾਕਤ ਚਾਹੀਦੀ ਹੁੰਦੀ ਹੈ, ਭਾਵੇਂ ਇਹ ਮਾਊਂਟ ਐਵਰੈਸਟ ਦਾ ਸਿਖਰ ਹੋਵੇ ਜਾਂ ਕੋਈ ਦੂਜਾ ਟੀਚਾ।
8- ਸਾਰਿਆਂ ਦੇ ਜੀਵਨ 'ਚ ਦੁੱਖ ਆਉਂਦੇ ਹਨ, ਬਸ ਇਨ੍ਹਾਂ ਦੁੱਖਾਂ 'ਚ ਸਾਰਿਆਂ ਦੇ ਸਬਰ ਦੀ ਪ੍ਰੀਖਿਆ ਲਈ ਜਾਂਦੀ ਹੈ।
9- ਸੁਫ਼ਨੇ ਉਦੋਂ ਸੱਚ ਹੁੰਦੇ ਹਨ, ਜਦੋਂ ਅਸੀਂ ਸੁਫ਼ਨੇ ਦੇਖਣਾ ਸ਼ੁਰੂ ਕਰਦੇ ਹਾਂ।
10- ਮੁਸ਼ਕਲਾਂ ਤੋਂ ਬਾਅਦ ਹਾਸਲ ਕੀਤੀ ਗਈ ਸਫ਼ਲਤਾ ਹੀ ਅਸਲੀ ਆਨੰਦ ਦਿੰਦੀ ਹੈ।


DIsha

Content Editor

Related News