ਅੱਤਵਾਦੀਆਂ ਨੇ ਪੀ. ਡੀ. ਪੀ. ਕਰਮਚਾਰੀ ਦੀ ਪਤਨੀ ਦਾ ਕੀਤਾ ਕਤਲ

Monday, Jul 09, 2018 - 05:18 PM (IST)

ਅੱਤਵਾਦੀਆਂ ਨੇ ਪੀ. ਡੀ. ਪੀ. ਕਰਮਚਾਰੀ ਦੀ ਪਤਨੀ ਦਾ ਕੀਤਾ ਕਤਲ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਬਾਂਦੀਪੁਰਾ ਜ਼ਿਲੇ 'ਚ ਅੱਤਵਾਦੀਆਂ ਨੇ ਇਕ ਮਹਿਲਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਰਾਤ ਨੂੰ ਮਹਿਲਾ ਦੇ ਪਤੀ ਨੂੰ ਅਗਵਾ ਕਰਨ ਲਈ ਅੱਤਵਾਦੀ ਘਰ ਆਏ । ਪਤੀ ਨੂੰ ਬਚਾਉਣ ਲਈ ਮਹਿਲਾ ਅੱਤਵਾਦੀਆਂ ਨਾਲ ਭਿੜ ਪਈ। ਇਸ ਤੋਂ ਬਾਅਦ ਅੱਤਵਾਦੀ ਮਹਿਲਾ ਦਾ ਗਲਾ ਵੱਢ ਕੇ ਭੱਜ ਗਏ। ਸੋਮਵਾਰ ਨੂੰ ਹਸਪਤਾਲ 'ਚ ਇਲਾਜ ਦੌਰਾਨ ਮਹਿਲਾ ਨੇ ਦਮ ਤੋੜ ਦਿੱਤਾ। 

ਜਾਣਕਾਰੀ ਮੁਤਾਬਕ ਐਤਵਾਰ ਦੇਰ ਰਾਤ ਨੂੰ 2 ਅੱਤਵਾਦੀ ਬਾਂਦੀਪੁਰਾ ਦੇ ਹਾਜਿਨ 'ਚ ਸ਼ਾਹਗੁੰਡ ਨਿਵਾਸੀ ਪੀ. ਡੀ. ਪੀ. ਕਰਮਚਾਰੀ ਅਬਦੁੱਲ ਹਾਜਿਨ ਡਾਰ ਦੇ ਘਰ 'ਚ ਆਏ। ਅੱਤਵਾਦੀਆਂ ਨੇ ਡਾਰ ਦੇ ਅਗਵਾ ਦੀ ਕੋਸ਼ਿਸ਼ ਕੀਤੀ। ਡਾਰ ਨੂੰ ਬਚਾਉਣ ਲਈ ਉਸ ਦੀ ਪਤਨੀ ਸ਼ਕੀਲਾ ਬੇਗਮ ਅੱਤਵਾਦੀਆਂ ਨਾਲ ਭਿੜ ਪਈ। ਇਸ ਦੌਰਾਨ ਅੱਤਵਾਦੀਆਂ ਨੇ ਉਸ ਦਾ ਗਲਾ ਵੱਢ ਦਿੱਤਾ ਅਤੇ ਫਰਾਰ ਹੋ ਗਏ। ਸੋਮਵਾਰ ਨੂੰ ਇਲਾਜ ਦੌਰਾਨ ਸ਼ਕੀਲਾ ਦੀ ਮੌਤ ਹੋ ਗਈ।


Related News