ਪੂਰੀ ਤਾਕਤ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਲੜੇਗੀ ''ਆਪ'': CM ਭਗਵੰਤ ਮਾਨ

Thursday, Jul 18, 2024 - 05:37 PM (IST)

ਚੰਡੀਗੜ੍ਹ- ਇਸ ਸਾਲ ਦੇ ਅਖ਼ੀਰ ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਹੋਣਗੀਆਂ। ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਹੁਣ ਤੋਂ ਹੀ ਸਰਗਰਮ ਹੋ ਗਈਆਂ ਹਨ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ 'ਚ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਨੈਸ਼ਨਲ ਪਾਰਟੀ ਹੈ। ਦੋ ਸੂਬਿਆਂ- ਪੰਜਾਬ ਅਤੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਪੂਰੀ ਤਾਕਤ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਲੜੇਗੀ।

ਇਹ ਵੀ ਪੜ੍ਹੋ- NEET-UG 2024 ਵਿਵਾਦ: ਸੁਪਰੀਮ ਕੋਰਟ 'ਚ ਹੋਈ ਸੁਣਵਾਈ, ਜੱਜਾਂ ਨੇ ਦਿੱਤਾ ਇਹ ਤਰਕ

ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਰੋਹਤਕ, ਜੀਂਦ, ਟੋਹਾਣਾ ਅਤੇ ਸੋਨੀਪਤ ਗਏ, ਇੱਥੋਂ ਦੇ ਲੋਕਾਂ ਨੇ ਅਪੀਲ ਕੀਤੀ ਕਿ ਤੁਸੀਂ ਹਰਿਆਣਾ ਵਿਚ ਕਿਉਂ ਨਹੀਂ ਆਉਂਦੇ। ਮਾਨ ਨੇ ਕਿਹਾ ਕਿ ਹਰਿਆਣਾ ਨੇ ਹਰ ਇਕ ਪਾਰਟੀ ਨੂੰ ਸਮਾਂ ਦਿੱਤਾ ਪਰ ਕਿਸੇ ਨੇ ਵੀ ਹਰਿਆਣਾ ਦੇ ਲੋਕਾਂ ਨਾਲ ਵਫ਼ਾ ਨਹੀਂ ਕੀਤੀ, ਜੋ ਵੀ ਆਇਆ ਉਸ ਨੇ ਸਿਰਫ ਲੁੱਟਿਆ। ਹਰਿਆਣਾ ਦੇ ਲੋਕ ਬਦਲਾਅ ਚਾਹੁੰਦੇ ਹਨ। 

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ; ਸਿਰਫਿਰੇ ਆਸ਼ਕ ਵਲੋਂ ਪ੍ਰੇਮਿਕਾ, ਉਸ ਦੀ ਭੈਣ ਤੇ ਪਿਤਾ ਦਾ ਬੇਰਹਿਮੀ ਨਾਲ ਕਤਲ

ਮਾਨ ਨੇ ਅੱਗੇ ਕਿਹਾ ਕਿ ਕੇਜਰੀਵਾਲ ਹਰਿਆਣਾ ਨਾਲ ਸਬੰਧ ਰੱਖਦੇ ਹਨ। ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਦਿੱਲੀ ਜਾ ਕੇ ਦੇਸ਼ ਦੀ ਸਿਆਸਤ ਨੂੰ ਬਦਲ ਦਿੱਤਾ। ਮੁੱਖ ਮੰਤਰੀ ਕਿਹਾ ਕਿ 'ਬਦਲਾਂਗੇ ਹਰਿਆਣਾ ਦਾ ਹਾਲ, ਹੁਣ ਲਿਆਵਾਂਗੇ ਕੇਜਰੀਵਾਲ'। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦਾ, ਦਿੱਲੀ ਦਾ ਹਰਿਆਣਾ ਨਾਲ ਸੱਭਿਆਚਾਰ ਮਿਲਦਾ ਹੈ। ਕੁਝ ਲੋਕਾਂ ਨੂੰ ਦਿੱਲੀ ਦੇ ਕੰਮ ਪਤਾ ਹੈ ਤੇ ਕੁਝ ਲੋਕਾਂ ਨੂੰ ਪੰਜਾਬ ਦੇ। ਇਹ ਪੂਰਾ ਪੰਜਾਬ ਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਜਲੰਧਰ ਜ਼ਿਮਨੀ ਚੋਣ ਵੱਡੇ ਮਾਰਜਨ ਨਾਲ ਜਿੱਤੀ। ਕਰੀਬ 60 ਫ਼ੀਸਦੀ ਵੋਟਾਂ ਪਈਆਂ, ਆਮ ਤੌਰ 'ਤੇ ਜ਼ਿਮਨੀ ਚੋਣਾਂ ਵਿਚ ਅਜਿਹਾ ਨਹੀਂ ਹੁੰਦਾ।

ਇਹ ਵੀ ਪੜ੍ਹੋ- 'ਅਗਨੀਵੀਰ' ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਪੁਲਸ ਦੀ ਨੌਕਰੀ 'ਚ ਮਿਲੇਗਾ 10 ਫ਼ੀਸਦੀ ਰਾਖਵਾਂਕਰਨ

ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਾਅਤੇ ਮੇਰਾ ਵੀ ਫਰਜ਼ ਬਣਦਾ ਹੈ ਕਿ ਜਿੱਥੇ ਵੀ ਮੇਰੀ ਡਿਊਟੀ ਲੱਗਦੀ ਹੈ, ਮੈਂ ਦੇਸ਼ ਭਰ ਵਿਚ ਪ੍ਰਚਾਰ ਕਰਨ ਜਾਵਾਂਗਾ। ਉਨ੍ਹਾਂ ਕਿਹਾ ਕਿ ਅੱਧਾ ਹਰਿਆਣਾ ਪੰਜਾਬੀ ਬੋਲਦਾ ਹੈ। ਜਿੱਥੇ ਵੀ ਡਿਊਟੀ ਲੱਗੇਗੀ, ਅਸੀਂ ਇਕਜੁਟ ਹੋ ਕੇ ਪੂਰੀ ਤਾਕਤ ਨਾਲ ਇਕ ਟੀਮ ਬਣਾ ਕੇ ਲੜਾਂਗੇ। ਮਾਨ ਮੁਤਾਬਕ ਸਾਡੀ ਟੀਮ ਬਹੁਤ ਚੰਗੀ ਹੈ ਅਤੇ ਹਰਿਆਣਾ ਵਿਚ ਵੀ ਅਸੀਂ ਪੂਰੀ ਤਾਕਤ ਨਾਲ ਵਿਧਾਨ ਸਭਾ ਚੋਣਾਂ ਲੜਾਂਗੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News