AAP ਦਾ ਵਿਦਿਆਰਥੀ ਆਗੂ 1 ਕਰੋੜ ਦੀ ਵਸੂਲੀ ਦੇ ਦੋਸ਼ ''ਚ ਗ੍ਰਿਫ਼ਤਾਰ; ਪਾਰਟੀ ਨੇ ਕਿਹਾ, ''ਚੌਥੀ ਪਾਸ ਰਾਜਾ ਘਬਰਾ ਗਿਆ''

Saturday, Apr 22, 2023 - 02:35 AM (IST)

AAP ਦਾ ਵਿਦਿਆਰਥੀ ਆਗੂ 1 ਕਰੋੜ ਦੀ ਵਸੂਲੀ ਦੇ ਦੋਸ਼ ''ਚ ਗ੍ਰਿਫ਼ਤਾਰ; ਪਾਰਟੀ ਨੇ ਕਿਹਾ, ''ਚੌਥੀ ਪਾਸ ਰਾਜਾ ਘਬਰਾ ਗਿਆ''

ਨੈਸ਼ਨਲ ਡੈਸਕ: ਗੁਜਰਾਤ ਵਿਚ ਭਾਵਨਗਰ ਪੁਲਸ ਦੀ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਨੇ ਆਮ ਆਦਮੀ ਪਾਰਟੀ ਨਾਲ ਜੁੜੇ ਵਿਦਿਆਰਥੀ ਆਗੂ ਯੁਵਰਾਜ ਸਿੰਘ ਜਡੇਜਾ ਨੂੰ ਡਮੀ ਕਾਂਡ ਵਿਚ ਗ੍ਰਿਫ਼ਤਾਰ ਕੀਤਾ ਹੈ। ਜਡੇਜਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਡਮੀ ਕਾਂਡ ਨੂੰ ਉਜਾਗਰ ਕਰਨ ਵਿਚ ਇਕ ਉਮੀਦਵਾਰ ਦਾ ਨਾਂ ਲੁਕਾਉਣ ਲਈ ਇਕ ਕਰੋੜ ਰੁਪਏ ਦੀ ਵਸੂਲੀ ਕੀਤੀ। ਜਡੇਜਾ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਖ਼ਿਲਾਫ਼ ਰੰਗਦਾਰੀ ਤੇ ਅਪਰਾਧਕ ਸਾਜ਼ਿਸ਼ ਦੀ ਧਾਰਾ 386, 388 ਤੇ 120ਬੀ ਦੇ ਤਹਿਤ ਨੀਲਾਮਬਾਗ ਥਾਣੇ ਵਿਚ ਮਾਮਲਾ ਦਰਜ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਅਯੁੱਧਿਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਤੇ ਟਰੱਕ ਦੀ ਟੱਕਰ 'ਚ 7 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖ਼ਮੀ

SOG ਵੱਲੋਂ ਡਮੀ ਕਾਂਡ ਵਿਚ ਪੈਸੇ ਲੈ ਕੇ ਨਾਂ ਲੁਕਾਉਣ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਯੁਵਰਾਜ ਸਿੰਘ ਜਡੇਜਾ ਨੂੰ ਪੁੱਛਗਿੱਛ ਲਈ ਸੰਮਨ ਭੇਜ ਕੇ ਬੁਲਾਇਆ ਗਿਆ ਸੀ। ਐੱਸ.ਓ.ਜੀ.ਦਾ ਦਾਅਵਾ ਹੈ ਕਿ ਪੁੱਛਗਿੱਛ ਵਿਚ ਪੈਸੇ ਲੈਣ ਦੇ ਕਬੂਲਨਾਮੇ ਤੋਂ ਬਾਅਦ ਜਡੇਜਾ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਸੂਬੇ ਵਿਚ ਵੱਡੇ ਵਿਦਿਆਰਥੀ ਆਗੂ ਵਜੋਂ ਉੱਭਰੇ ਜਡੇਜਾ ਦੀ ਗ੍ਰਿਫ਼ਤਾਰੀ 'ਤੇ ਸੂਬੇ ਦੀ ਸਿਆਸਤ ਗਰਮਾ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਪਿਆਕੜਾਂ ਲਈ ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਲਾਗੂ ਕੀਤਾ ਨਵਾਂ ਨਿਯਮ, ਮਿਲੇਗੀ ਰਾਹਤ

'ਆਪ' ਨੇ ਕਿਹਾ, "ਚੌਥੀ ਪਾਸ ਰਾਜਾ ਘਬਰਾ ਗਏ ਹਨ"

ਵਿਦਿਆਰਥੀ ਆਗੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਆਮ ਆਦਮੀ ਪਾਰਟੀ ਨੇ ਟਵੀਟ ਕਰਦਿਆਂ ਲਿਖਿਆ, "ਭਾਜਪਾ ਨੇ ਆਮ ਆਦਮੀ ਪਾਰਟੀ ਗੁਜਰਾਤ ਦੇ ਨੌਜਵਾਨ ਆਗੂ ਯੁਵਰਾਜ ਸਿੰਘ ਜਡੇਜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਰੇ ਦੇਸ਼ ਵਿਚ ਆਪ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਨੂੰ ਵੇਖ ਕੇ ਚੌਥੀ ਪਾਸ ਰਾਜਾ ਘਬਰਾ ਗਏ ਹਨ। ਭਾਜਪਾ ਦਾ ਇਕ ਹੀ ਮਕਸਦ ਹੈ ਕਿਸੇ ਵੀ ਤਰ੍ਹਾਂ ਆਪ ਨੂੰ ਖ਼ਤਮ ਕੀਤਾ ਜਾਵੇ। ਇਸ ਲਈ ਇਹ ਸਾਡੇ ਆਗੂਆਂ ਨੂੰ ਫਰਜ਼ੀ ਮਾਮਲਿਆਂ ਵਿਚ ਗ੍ਰਿਫ਼ਤਾਰ ਕਰਨ ਵਿਚ ਲੱਗੇ ਹਨ।"

ਇਹ ਖ਼ਬਰ ਵੀ ਪੜ੍ਹੋ - Twitter ਨੇ CM ਭਗਵੰਤ ਮਾਨ, ਕੇਜਰੀਵਾਲ, ਯੋਗੀ ਤੇ ਭਾਜਪਾ ਸਣੇ ਕਈ ਖਾਤਿਆਂ ਤੋਂ ਹਟਾਇਆ ਬਲੂ ਟਿੱਕ, ਪੜ੍ਹੋ ਵਜ੍ਹਾ

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News