ਲੋਕਪਾਲ ਦੀ ਆਲੋਚਨਾ ਤੋਂ ਬਾਅਦ ''ਆਪ'' ਨੇ ਕੀਤਾ ਭੂਸ਼ਣ ''ਤੇ ਤਿੱਖਾ ਵਾਰ

11/28/2015 5:32:45 PM


ਨਵੀਂ ਦਿੱਲੀ— ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਸ਼ਾਂਤੀ ਭੂਸ਼ਣ ਅਤੇ ਪ੍ਰਸ਼ਾਂਤ ਭੂਸ਼ਣ ''ਤੇ ਪਲਟਵਾਰ ਕਰਦੇ ਹੋਏ ਦਾਅਵਾ ਕੀਤਾ ਕਿ ਉਹ ਭਾਜਪਾ ਦੇ ਇਸ਼ਾਰੇ ''ਤੇ ਜਨਲੋਕਪਾਲ ਬਿੱਲ ਦਾ ਵਿਰੋਧ ਕਰ ਰਹੇ ਹਨ ਅਤੇ ਕਿਹਾ ਕਿ ਪ੍ਰਸਤਾਵਤ ਬਿੱਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪਹਿਲਾਂ 49 ਦਿਨਾਂ ਦੇ ਕਾਰਜਕਾਲ ਦੌਰਾਨ ਪੇਸ਼ ਕੀਤੇ ਗਏ ਬਿੱਲ ਦੇ ਸਮਾਨ ਹੈ। ਭੂਸ਼ਣ ਦੀਆਂ ਆਲੋਚਨਾਵਾਂ ਨੂੰ ਖਾਰਜ ਕਰਦੇ ਹੋਏ ਦਿੱਲੀ ਦੇ ਸੱਤਾਧਾਰੀ ਦਲ ਨੇ ਕਿਹਾ ਕਿ ਪਿਤਾ-ਪੁੱਤਰ ਦੋਹਾਂ ਨੂੰ ਹੁਣ ਭਾਜਪਾ ਪਾਰਟੀ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ। 
ਭੂਸ਼ਣ ਨੇ ਭ੍ਰਿਸ਼ਟਾਚਾਰ ਰੋਕੂ ਬਿੱਲ ਨੂੰ ''ਮਹਾਜੋਕਪਾਲ'' ਕਰਾਰ ਦਿੱਤਾ ਅਤੇ ਦੋਸ਼ ਲਾਏ ਕਿ ਵਿਵਸਥਾਵਾਂ ਨੂੰ ਕਮਜ਼ੋਰ ਕੀਤਾ ਗਿਆ ਹੈ ਅਤੇ ਇਸ ਨੂੰ ਕੇਂਦਰ ਨੂੰ ਉਕਸਾਉਣ ਲਈ ਬਣਾਇਆ ਗਿਆ ਹੈ। ਪਲਟਵਾਰ ਕਰਦੇ ਹੋਏ ''ਆਪ'' ਨੇ ਆਪਣੇ ਬੁਲਾਰੇ ਰਾਘਵ ਚੱਢਾ ਨੂੰ ਮੈਦਾਨ ਵਿਚ ਉਤਾਰਿਆ, ਜਿਨਾਂ ਨੇ ਪ੍ਰਸ਼ਾਂਤ ਭੂਸ਼ਣ ਦੇ ਪਿਤਾ ਸ਼ਾਂਤੀ ਭੂਸ਼ਣ ਨਾਲ ਮਿਲ ਕੇ ਜਨਲੋਕਪਾਲ ਬਿੱਲ ''ਤੇ ਗੂਗਲ ਹੈਂਗਆਊਟ ਦਾ ਆਯੋਜਨ ਕੀਤਾ ਸੀ। ਅੰਨਾ ਅੰਦੋਲਨ ਦੌਰਾਨ ਉਹ ਮੁੱਖ ਭੂਮਿਕਾ ''ਚ ਸ਼ਾਮਲ ਰਹੇ ਸਨ। ਚੱਢਾ ਨੇ ਕਿਹਾ ਕਿ ਇਹ ਉਹ ਹੀ ਬਿੱਲ ਹੈ, ਜਿਸ ''ਤੇ ''ਆਪ'' ਸਰਕਾਰ ਨੇ ਆਪਣੇ 49 ਦਿਨਾਂ ਦੇ ਕਾਰਜਕਾਲ ਦੌਰਾਨ ਪੇਸ਼ ਕੀਤਾ ਸੀ। ਪ੍ਰਸ਼ਾਂਤ ਜੀ ਨੂੰ ਕੋਈ ਮੁਸ਼ਕਲ ਨਹੀਂ ਸੀ, ਜਦੋਂ ਇਹ ਬਿੱਲ ''ਆਪ'' ਦੀ ਪਿਛਲੀ ਸਰਕਾਰ ਦੌਰਾਨ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਕੋਈ ਮੁੱਦਾ ਕਿਉਂ ਨਹੀਂ ਉਠਾਇਆ? ਹੁਣ ਜਦੋਂ ਭਾਜਪਾ ਸੱਤਾ ਵਿਚ ਹੈ ਤਾਂ ਉਹ ਨਹੀਂ ਚਾਹੁੰਦੇ ਕਿ ਲੋਕਪਾਲ ਕੇਂਦਰ ਦੀ ਜਾਂਚ ਕਰੇ। ਉਨ੍ਹਾਂ ਭਾਜਪਾ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ ਅਤੇ ਭਾਜਪਾ ਨੇਤਾ ਅਰੁਣ ਜੇਤਲੀ ਅਤੇ ਭੂਸ਼ਣ ਦਰਮਿਆਨ ਜਨਸੰਪਰਕ ਬਣਾਉਣਾ ਚਾਹੀਦਾ ਹੈ।


Tanu

News Editor

Related News