''ਆਪ'' ਸੰਸਦ ਮੈਂਬਰਾਂ ਦਾ ਅਨੋਖਾ ਪ੍ਰਦਰਸ਼ਨ, 32 ਹਜ਼ਾਰ ਟਨ ਪਿਆਜ਼ ਸੜ ਗਿਆ ਪਰ...

12/03/2019 1:41:36 PM

ਨਵੀਂ ਦਿੱਲੀ— ਦਿੱਲੀ 'ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰਾਂ ਨੇ ਸੰਸਦ 'ਚ ਪਿਆਜ਼ ਦੀ ਮਾਲਾ ਬਣਾ ਕੇ ਉਸ ਨੂੰ ਪਹਿਨਿਆ ਅਤੇ ਪ੍ਰਦਰਸ਼ਨ ਕੀਤਾ। 'ਆਪ' ਸੰਸਦ ਮੈਂਬਰਾਂ ਸੰਜੇ ਸਿੰਘ ਅਤੇ ਸੁਸ਼ੀਲ ਗੁਪਤਾ ਨੇ ਕੇਂਦਰ ਸਰਕਾਰ ਨੂੰ ਪਿਆਜ਼ ਦੀਆਂ ਵਧਦੀਆਂ ਕੀਮਤਾਂ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਗੋਦਾਮਾਂ 'ਚ ਪਿਆਜ਼ ਸੜ ਗਿਆ ਪਰ ਕੇਂਦਰ ਸਰਕਾਰ ਨੇ ਉਸ ਨੂੰ ਘੱਟ ਕੀਮਤ 'ਤੇ ਲੋਕਾਂ ਤਕ ਪਹੁੰਚਾਉਣ ਦਾ ਕੰਮ ਨਹੀਂ ਕੀਤਾ।

PunjabKesari

ਦੋਹਾਂ ਸੰਸਦ ਮੈਂਬਰਾਂ ਨੇ ਹੱਥਾਂ 'ਚ ਤਖਤੀਆਂ ਵੀ ਫੜੀਆਂ ਸਨ, ਜਿਸ 'ਤੇ  ਮਹਿੰਗਾਈ ਤੋਂ ਨਿਕਲਿਆ ਦੀਵਾਲਾ, ਪਿਆਜ਼ ਘੋਟਾਲਾ, ਪਿਆਜ਼ ਘੋਟਾਲਾ। ਪਾਸਵਾਨ ਜੀ ਜਵਾਬ ਦਿਓ 32 ਹਜ਼ਾਰ ਟਨ ਪਿਆਰ ਸੜਿਆ ਸੀ ਦਾਂ ਕਾਗਜ਼ਾਂ ਵਿਚ ਹੀ ਸੜ ਗਿਆ? ਪਿਆਜ਼ ਘੋਟਾਲਾ ਵਰਗੇ ਨਾਅਰੇ ਲਿਖੇ ਸਨ।

ਇੱਥੇ ਦੱਸ ਦੇਈਏ ਕਿ ਭਾਰਤ ਦੁਨੀਆ 'ਚ ਸਭ ਤੋਂ ਵੱਧ ਪਿਆਜ਼ ਨਿਰਯਾਤ ਕਰਦਾ ਹੈ ਪਰ ਅੱਜ ਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਪਿਆਜ਼ ਦੀਆਂ ਕੀਮਤਾਂ 120 ਰੁਪਏ ਕਿਲੋ ਤੋਂ ਵੱਧ ਹੋ ਗਈਆਂ ਹਨ ਅਤੇ ਸਰਕਾਰ ਚੁੱਪਚਾਪ ਬੈਠੀ ਹੈ। ਦਿੱਲੀ 'ਚ ਪਿਆਜ਼ 80 ਤੋਂ 100 ਰੁਪਏ ਕਿਲੋ ਮਿਲ ਰਿਹਾ ਹੈ। ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਇਹ ਸਮੱਸਿਆ ਹਰ ਸਾਲ ਨਵੰਬਰ-ਦਸੰਬਰ 'ਚ ਪੈਦਾ ਹੁੰਦੀ ਹੈ। ਇਸ ਵਾਰ ਅਕਤੂਬਰ 'ਚ ਇਹ ਸਮੱਸਿਆ ਪੈਦਾ ਹੋਈ। 32 ਹਜ਼ਾਰ ਟਨ ਪਿਆਜ਼ ਗੋਦਾਮਾਂ 'ਚ ਸੜ ਗਏ। ਸਰਕਾਰ ਹੱਥ 'ਤੇ ਹੱਥ ਧਰੀ ਬੈਠੀ ਰਹੀ। ਉਨ੍ਹਾਂ ਨੇ ਸਵਾਲ ਕੀਤਾ ਕਿ ਸਰਕਾਰ ਇਸ ਮੁੱਦੇ 'ਤੇ ਗੰਭੀਰ ਕਿਉਂ ਨਹੀਂ ਹੈ ਅਤੇ ਉਹ ਦਖਲ ਅੰਦਾਜ਼ੀ ਕਿਉਂ ਨਹੀਂ ਕਰਦੀ?


Tanu

Content Editor

Related News