ਹਰਿਆਣਾ: ਕੇਜਰੀਵਾਲ 4 ਅਪ੍ਰੈਲ ਨੂੰ ਕਿਸਾਨ ਮਹਾਪੰਚਾਇਤ ਨੂੰ ਕਰਨਗੇ ਸੰਬੋਧਿਤ

Saturday, Mar 27, 2021 - 06:33 PM (IST)

ਹਰਿਆਣਾ: ਕੇਜਰੀਵਾਲ 4 ਅਪ੍ਰੈਲ ਨੂੰ ਕਿਸਾਨ ਮਹਾਪੰਚਾਇਤ ਨੂੰ ਕਰਨਗੇ ਸੰਬੋਧਿਤ

ਸਿਰਸਾ- ਆਮ ਆਦਮੀ ਪਾਰਟੀ (ਆਪ) ਦੇ ਹਰਿਆਣਾ ਪ੍ਰਦੇਸ਼ ਸਹਿ ਮੁਖੀ ਅਤੇ ਰਾਜ ਸਭਾ ਸੰਸਦ ਮੈਂਬਰ ਡਾ. ਸੁਸ਼ੀਲ ਗੁਪਤਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 4 ਅਪ੍ਰੈਲ ਨੂੰ ਜੀਂਦ ਦੇ ਹੁੱਡਾ ਮੈਦਾਨ ਵਿਚ 50 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਮਹਾਪੰਚਾਇਤ ਨੂੰ ਸੰਬੋਧਿਤ ਕਰਨਗੇ। ਗੁਪਤਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਹਾਪੰਚਾਇਤ ਨੂੰ ਸੰਸਦ ਮੈਂਬਰ ਭਗਵੰਤ ਮਾਨ, ਸੀਨੀਅਰ ਨੇਤਾ ਗੋਪਾਲ ਰਾਏ ਤੋਂ ਇਲਾਵਾ ਹਰਿਆਣਾ ਦੇ ਕਈ ਸੀਨੀਅਰ ਨੇਤਾ ਵੀ ਸੰਬੋਧਿਤ ਕਰਨਗੇ।

ਗੁਪਤਾ ਨੇ ਦੱਸਿਆ ਕਿ ਮਹਾਪੰਚਾਇਤ ਦਾ ਆਯੋਜਨ ਕਿਸਾਨਾਂ ਦੀ ਅਪੀਲ 'ਤੇ ਕੀਤਾ ਗਿਆ। ਇਸ ਮੌਕੇ 'ਆਪ' ਦੇ ਕਈ ਨੇਤਾ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਟਿਕਰੀ, ਸਿੰਘੂ, ਗਾਜ਼ੀਪੁਰ ਅਤੇ ਹੋਰ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਹਨ ਅਤੇ 'ਆਪ' ਇਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ।


author

Tanu

Content Editor

Related News