ਹੁਣ WhatsApp ''ਤੇ ਵੀ ਡਾਊਨਲੋਡ ਹੋਵੇਗਾ ਆਧਾਰ ਕਾਰਡ, ਜਾਣੋ ਆਸਾਨ ਤਰੀਕਾ

Saturday, Sep 06, 2025 - 12:56 PM (IST)

ਹੁਣ WhatsApp ''ਤੇ ਵੀ ਡਾਊਨਲੋਡ ਹੋਵੇਗਾ ਆਧਾਰ ਕਾਰਡ, ਜਾਣੋ ਆਸਾਨ ਤਰੀਕਾ

ਵੈੱਬ ਡੈਸਕ- ਆਧਾਰ ਕਾਰਡ ਇਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ ਜੋ ਸਰਕਾਰੀ ਯੋਜਨਾਵਾਂ ਤੋਂ ਲੈ ਕੇ ਬੈਂਕਿੰਗ ਸਰਵਿਸਜ਼ ਤੱਕ ਹਰ ਜਗ੍ਹਾ ਲਾਜ਼ਮੀ ਮੰਗਿਆ ਜਾਂਦਾ ਹੈ। ਅਕਸਰ ਘਰ ਤੋਂ ਬਾਹਰ ਹੋਣ ‘ਤੇ ਆਧਾਰ ਦੀ ਲੋੜ ਪੈ ਜਾਂਦੀ ਹੈ ਅਤੇ ਬਹੁਤ ਸਾਰੇ ਲੋਕ ਆਧਾਰ ਦੀ ਫੋਟੋ ਆਪਣੇ ਮੋਬਾਇਲ 'ਚ ਰੱਖਦੇ ਹਨ। ਪਰ ਹੁਣ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਤੁਸੀਂ ਆਪਣਾ ਆਧਾਰ ਕਾਰਡ ਵਾਟਸਐੱਪ ਤੋਂ ਵੀ ਡਾਊਨਲੋਡ ਕਰ ਸਕਦੇ ਹੋ।

ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?

ਡਾਊਨਲੋਡ ਕਰਨ ਤੋਂ ਪਹਿਲਾਂ ਜ਼ਰੂਰੀ ਗੱਲਾਂ

  • ਤੁਹਾਡਾ ਡਿਜ਼ੀਲਾਕਰ (DigiLocker) 'ਤੇ ਖਾਤਾ ਬਣਿਆ ਹੋਣਾ ਚਾਹੀਦਾ ਹੈ।
  • ਜੇ ਖਾਤਾ ਨਹੀਂ ਹੈ ਤਾਂ ਡਿਜ਼ੀਲਾਕਰ ਦੀ ਵੈੱਬਸਾਈਟ ਜਾਂ ਐਪ ਰਾਹੀਂ ਰਜਿਸਟਰ ਕਰ ਸਕਦੇ ਹੋ।
  • UIDAI ਤੇ DigiLocker ਤੋਂ ਬਾਅਦ ਤੀਜਾ ਵਿਕਲਪ – WhatsApp
  • ਹੁਣ ਤੱਕ ਲੋਕ ਆਮ ਤੌਰ 'ਤੇ UIDAI ਵੈਬਸਾਈਟ, mAadhaar ਐਪ ਜਾਂ ਡਿਜ਼ੀਲਾਕਰ ਰਾਹੀਂ ਆਧਾਰ ਡਾਊਨਲੋਡ ਕਰਦੇ ਸਨ। ਪਰ ਹੁਣ ਸਰਕਾਰ ਨੇ ਵਾਟਸਐੱਪ ਨੂੰ ਵੀ ਇਕ ਨਵਾਂ ਵਿਕਲਪ ਬਣਾ ਦਿੱਤਾ ਹੈ।
  • ਸਭ ਤੋਂ ਪਹਿਲਾਂ ਇਹ ਨੰਬਰ ਸੇਵ ਕਰੋ
  • ਆਪਣੇ ਮੋਬਾਈਲ 'ਚ +91-9013151515 ਨੰਬਰ ਸੇਵ ਕਰੋ।
  • ਇਹ MyGov Helpdesk ਦਾ ਅਧਿਕਾਰਕ ਵਾਟਸਐੱਪ ਨੰਬਰ ਹੈ।

ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ

ਸਟੈਪ-ਬਾਈ-ਸਟੈਪ ਪ੍ਰਕਿਰਿਆ

  • ਸੇਵ ਕੀਤੇ ਨੰਬਰ ਨੂੰ ਵਟਸਐੱਪ ‘ਤੇ ਖੋਲ੍ਹੋ।
  • ਚੈਟ 'ਚ Hi ਲਿਖੋ।
  • ਤੁਹਾਨੂੰ ਕਈ ਵਿਕਲਪ ਮਿਲਣਗੇ। ਉਨ੍ਹਾਂ 'ਚੋਂ DigiLocker Services ਚੁਣੋ।
  • ਆਪਣਾ 12 ਅੰਕਾਂ ਵਾਲਾ ਆਧਾਰ ਨੰਬਰ ਟਾਈਪ ਕਰੋ।
  • ਰਜਿਸਟਰ ਮੋਬਾਈਲ ‘ਤੇ OTP ਆਵੇਗਾ, ਉਸਨੂੰ ਚੈਟ ਵਿੱਚ ਭਰੋ।
  • ਵੈਰੀਫਿਕੇਸ਼ਨ ਪੂਰਾ ਹੋਣ ‘ਤੇ ਤੁਹਾਡੇ ਸਾਰੇ ਡਾਕਿਊਮੈਂਟਸ ਦੀ ਲਿਸਟ ਆ ਜਾਵੇਗੀ।
  • ਲਿਸਟ 'ਚੋਂ ਆਧਾਰ ਕਾਰਡ ਸਿਲੈਕਟ ਕਰੋ।
  • ਕੁਝ ਸਕਿੰਟਾਂ 'ਚ ਤੁਹਾਡਾ ਆਧਾਰ ਕਾਰਡ ਵਟਸਐੱਪ ‘ਤੇ ਹੀ ਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News