ਫ੍ਰੀ ''ਚ ਆਧਾਰ ਅਪਡੇਟ ਲਈ ਹੁਣ ਬਚਿਆ ਹੈ ਸਿਰਫ ਇਕ ਮਹੀਨਾ, ਘਰ ਬੈਠੇ ਇੰਝ ਕਰੋ ਅਪਡੇਟ
Sunday, Aug 18, 2024 - 04:45 AM (IST)
ਗੈਜੇਟ ਡੈਸਕ- ਜੂਨ 'ਚ ਸਰਕਾਰ ਨੇ ਆਧਾਰ ਨੂੰ ਅਪਡੇਟ ਕਰਨ ਦੀ ਆਖਰੀ ਤਾਰੀਖ ਨੂੰ ਵਧਾ ਕੇ 14 ਸਤੰਬਰ ਕੀਤਾ ਸੀ ਅਤੇ ਹੁਣ ਇਹ ਤਾਰੀਖ ਨੇੜੇ ਆ ਰਹੀ ਹੈ। 14 ਸਤੰਬਰ 'ਚ ਹੁਣ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਜੇਕਰ ਤੁਹਾਡੇ ਕੋਲ ਵੀ 10 ਸਾਲ ਪੁਰਾਣਾ ਆਧਾਰ ਕਾਰਡ ਹੈ ਅਤੇ ਇਸ ਦੌਰਾਨ ਇਕ ਵਾਰ ਵੀ ਅਪਡੇਟ ਨਹੀਂ ਹੋਇਆ ਹੈ ਤਾਂ ਅਜਿਹੇ ਆਧਾਰ ਨੂੰ ਅਪਡੇਟ ਕਰਨਾ ਹੋਵੇਗਾ। ਅਜਿਹੇ 'ਚ ਤੁਹਾਡੇ ਲਈ ਇਹੀ ਬਿਹਤਰ ਹੈ ਕਿ ਜਿੰਨਾ ਜਲਦੀ ਹੋ ਸਕੇ ਤੁਸੀਂ ਆਪਣੇ ਆਧਾਰ ਨੂੰ ਅਪਡੇਟ ਕਰਵਾ ਲਓ। ਤੁਸੀਂ ਆਪਣੇ ਆਧਾਰ ਨੂੰ ਘਰ ਬੈਠੇ ਵੀ ਮੋਬਾਇਲ ਤੋਂ ਅਪਡੇਟ ਕਰ ਸਕਦੇ ਹੋ। ਆਓ ਜਾਣਦੇ ਹਾਂ....
ਅਪਡੇਟ ਲਈ ਹੋਵੇਗੀ ਇਨ੍ਹਾਂ ਦਸਤਾਵੇਜ਼ਾਂ ਦੀ ਲੋੜ
ਆਧਾਰ ਅਪਡੇਟ ਲਈ ਤੁਹਾਨੂੰ ਦੋ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਪਹਿਲਾ ਪਛਾਣ ਪੱਤਰ ਅਤੇ ਦੂਜਾ ਐਡਰੈੱਸ ਪਰੂਫ। ਆਮਤੌਰ 'ਤੇ ਆਧਾਰ ਅਪਡੇਟ ਲਈ ਆਧਾਰ ਸੈਂਟਰ 'ਤੇ 50 ਰੁਪਏ ਦੀ ਫੀਸ ਲਗਦੀ ਹੈ ਪਰ UIDAI ਦੇ ਮੁਤਾਬਕ, 14 ਜੂਨ ਤਕ ਇਹ ਸੇਵਾ ਫ੍ਰੀ ਹੈ। ਪਛਾਣ ਪੱਤਰ ਦੇ ਤੌਰ 'ਤੇ ਤੁਸੀਂ ਪੈਨ ਕਾਰਡ ਅਤੇ ਐਡਰੈੱਸ ਲਈ ਵੋਟਰ ਕਾਰਡ ਦੇ ਸਕਦੇ ਹੋ।
ਆਨਲਾਈਨ ਇੰਝ ਕਰੋ ਆਧਾਰ ਅਪਡੇਟ
ਮੋਬਾਇਲ ਜਾਂ ਲੈਪਟਾਪ ਤੋਂ UIDAI ਦੀ ਵੈੱਬਸਾਈਟ 'ਤੇ ਜਾਓ। ਇਸ ਤੋਂ ਬਾਅਦ ਅਪਡੇਟ ਆਧਾਰ ਦੇ ਆਪਸ਼ਨ 'ਤੇ ਕਲਿੱਕ ਕਰੋ। ਹੁਣ ਆਧਾਰ ਨੰਬਰ ਭਰ ਕੇ ਓ.ਟੀ.ਪੀ. ਰਾਹੀਂ ਲਾਗਇਨ ਕਰੋ। ਇਸ ਤੋਂ ਬਾਅਦ ਦਸਤਾਵੇਜ਼ ਅਪਡੇਟ 'ਤੇ ਕਲਿੱਕ ਕਰੋ।
ਹੁਣ ਹੇਠਾਂ ਡ੍ਰੋਪ ਲਿਸਟ ਤੋਂ ਪਛਾਣ ਪੱਤਰ ਅਤੇ ਐਡਰੈੱਸ ਪਰੂਫ ਦੀ ਸਕੈਨ ਕੀਤੀ ਹੋਈ ਕਾਪੀ ਨੂੰ ਅਪਲੋਡ ਕਰੋ। ਹੁਣ ਸਬਮਿਟ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਇਕ ਰਿਕਵੈਸਟ ਨੰਬਰ ਮਿਲੇਗਾ ਅਤੇ ਫਾਰਮ ਸਬਮਿਟ ਹੋ ਜਾਵੇਗਾ। ਰਿਕਵੈਸਟ ਨੰਬਰ ਤੋਂ ਤੁਸੀਂ ਅਪਡੇਟ ਦਾ ਸਟੇਟਸ ਵੀ ਚੈੱਕ ਕਰ ਸਕੋਗੇ। ਇਸ ਦੇ ਕੁਝ ਦਿਨਾਂ ਬਾਅਦ ਤੁਹਾਡਾ ਆਧਾਰ ਅਪਡੇਟ ਹੋ ਜਾਵੇਗਾ।