ਆਸਟ੍ਰੇਲੀਆ ਦੇ ਸਮੁੰਦਰ ''ਚ ਡੁੱਬਿਆ ਕਰਨਾਲ ਦਾ ਨੌਜਵਾਨ, 3 ਸਾਲ ਪਹਿਲਾਂ ਹੋਇਆ ਸੀ ਵਿਆਹ

Sunday, Jan 14, 2024 - 01:48 PM (IST)

ਆਸਟ੍ਰੇਲੀਆ ਦੇ ਸਮੁੰਦਰ ''ਚ ਡੁੱਬਿਆ ਕਰਨਾਲ ਦਾ ਨੌਜਵਾਨ, 3 ਸਾਲ ਪਹਿਲਾਂ ਹੋਇਆ ਸੀ ਵਿਆਹ

ਕਰਨਾਲ- ਹਰਿਆਣਾ ਦੇ ਕਰਨਾਲ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਮੌਤ ਹੋ ਗਈ। ਸਾਹਿਲ 12 ਜਨਵਰੀ ਨੂੰ ਆਪਣੇ ਦੋਸਤਾਂ ਨਾਲ ਵਿਕਟੋਰੀਆ ਬੀਚ 'ਤੇ ਸਮੁੰਦਰ 'ਚ ਨਹਾਉਣ ਗਿਆ ਸੀ। ਉੱਥੇ ਉਸ ਦਾ ਚਮਸ਼ਾ ਪਾਣੀ 'ਚ ਡਿੱਗ ਗਿਆ, ਜਿਵੇਂ ਹੀ ਉਸ ਨੇ ਝੁਕ ਕੇ ਚਸ਼ਮਾ ਚੁੱਕਣ ਦੀ ਕੋਸ਼ਿਸ਼ ਤਾਂ ਪਾਣੀ ਦੀ ਤੇਜ਼ ਲਹਿਰ ਆਈ ਅਤੇ ਸਾਹਿਲ ਨੂੰ ਆਪਣੇ ਨਾਲ ਸਮੁੰਦਰ ਦੀ ਡੂੰਘਾਈ 'ਚ ਖਿੱਚ ਕੇ ਲੈ ਗਈ। ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਧੁੰਦ ਅਤੇ ਹਨ੍ਹੇਰਾ ਇੰਨਾ ਜ਼ਿਆਦਾ ਸੀ ਕਿ ਸਾਹਿਲ ਦਾ ਕੁਝ ਪਤਾ ਨਹੀਂ ਲੱਗਾ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ! ਹੁਣ 21 ਸਾਲ ਤੋਂ ਪਹਿਲਾਂ ਨਹੀਂ ਹੋਵੇਗਾ ਕੁੜੀਆਂ ਦਾ ਵਿਆਹ

ਦੱਸਿਆ ਜਾ ਰਿਹਾ ਹੈ ਕਿ ਸਾਹਿਲ ਦੀ ਲਾਸ਼ ਰੁੜ ਕੇ ਦੂਜੇ ਸਮੁੰਦਰ ਦੇ ਛੋਰ 'ਚ ਪਹੁੰਚ ਗਈ ਸੀ। ਰਾਤ 9 ਵਜੇ ਪੁਲਸ ਨੇ ਲਾਸ਼ ਬਰਾਮਦ ਕੀਤੀ ਅਤੇ ਸਾਹਿਲ ਦੇ ਦੋਸਤਾਂ ਤੋਂ ਪਛਾਣ ਕਰਵਾਈ। ਸਾਹਿਲ ਨੇ ਦੋਸਤਾਂ ਤੋਂ ਪਤਾ ਲੱਗਾ ਕਿ ਸਾਹਿਲ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਉੱਥੇ ਹੀ ਕੈਮਲਾ ਪਿੰਡ ਦੇ ਸੰਦੀਪ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਪੁੱਤ ਸਾਹਿਲ 2016 'ਚ ਸਟਡੀ ਵੀਜ਼ੇ 'ਤੇ ਆਸਟ੍ਰੇਲੀਆ ਗਿਆ ਸੀ। ਉਹ ਮੈਲਬੋਰਨ 'ਚ ਫਰਨੀਚਰ ਕੰਪਨੀ 'ਚ ਕੰਮ ਕਰ ਰਿਹਾ ਸੀ। 2 ਸਾਲ ਪਹਿਲਾਂ ਹੀ ਉਸ ਨੂੰ ਪਰਮਾਨੈਂਟ ਸਿਟੀਜ਼ਨਸ਼ਿਪ (ਪੀ.ਆਰ.) ਮਿਲੀ ਸੀ। ਸਾਲ 2020 'ਚ ਉਸ ਦਾ ਗੁਢਾ ਪਿੰਡ ਦੀ ਅਨੂੰ ਨਾਲ ਵਿਆਹ ਹੋਇਆ ਸੀ। 2022 'ਚ ਸਾਹਿਲ ਅਨੂੰ ਨੂੰ ਵੀ ਆਪਣੇ ਨਾਲ ਆਸਟ੍ਰੇਲੀਆ ਲੈ ਕੇ ਚੱਲਾ ਗਿਆ ਸੀ ਅਤੇ ਦੋਵੇਂ ਉੱਥੇ ਰਹਿੰਦੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News