ਹੈਦਰਾਬਾਦ : ਫੇਸਬੁੱਕ ''ਤੇ ਫਸੀ ਪੱਤਰਕਾਰ, ਰਾਮ ਭਗਤਾਂ ਦਾ ਕਾਰਟੂਨ ਬਣਾਉਣਾ ਪਿਆ ਭਾਰੀ

Tuesday, Apr 17, 2018 - 05:51 PM (IST)

ਹੈਦਰਾਬਾਦ— ਹੈਦਰਾਬਾਦ ਪੁਲਸ ਨੇ ਸੋਮਵਾਰ ਨੂੰ ਇਕ ਮਹਿਲਾ ਪੱਤਰਕਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਪੱਤਰਕਾਰ ਨੇ ਕਥਿਤ ਤੌਰ 'ਤੇ ਆਪਣੇ ਫੇਸਬੁੱਕ ਪੇਜ 'ਤੇ ਇਕ ਅਜਿਹਾ ਕਾਰਟੂਨ ਬਣਾਇਆ ਸੀ, ਜਿਸ ਨਾਲ ਭਗਵਾਨ ਰਾਮ ਦੇ ਭਗਤਾਂ ਅਤੇ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਇਹ ਸ਼ਿਕਾਇਤ ਹਿੰਦੂ ਸੰਗਠਨ ਦੇ ਪ੍ਰਧਾਨ ਅਤੇ ਵਕੀਲ ਕਸ਼ਮੀਸ਼ੈਟੀ ਕਰੂਣਾ ਸਾਗਰ ਵੱਲੋਂ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਸਤੀਦਾਬਾਦ ਪੁਲਸ ਨੇ ਭਾਰਤੀ ਦੰਡ ਸੰਹਿਤਾ ਦੀ ਧਾਰਾ 295 ਏ ਤਹਿਤ ਅੰਗਰੇਜੀ ਦੈਨਿਕ ਸਮਾਚਾਰ 'ਚ ਕੰਮ ਕਰਨ ਵਾਲੀ ਪੱਤਰਕਾਰ ਖਿਲਾਫ ਬਦਸਲੂਕੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਹਾਲਾਂਕਿ ਦੋਸ਼ੀ ਸਵਾਥੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ੌਂਕ ਦੇ ਤੌਰ 'ਤੇ ਆਪਣੇ ਸੋਸ਼ਲ ਮੀਡੀਆ ਅਕਊਂਟ 'ਤੇ ਕਾਰਟੂਨ ਬਣਾਇਆ ਸੀ, ਉਨ੍ਹਾਂ ਨੇ ਕਿਹਾ ਹੈ ਕਿ ਕਠੂਆ ਅਤੇ ਉਨਾਵ ਗੈਂਗਰੇਪ ਦੀਆਂ ਘਟਨਾਵਾਂ 'ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਉਨਾਵ ਰੇਪਕਾਂਡ ਅਤੇ ਜੰਮੂ-ਕਸ਼ਮੀਰ ਦੇ ਕਠੂਆ 'ਚ ਅੱਠ ਸਾਲ ਦੀ ਬੱਚੀ ਨਾਲ ਹੋਏ ਗੈਂਗਰੇਪ ਤੋਂ ਬਾਅਦ ਹੱਤਿਆ ਦੇ ਮਾਮਲੇ ਨਾਲ ਦੇਸ਼ਭਰ 'ਚ ਗੁੱਸੇ ਦਾ ਮਾਹੌਲ ਹੈ। ਇਸ ਮਾਮਲੇ ਨੂੰ ਲੈ ਕੇ ਸਿਰਫ ਰਾਜਨੇਤਾ ਹੀ ਨਹੀਂ ਬਲਕਿ ਸੈਲੀਬ੍ਰੇਟ ਅਤੇ ਦੇਸ਼ ਦੀ ਜਨਤਾ ਸੋਸ਼ਲ ਮੀਡੀਆ ਤੋਂ ਲੈ ਕੇ ਸੜਕ ਤੱਕ ਵਿਰੋਧ ਕਰ ਰਹੇ ਹਨ।


Related News