ਜਦੋਂ ਆਟੋ ’ਚ ਰੱਖੇ 1 ਲੱਖ ਰੁਪਏ ਲੈ ਫ਼ਰਾਰ ਹੋਇਆ ਜੰਗਲੀ ਬਾਂਦਰ, ਜਾਣੋ ਫਿਰ ਕੀ ਹੋਇਆ

Monday, Oct 04, 2021 - 04:37 PM (IST)

ਜਦੋਂ ਆਟੋ ’ਚ ਰੱਖੇ 1 ਲੱਖ ਰੁਪਏ ਲੈ ਫ਼ਰਾਰ ਹੋਇਆ ਜੰਗਲੀ ਬਾਂਦਰ, ਜਾਣੋ ਫਿਰ ਕੀ ਹੋਇਆ

ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ’ਚ ਇਕ ਤੰਗ ਸੜਕ ’ਤੇ ਲੱਗੇ ਜਾਮ ’ਚ ਫਸੇ ਇਕ ਆਟੋ ਰਿਕਸ਼ਾ ’ਚ ਤੌਲੀਏ ’ਚ ਲਪੇਟ ਕੇ ਰੱਖੇ ਹੋਏ ਇਕ ਲੱਖ ਰੁਪਏ ਜੰਗਲੀ ਬਾਂਦਰ ਲੈ ਗਿਆ। ਪੁਲਸ ਨੇ ਐਤਵਾਰ ਦੱਸਿਆ ਕਿ ਇਹ ਘਟਨਾ 30 ਸਤੰਬਰ ਨੂੰ ਕਟਾਵ ਘਾਟ ’ਤੇ ਇਕ ਤੰਗ ਸੜਕ ’ਤੇ ਉਸ ਸਮੇਂ ਵਾਪਰੀ ਜਦੋਂ ਉਕਤ ਰੁਪਇਆਂ ਦਾ ਮਾਲਕ ਹੋਰਨਾਂ ਲੋਕਾਂ ਨਾਲ ਆਟੋ ਰਿਕਸ਼ਾ ’ਚ ਸਫ਼ਰ ਕਰ ਰਿਹਾ ਸੀ। ਉਨ੍ਹਾਂ ਕਿਹਾ,‘‘ਜਦੋਂ ਉਕਤ ਵਿਅਕਤੀ ਅਤੇ ਦੋ ਹੋਰ ਮੁਸਾਫ਼ਰ ਇਹ ਪਤਾ ਕਰਨ ਲਈ ਕਿ ਜਾਮ ਕਿਉਂ ਲੱਗਾ ਹੈ, ਆਟੋ ’ਚੋਂ ਹੇਠਾਂ ਉਤਰੇ ਤਾਂ ਇਕ ਬਾਂਦਰ ਉਕਤ ਤੌਲੀਏ ਨੂੰ ਲੈ ਕੇ ਭੱਜ ਗਿਆ। ਉਸ ਤੌਲੀਏ ’ਚ ਇਕ ਲੱਖ ਰੁਪਏ ਸਨ।’’ 

ਬਾਅਦ ’ਚ ਬਾਂਦਰ ਕੁਝ ਦੂਰੀ ’ਤੇ ਜਾ ਕੇ ਇਕ ਦਰੱਖਤ ’ਤੇ ਚੜ੍ਹ ਗਿਆ। ਜਿਵੇਂ ਹੀ ਬਾਂਦਰ ਨੇ ਤੌਲੀਆ ਹਿਲਾਇਆ, ਉਸ ’ਚ ਪਏ ਕਰੰਸੀ ਨੋਟ ਇਧਰ-ਓਧਰ ਖਿਲਰ ਗਏ। ਮਾਲਕ ਮੁਸ਼ਕਲ ਨਾਲ 56000 ਰੁਪਏ ਦੇ ਨੋਟ ਹੀ ਇਕੱਠੇ ਕਰ ਸਕਿਆ। ਬਾਕੀ ਦੇ ਨੋਟ ਇਧਰ-ਓਧਰ ਡਿੱਗ ਕੇ ਗੁਆਚ ਗਏ। ਸਿੰਘ ਨੇ ਦੱਸਿਆ ਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਬਾਕੀ ਪੈਸੇ ਕਿੱਥੇ ਚਲੇ ਗਏ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਸੰਬੰਧ ’ਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ, ਕਿਉਂਕਿ ਉਹ ਬਾਂਦਰ ਜੰਗਲੀ ਸੀ। ਉਨ੍ਹਾਂ ਕਿਹਾ ਕਿ ਜਾਂਚ ਲਈ ਤੱਥਾਂ ਦਾ ਪਤਾ ਲਗਾਉਣ ਲਈ ਖੇਤਰ ’ਚ ਸੀ.ਸੀ.ਟੀ.ਵੀ. ਕੈਮਰੇ ਨਹੀਂ ਹਨ। ਸਿੰਘ ਨੇ ਕਿਹਾ ਕਿ ਲੋਕ ਹਮੇਸ਼ਾ ਖੇਤਰ ’ਚ ਬਾਂਦਰਾਂ ਨੂੰ ਖਾਣਾ ਖੁਆਉਂਦੇ ਹਨ ਅਤੇ ਕਈ ਬਾਂਦਰ ਵਾਹਨਾਂ ’ਚ ਵੀ ਪ੍ਰਵੇਸ਼ ਕਰ ਜਾਂਦੇ ਹਨ।


author

DIsha

Content Editor

Related News