ਈਦ ਮੁਬਾਰਕ ਦਾ ਅਨੋਖਾ ਤਰੀਕਾ, ਸੋਸ਼ਲ ਸਾਈਟ 'ਤੇ ਵਾਇਰਲ ਹੋਇਆ ਵੀਡੀਓ

Monday, Jun 26, 2017 - 04:33 PM (IST)

ਨੈਸ਼ਨਲ ਡੈਸਕ—ਪੂਰਾ ਦੇਸ਼ ਅੱਜ ਈਦ ਦੇ ਜਸ਼ਨ 'ਚ ਡੁੱਬਿਆ ਹੋਇਆ ਹੈ। ਲੋਕ ਇਕ-ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦੇ ਰਹੇ ਹਨ ਤਾਂ ਛੋਟਿਆਂ ਨੂੰ ਪਿਆਰ ਦੇ ਤੌਰ 'ਤੇ ਈਦੀ ਦਿੱਤੀ ਜਾ ਰਹੀ ਹੈ। ਉੱਥੇ ਈਦ ਦੇ ਮੌਕੇ ਯੂ.ਟਿਊਬ 'ਤੇ ਇਕ ਵੀਡੀਓ ਅਪਲੋਡ ਕੀਤਾ ਗਿਆ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਅਸਲ 'ਚ ਇਸ ਵੀਡੀਓ 'ਚ ਈਦ ਮੁਬਾਰਕਬਾਦ ਦਾ ਵੱਖ ਹੀ ਤਰੀਕਾ ਦਿਖਾਇਆ ਗਿਆ ਹੈ ਕਿ ਇਕ ਅਣਜਾਣ ਲੜਕਾ ਰਾਹ ਚੱਲਦੇ ਲੋਕਾਂ ਨੂੰ ਈਦ ਮੁਬਾਰਕ ਕਹਿ ਰਿਹਾ ਹੈ ਅਤੇ ਗਲੇ ਮਿਲਣ ਦੇ ਲਈ ਪੂਰੀਆਂ ਬਾਹਾਂ ਫੈਲਾਅ ਦਿੰਦਾ ਹੈ। ਇਹ ਦੇਖ ਸਾਹਮਣੇ ਵਾਲਾ ਵੀ ਹੂਬਹੂ ਲੜਕੇ ਦੀ ਤਰ੍ਹਾਂ ਹੱਥ ਫੈਲਾਅ ਦਿੰਦਾ ਹੈ। ਇਸ ਵੀਡੀਓ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਲਗਭਗ 1 ਲੱਖ ਲੋਕ ਦੇਖ ਚੁੱਕੇ ਹਨ। ਵੀਡੀਓ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਆ ਰਹੀ ਹੈ।
ਅਸਲ 'ਚ ਇਹ ਇਕ ਪ੍ਰੈਕ ਹੈ, ਜਿਸ 'ਚ ਦੋ ਲੜਕੇ ਰਾਹ ਚੱਲਦੇ ਲੜਕਿਆਂ ਨੂੰ ਨਹੀਂ ਲੜਕੀਆਂ ਨੂੰ ਵੀ ਈਦ ਦੀਆਂ ਵਧਾਈਆਂ ਦਿੰਦੇ ਹਨ, ਜਿਸ ਨੂੰ ਦੇਖ ਲੜਕੀਆਂ ਹੈਰਾਨ ਹੋ ਜਾਂਦੀਆਂ ਹਨ। ਵੀਡੀਓ ਨੂੰ  Baap Of Bakchod ਨਾਂ ਦੇ ਯੂ-ਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਹੈ।


Related News