ਅਜਬ-ਗਜ਼ਬ : ਦੇਸ਼ ਦਾ ਅਨੋਖਾ ਪਿੰਡ, ਫਿਲਮੀ ਸਿਤਾਰਿਆਂ ਦੇ ਨਾਵਾਂ ’ਤੇ ਰੱਖੇ ਜਾਂਦੇ ਹਨ ਬੱਚਿਆਂ ਦੇ ਨਾਂ

Thursday, Feb 09, 2023 - 10:40 PM (IST)

ਅਜਬ-ਗਜ਼ਬ : ਦੇਸ਼ ਦਾ ਅਨੋਖਾ ਪਿੰਡ, ਫਿਲਮੀ ਸਿਤਾਰਿਆਂ ਦੇ ਨਾਵਾਂ ’ਤੇ ਰੱਖੇ ਜਾਂਦੇ ਹਨ ਬੱਚਿਆਂ ਦੇ ਨਾਂ

ਬੇਂਗਲੁਰੂ (ਇੰਟ.) : ਕਰਨਾਟਕਾ ਦੇ ਬੇਂਗਲੁਰੂ ਤੋਂ 400 ਕਿਲੋਮੀਟਰ ਦੂਰ ਭਦਰਾਪੁਰ ਨਾਂ ਦੇ ਇਕ ਪਿੰਡ ਵਿੱਚ ਬੱਚਿਆਂ ਦੇ ਨਾਂ ਬਾਲੀਵੁੱਡ ਸਿਤਾਰਿਆਂ ਦੇ ਨਾਂ ’ਤੇ ਅਮਿਤਾਭ, ਸਲਮਾਨ, ਸ਼ਾਹਰੁਖ ਅਤੇ ਆਮਿਰ ਆਦਿ ਰੱਖੇ ਜਾਂਦੇ ਹਨ। ਬੇਂਗਲੁਰੂ ਦੇ ਇਕ ਪਿੰਡ ਵਿੱਚ ਹੱਕੀ-ਪਿੱਕੀ ਨਾਮੀ ਜਨਜਾਤੀ ਦੇ ਲੋਕ ਰਹਿੰਦੇ ਹਨ। ਸ਼ੁਰੂਆਤ 'ਚ ਇਸ ਪਿੰਡ ਦੇ ਲੋਕ ਆਪਣੇ ਬੱਚਿਆਂ ਦਾ ਨਾਂ ਫ਼ਲਾਂ, ਫੁੱਲਾਂ ਅਤੇ ਜਾਨਵਰਾਂ ’ਤੇ ਰੱਖਿਆ ਕਰਦੇ ਸਨ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਸੁਖਬੀਰ ਬਾਦਲ, ਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ ਨੂੰ ਲੈ ਕੇ ਕੀਤੀ ਇਹ ਮੰਗ

ਸ਼ਹਿਰੀ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਸ ਪਿੰਡ ਦੇ ਲੋਕਾਂ ਦਾ ਨਾਂ ਰੱਖਣ ਦਾ ਪੈਟਰਨ ਬਦਲ ਗਿਆ। ਇਨਾਂ ਹੀ ਨਹੀਂ, ਇਸ ਪਿੰਡ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਂ ਦੁਨੀਆ ਵਿਚ ਮਸ਼ਹੂਰ ਕੰਪਨੀਆਂ ਦੇ ਨਾਵਾਂ ’ਤੇ ਹਨ। ਇਸ ਪਿੰਡ 'ਚ ‘ਗੂਗਲ’, ‘ਫੇਸਬੁੱਕ’ ਨਾਂ ਦੇ ਲੋਕ ਵੀ ਮੌਜੂਦ ਹਨ। ਇਸ ਪਿੰਡ ਦੇ ਅਭਿਨੇਤਾ ਅਤੇ ਚੀਜ਼ਾਂ ਦੇ ਨਾਂ ਤੋਂ ਇਲਾਵਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਨਾਵਾਂ ਦੇ ਆਧਾਰ ’ਤੇ ਬੱਚਿਆਂ ਦੇ ਨਾਂ ਰੱਖੇ ਜਾਂਦੇ ਹਨ। ਇਸ ਪਿੰਡ ਵਿਚ ਤੁਹਾਨੂੰ ਅਮਰੀਕਾ, ਜਾਪਾਨ ਅਤੇ ਰੂਸ ਨਾਂ ਦੇ ਬੱਚੇ ਹੀ ਮਿਲ ਜਾਣਗੇ।


author

Mandeep Singh

Content Editor

Related News